ਅਕਾਲੀ ਦਲ (ਬ) ਵਲੋਂ ਧੰਨਾ ਸਿੰਘ ਕੋਟੜਾ ਸੂਬਾ ਜਨਰਲ ਕੌਂਸਲ ਮੈਂਬਰ ਨਿਯੁਕਤ
ਬਾਲਿਆਂਵਾਲੀ, 2 ਸਤੰਬਰ (ਕੁਲਦੀਪ ਮਤਵਾਲਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ’ਚ ਦਹਾਕਿਆਂ ਤੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਟਕਸਾਲੀ ਆਗੂ ਧੰਨਾ ਸਿੰਘ ਕੋਟੜਾ ਕੌੜਾ ਦੀਆਂ ਸੇਵਾਵਾਂ ਤੋਂ ਖ਼ੁਸ਼ ਹੋ ਕੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ (ਹਲਕਾ ਇੰਚਾਰਜ ਮੌੜ) ਦੀ ਸਿਫ਼ਾਰਸ਼ ’ਤੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਧੰਨਾ ਸਿੰਘ ਵਾਸੀ ਕੋਟੜਾ ਕੌੜਾ ਨੂੰ ਪੰਜਾਬ ਜਨਰਲ ਕੌਂਸਲ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਹਲਕਾ ਮੌੜ ਦੇ ਬਲਾਕ ਰਾਮਪੁਰਾ ਤੇ ਬਲਾਕ ਮੌੜ ਅਤੇ ਬਾਲਿਆਂਵਾਲੀ ਸਰਕਲ ਸਮੇਤ ਸਾਰੇ ਸਰਕਲਾਂ ਦੇ ਵਰਕਰਾਂ ਤੇ ਆਗੂਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਬਾਲਿਆਂਵਾਲੀ, 2 ਸਤੰਬਰ (ਕੁਲਦੀਪ ਮਤਵਾਲਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ’ਚ ਦਹਾਕਿਆਂ ਤੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਟਕਸਾਲੀ ਆਗੂ ਧੰਨਾ ਸਿੰਘ ਕੋਟੜਾ ਕੌੜਾ ਦੀਆਂ ਸੇਵਾਵਾਂ ਤੋਂ ਖ਼ੁਸ਼ ਹੋ ਕੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ (ਹਲਕਾ ਇੰਚਾਰਜ ਮੌੜ) ਦੀ ਸਿਫ਼ਾਰਸ਼ ’ਤੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਧੰਨਾ ਸਿੰਘ ਵਾਸੀ ਕੋਟੜਾ ਕੌੜਾ ਨੂੰ ਪੰਜਾਬ ਜਨਰਲ ਕੌਂਸਲ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਹਲਕਾ ਮੌੜ ਦੇ ਬਲਾਕ ਰਾਮਪੁਰਾ ਤੇ ਬਲਾਕ ਮੌੜ ਅਤੇ ਬਾਲਿਆਂਵਾਲੀ ਸਰਕਲ ਸਮੇਤ ਸਾਰੇ ਸਰਕਲਾਂ ਦੇ ਵਰਕਰਾਂ ਤੇ ਆਗੂਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਨਿਯੁਕਤੀ ’ਤੇ ਸੰਦੀਪ ਸਿੰਘ ਬਾਠ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਜ਼ਿਲ੍ਹਾ ਬਠਿੰਡਾ, ਅਮਨਦੀਪ ਸਿੰਘ ਨੰਬਰਦਾਰ ਯੂਥ ਪ੍ਰਧਾਨ ਸਰਕਲ ਬਾਲਿਆਂਵਾਲੀ, ਸੀਨੀਅਰ ਅਕਾਲੀ ਆਗੂ ਭੋਲਾ ਸਿੰਘ ਮਾਨ ਸਾਬਕਾ ਮੈਂਬਰ ਬਲਾਕ ਸੰਮਤੀ, ਨੰਬਰਦਾਰ ਅਮਰਾ ਸਿੰਘ, ਨੰਬਰਦਾਰ ਬੂਟਾ ਸਿੰਘ, ਜੱਜ ਸਿੰਘ ਢਿੱਲੋਂ, ਕੁਲਦੀਪ ਔਲਖ ਮੰਡੀ ਕਲਾਂ, ਬਲਜੀਤ ਸਿੰਘ ਕੋਟੜਾ ਜ਼ਿਲ੍ਹਾ ਜਨ: ਸਕੱਤਰ, ਕੁਲਵੀਰ ਸਿੰਘ ਸੂਬਾ ਮੀਤ ਪ੍ਰਧਾਨ ਯੂਥ, ਗੁਰਜੀਵਨ ਸਿੰਘ ਪ੍ਰਧਾਨ ਬੀਸੀ ਸੈੱਲ ਸਰਕਲ ਬਾਲਿਆਂਵਾਲੀ, ਪਰਮਜੀਤ ਕੌਰ ਕੋਟੜਾ ਕੌੜਾ ਮੈਂਬਰ ਬਲਾਕ ਸੰਮਤੀ, ਸੁਖਪ੍ਰੀਤ ਸਿੰਘ ਸਾਬਕਾ ਸਰਪੰਚ ਕੋਟੜਾ ਕੌੜਾ, ਕ੍ਰਿਸ਼ਨ ਸਿੰਘ ਕੋ.ਕੌੜਾ ਬਲਵਿੰਦਰ ਸਿੰਘ ਕੋ.ਕੋਟੜਾ, ਕੁਲਵੰਤ ਸਿੰਘ ਕੋ.ਕੌੜਾ, ਤਰਸੇਮ ਲਾਡੀ ਡਿੱਖ, ਦਰਸ਼ਨ ਸਿੰਘ ਮਾਨ ਰਾਮਨਿਵਾਸ ਸੀ.ਮੀਤ ਪ੍ਰਧਾਨ ਸਰਕਲ, ਜਸਵਿੰਦਰ ਸਿੰਘ ਸਾਬਕਾ ਪੰਚ, ਕੁਲਵੰਤ ਰਾਮ ਰਾਮਨਿਵਾਸ, ਬਲਜਿੰਦਰ ਸਿੰਘ ਬਰਾੜ, ਜਗਦੀਪ ਸਿੰਘ ਡਿੱਖ ਅਤੇ ਹਲਕਾ ਮੌੜ ਦੇ ਸਮੂਹ ਅਕਾਲੀ ਆਗੂ ਤੇ ਵਰਕਰਾਂ ਨੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੰਨਾ ਸਿੰਘ ਕੋਟੜਾ ਨੌਜਵਾਨ ਆਗੂ ਹਨ ਅਤੇ ਮਿਹਨਤਕਸ਼ ਸ਼ਖ਼ਸੀਅਤ ਹਨ। ਇਸ ਨਿਯੁਕਤੀ ਨਾਲ ਅਕਾਲੀ ਪਾਰਟੀ ਨੂੰ ਬਹੁਤ ਮਜ਼ਬੂਤੀ ਮਿਲੇਗੀ ।