ਬਰਨਾਲਾ ਬਾਈਪਾਸ ਬੰਦ ਹੋਣ ਕਾਰਨ ਰਾਹਗੀਰਾਂ ਦੀਆਂ ਮੁਸ਼ਕਿਲਾਂ ਵਧੀਆਂ ਭੀਖੀ-ਬਰਨਾਲਾ ਸੜਕ ਤੋਂ ਲੰਘਣਾ ਹੋਇਆ ਮੁਸ਼ਕਿਲ
ਭੀਖੀ, 1 ਸਤੰਬਰ (ਬਲਕਾਰ ਸਿੰਘ ਸਹੋਤਾ)- ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੀ ਨਾਲਾਇਕੀ ਅਤੇ ਨਗਰ ਪੰਚਾਇਤ ਵਲੋਂ ਬੱਸ ਅੱਡਾ-ਬਰਨਾਲਾ ਬਾਈਪਾਸ ਦੇ ਰੱਖ-ਰਖਾਅ ਤੇ ਗੰਦੇ ਪਾਣੀ ਦੀ ਨਿਕਾਸੀ ’ਚ ਨਾਕਾਮ ਰਹਿਣ ਕਾਰਨ ਜਿੱਥੇ ਇਸ ਸੜਕ ਦੇ ਦੁਆਲੇ ਵਸੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਰਾਹਗੀਰਾਂ ਲਈ ਵੀ ਔਖਾ ਹੋਇਆ ਪਿਆ ਹੈ। ਸਾਰੀ ਆਵਾਜਾਈ ਨਗਰ ਦੇ ਮੁੱਖ ਚੌਂਕ ਤੋਂ ਬਰਨਾਲਾ ਰੋਡ ਹੋ ਕੇ ਗੁਜ਼ਰਦੀ ਹੈ, ਜਿਸ ਕਾਰਨ ਇੱਥੇ ਹਰ ਸਮੇਂ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ।
ਲ
ਲੋਕਾਂ ਵਲੋਂ ਬੰਦ ਕੀਤੀ ਗਈ ਭੀਖੀ ਬੱਸ ਅੱਡਾ-ਬਰਨਾਲਾ ਬਾਈਪਾਸ ਸੜਕ ਦੀ ਤਸਵੀਰ। ਤਸਵੀਰ : ਬਲਕਾਰ ਸਿੰਘ ਸਹੋਤਾ
02-09-2026
ਭੀਖੀ, 1 ਸਤੰਬਰ (ਬਲਕਾਰ ਸਿੰਘ ਸਹੋਤਾ)- ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੀ ਨਾਲਾਇਕੀ ਅਤੇ ਨਗਰ ਪੰਚਾਇਤ ਵਲੋਂ ਬੱਸ ਅੱਡਾ-ਬਰਨਾਲਾ ਬਾਈਪਾਸ ਦੇ ਰੱਖ-ਰਖਾਅ ਤੇ ਗੰਦੇ ਪਾਣੀ ਦੀ ਨਿਕਾਸੀ ’ਚ ਨਾਕਾਮ ਰਹਿਣ ਕਾਰਨ ਜਿੱਥੇ ਇਸ ਸੜਕ ਦੇ ਦੁਆਲੇ ਵਸੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਰਾਹਗੀਰਾਂ ਲਈ ਵੀ ਔਖਾ ਹੋਇਆ ਪਿਆ ਹੈ। ਸਾਰੀ ਆਵਾਜਾਈ ਨਗਰ ਦੇ ਮੁੱਖ ਚੌਂਕ ਤੋਂ ਬਰਨਾਲਾ ਰੋਡ ਹੋ ਕੇ ਗੁਜ਼ਰਦੀ ਹੈ, ਜਿਸ ਕਾਰਨ ਇੱਥੇ ਹਰ ਸਮੇਂ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਉੱਪਰੋਂ ਦੁਕਾਨਦਾਰਾਂ ਨੇ ਸੀਨਾਜੋਰੀ ਕਰ ਕੇ ਸੜਕ ’ਤੇ ਨਾਜਾਇਜ਼ ਕਬਜ਼ੇ ਵੀ ਕਰ ਰੱਖੇ ਹਨ ਅਤੇ ਖ਼ਰੀਦੋ-ਫ਼ਰੋਖ਼ਤ ਕਰਨ ਵਾਲਿਆਂ ਦੇ ਵਾਹਨ ਖੜ੍ਹੇ ਹੋਣ ਕਾਰਨ ਆਵਾਜਾਈ ਦੀ ਸਮੱਸਿਆ ਹੋਰ ਵੀ ਔਖੀ ਹੋ ਜਾਂਦੀ ਹੈ । ਦੱਸਣਯੋਗ ਹੈ ਕਿ ਹਰਿਆਣਾ ਦੇ ਫ਼ਤਿਹਾਬਾਦ ਤੋਂ ਲੈ ਕੇ ਬੁਢਲਾਡਾ, ਬਰੇਟਾ, ਬੋਹਾ, ਭੀਖੀ ਆਦਿ ਦੇ ਲੋਕਾਂ ਨੂੰ ਲੁਧਿਆਣਾ, ਬਰਨਾਲਾ ਜਾਣ ਲਈ ਇਹੀ ਰਸਤਾ ਸੂਤ ਬੈਠਦਾ ਹੈ ਅਤੇ ਇਲਾਜ ਲਈ ਲੁਧਿਆਣਾ ਜਾਂਦੀਆਂ ਕਈ ਐਂਬੂਲੈਂਸਾਂ ਅਕਸਰ ਇਸ ਜਾਮ ’ਚ ਫਸ ਜਾਂਦੀਆਂ ਹਨ। ਦੂਸਰੇ ਪਾਸੇ ਬੇਸ਼ੱਕ ਪੁਲਿਸ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਨੇ ਮਿਲ ਕੇ ਬਰਨਾਲਾ ਬਾਈਪਾਸ ਤੋਂ ਆਵਾਜਾਈ ਡਾਈਵਰਟ ਕੀਤੀ ਹੋਈ ਸੀ ਪਰ ਪਏ ਮਾਮੂਲੀ ਮੀਹਾਂ ਕਾਰਨ ਇਸ ਸੜਕ ’ਚ 2-2 ਫੁੱਟ ਡੂੰਘੇ ਵੱਡੇ ਟੋਏ ਪੈ ਗਏ ਹਨ, ਜਿਸ ਕਾਰਨ ਭਾਰੀ ਸਮਰੱਥਾ ਵਾਲੇ ਵਾਹਨਾਂ ਦੇ ਪਲਟਣ ਦਾ ਡਰ ਬਣਿਆ ਹੋਇਆ ਹੈ । ਇਸ ਨੂੰ ਦੇਖਦਿਆਂ ਇਸ ਵਾਰਡ ਦੇ ਵਸਨੀਕਾਂ ਨੇ ਰੋਸ ਜ਼ਾਹਿਰ ਕਰਦੇ ਹੋਏ ਸੜਕ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਹੈ । ਨਗਰ ਪੰਚਾਇਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ 400 ਮੀਟਰ ਦੇ ਕਰੀਬ ਰਸਤੇ ’ਤੇ ਗੰਦੇ ਪਾਣੀ ਦੀ ਨਿਕਾਸੀ ਦੇ ਤੁਰੰਤ ਪ੍ਰਬੰਧ ਕੀਤੇ ਜਾਣ ਅਤੇ ਥਾਂ-ਥਾਂ ’ਤੇ ਗਟਰਾਂ ’ਚੋਂ ਲੀਕ ਹੋ ਰਹੇ ਸੀਵਰੇਜ ਦੇ ਪਾਣੀ ਨੂੰ ਰੋਕਣ ਲਈ ਮੇਨ ਹੋਲਾਂ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਨਗਰ ਨਿਵਾਸੀ ਤੇ ਰਾਹਗੀਰ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾ ਸਕਣ।