05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਰਕਾਰ ਝੋਨੇ ਲਈ 10 ਘੰਟੇ ਨਿਰਵਿਘਨ ਬਿਜਲੀ ਸਪਲਾਈ ਚਾਲੂ ਕਰੇ - ਪੰਜਾਬ ਕਿਸਾਨ ਯੂਨੀਅਨ

ਬਰੇਟਾ, 4 ਸਤੰਬਰ (ਪਾਲ ਸਿੰਘ ਮੰਡੇਰ)- ਇਸ ਸਮੇਂ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਅਤਿਅੰਤ ਲੋੜ ਹੈ ਪਰ ਸਰਕਾਰ ਅਤੇ ਬਿਜਲੀ ਬੋਰਡ ਦੀ ਅਣਗਹਿਲੀ ਕਾਰਨ ਕਿਸਾਨਾਂ ਨੂੰ ਪੂਰੀ ਬਿਜਲੀ ਨਹੀਂ ਮਿਲ ਰਹੀ। ਬਿਜਲੀ ਦੀ ਲੁਕਣ-ਮੀਚੀ ਕਾਰਨ ਕਿਸਾਨਾਂ ਦੀ ਜੀਰੀ ਦੀ ਫ਼ਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਜਿਸ ਨਾਲ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠਾਂ ਆਇਆ ਕਿਸਾਨ ਹੋਰ ਆਰਥਿਕ ਸੰਕਟ ’ਚ ਧੱਕਿਆ ਜਾ ਰਿਹਾ ਹੈ।

ਅਜੀਤ ਡੈਸਕ 05-09-2026
ਬਰੇਟਾ, 4 ਸਤੰਬਰ (ਪਾਲ ਸਿੰਘ ਮੰਡੇਰ)- ਇਸ ਸਮੇਂ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਅਤਿਅੰਤ ਲੋੜ ਹੈ ਪਰ ਸਰਕਾਰ ਅਤੇ ਬਿਜਲੀ ਬੋਰਡ ਦੀ ਅਣਗਹਿਲੀ ਕਾਰਨ ਕਿਸਾਨਾਂ ਨੂੰ ਪੂਰੀ ਬਿਜਲੀ ਨਹੀਂ ਮਿਲ ਰਹੀ। ਬਿਜਲੀ ਦੀ ਲੁਕਣ-ਮੀਚੀ ਕਾਰਨ ਕਿਸਾਨਾਂ ਦੀ ਜੀਰੀ ਦੀ ਫ਼ਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਜਿਸ ਨਾਲ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠਾਂ ਆਇਆ ਕਿਸਾਨ ਹੋਰ ਆਰਥਿਕ ਸੰਕਟ ’ਚ ਧੱਕਿਆ ਜਾ ਰਿਹਾ ਹੈ। ਇਹ ਵਿਚਾਰ ਪੰਜਾਬ ਕਿਸਾਨ ਯੂਨੀਅਨ ਦੀ ਬੁਢਲਾਡਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ ਅਤੇ ਪ੍ਰੈੱਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਮੀਟਿੰਗ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮਹਿੰਗੇ ਭਾਅ ਦਾ ਡੀਜ਼ਲ ਖ਼ਰੀਦ ਕੇ ਕਿਸਾਨਾਂ ਨੇ ਜੀਰੀ ਦੀ ਫ਼ਸਲ ਨੂੰ ਹੁਣ ਤੱਕ ਪਾਲਿਆ ਫ਼ਸਲ ਨਿੱਸਰਨ ਕਿਨਾਰੇ ਖੜ੍ਹੀ ਹੈ, ਇਲਾਕੇ ’ਚ ਬਾਰਸ਼ ਨਾ ਹੋਣ ਕਾਰਨ ਤੇ ਬਿਜਲੀ ਕੱਟਾਂ ਕਰ ਕੇ ਪਾਣੀ ਦੀ ਘਾਟ ਨੇ ਸੋਕੇ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਅਤੇ ਕਿਸਾਨੀ ਆਰਥਿਕ ਦੋਹਰੇ ਨੁਕਸਾਨ ਨਾਲ ਜੂਝ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਬਿਜਲੀ ਸਪਲਾਈ ’ਚ ਸੁਧਾਰ ਕਰ ਕੇ 10 ਘੰਟੇ ਨਿਰਵਿਘਨ ਚਾਲੂ ਨਾ ਕੀਤੀ ਗਈ ਤਾਂ ਜਥੇਬੰਦੀ ਸਮੂਹ ਕਿਸਾਨਾਂ ਨੂੰ ਨਾਲ ਲੈ ਕੇ ਜ਼ਿਲ੍ਹਾ ਪੱਧਰੀ ਤਿੱਖਾ ਸੰਘਰਸ਼ ਉਲੀਕਣ ਲਈ ਮਜਬੂਰ ਹੋਵੇਗੀ। ਇਸ ਮੌਕੇ ਦਰਸ਼ਨ ਸਿੰਘ ਮੰਘਾਣੀਆ, ਨੈਬ ਸਿੰਘ ਕੁੱਲਰੀਆਂ, ਗੁਰਤੇਜ ਸਿੰਘ ਬਰ੍ਹੇ, ਗੁਰਜੰਟ ਸਿੰਘ ਚੱਕ ਅਲੀਸ਼ੇਰ, ਮੇਲਾ ਸਿੰਘ ਝਲਬੂਟੀ, ਰੁਲਦੂ ਸਿੰਘ ਧਰਮਪੁਰਾ, ਜੋਰਾ ਸਿੰਘ ਝਲਬੂਟੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਵਲੋਂ ਕੰਮ ਛੋੜ ਹੜਤਾਲ ਅੱਜ ਤੋਂ ਅਗਲੀ ਖ਼ਬਰ ਜਨਮ ਅਸ਼ਟਮੀ ਦਾ ਤਿਉਹਾਰ ਜ਼ਿਲ੍ਹੇ ਭਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।