26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣ ਦੀ ਖੁਸ਼ੀ ‘ਚ ਖਰੜ ਵਿਚ ਲੱਡੂ ਵੰਡੇ

ਖਰੜ, 25 ਨਵੰਬਰ (ਗੁਰਮੁੱਖ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣ ਦੀ ਖੁਸ਼ੀ ਵਿਚ ਦੋਵੇ ਪਾਰਟੀਆਂ ਦੇ ਆਗੂਆਂ ਵਲੋਂ ਖਰੜ ਸ਼ਹਿਰ ਵਿਚ ਲੱਡੂ ਵੰਡੇ ਗਏ। ਭਾਜਪਾ ਪੰਜਾਬ ਦੇ ਪ੍ਰੋਟੋਕਲ ਸਕੱਤਰ ਖੁਸਵੰਤ ਰਾਏ ਗੀਗਾ, ਸੁਖਵਿੰਦਰ ਸਿੰਘ ਗੋਲਡੀ ਸਹਿ ਖ਼ਜ਼ਾਨਚੀ, ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਸੁਖਵਿੰਦਰ ਸਿੰਘ ਛਿੰਦੀ ਬੱਲੋਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਉਮੀਦ ਸੀ ਕਿ ਦੋਵੇਂ ਪਾਰਟੀਆਂ ਦਾ ਆਪਸ ਵਿਚ ਗੱਠਜੋੜ ਹੋਵੇ ਤੇ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਪਿਛੜਿਆ ਹੈ ਉਸ ਨੂੰ ਮੁੜ ਤਰੱਕੀ ਤੇ ਲਿਜਾਇਆ ਜਾ ਸਕੇ।

ਅਜੀਤ ਡੈਸਕ 26-11-2026
ਖਰੜ, 25 ਨਵੰਬਰ (ਗੁਰਮੁੱਖ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣ ਦੀ ਖੁਸ਼ੀ ਵਿਚ ਦੋਵੇ ਪਾਰਟੀਆਂ ਦੇ ਆਗੂਆਂ ਵਲੋਂ ਖਰੜ ਸ਼ਹਿਰ ਵਿਚ ਲੱਡੂ ਵੰਡੇ ਗਏ। ਭਾਜਪਾ ਪੰਜਾਬ ਦੇ ਪ੍ਰੋਟੋਕਲ ਸਕੱਤਰ ਖੁਸਵੰਤ ਰਾਏ ਗੀਗਾ, ਸੁਖਵਿੰਦਰ ਸਿੰਘ ਗੋਲਡੀ ਸਹਿ ਖ਼ਜ਼ਾਨਚੀ, ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਸੁਖਵਿੰਦਰ ਸਿੰਘ ਛਿੰਦੀ ਬੱਲੋਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਉਮੀਦ ਸੀ ਕਿ ਦੋਵੇਂ ਪਾਰਟੀਆਂ ਦਾ ਆਪਸ ਵਿਚ ਗੱਠਜੋੜ ਹੋਵੇ ਤੇ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਪਿਛੜਿਆ ਹੈ ਉਸ ਨੂੰ ਮੁੜ ਤਰੱਕੀ ਤੇ ਲਿਜਾਇਆ ਜਾ ਸਕੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਗੱਠਜੋੜ ਨਾਲ ਸਿੱਖ-ਹਿੰਦੂ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਗੱਠਜੋੜ ਜਿੱਤ ਪ੍ਰਾਪਤ ਕਰਕੇ ਸਾਲ 2027 ਵਿਚ ਸਰਕਾਰ ਬਣਾਏਗਾ। ਇਸ ਮੌਕੇ ਨਰਿੰਦਰ ਸਿੰਘ ਰਾਣਾ, ਸ਼ਿਆਮ ਲਾਲ ਮਾਜਰੀਆਂ, ਅਮਨਦੀਪ ਸਿੰਘ ਅੱਮੂ, ਮਾਨ ਸਿੰਘ ਸੈਣੀ, ਵਿਜੈ ਗੁਪਤਾ , ਪਰਮਜੀਤ ਸਿੰਘ ਵਾਲੀਆਂ ਸਮੇਤ ਦੋਵੇ ਪਾਰਟੀਆਂ ਦੇ ਆਗੂ ਤੇ ਸਮਰੱਥਕ ਹਾਜ਼ਰ ਸਨ। ਗੱਠਜੋੜ ਦੀ ਖੁਸ਼ੀ ਵਿਚ ਦੋਵੇ ਪਾਰਟੀਆਂ ਵਲੋਂ ਦੁਸਾਹਿਰਾ ਗਰਾਊਡ ਤੋਂ ਆਰੰਭ ਕਰਕੇ ਬਾਜ਼ਾਰਾਂ ਵਿਚ ਜਾ ਕੇ ਲੱਡੂ ਵੰਡੇ ਗਏ।
ਪਿਛਲੀ ਖ਼ਬਰ ਸੱਥ ਵਲੋਂ ਗੋਸਲਾਂ ਦੀ ਕਾਵਿ- ਪੁਸਤਕ ‘ਸੱਚ ਦਾ ਪੁਜਾਰੀ’ ਲੋਕ ਅਰਪਣ ਤੇ ਕਵੀ ਦਰਬਾਰ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਵਲੋਂ ਹਰ ਵਰਗ ਦੀ ਭਲਾਈ ਲਈ ਲਾਗੂ ਕੀਤੀਆਂ ਜਾ ਰਹੀਆਂ ਹਨ ਲੋਕ ਭਲਾਈ ਸਕੀਮਾਂ- ਕੁਲਵੰਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।