ਬ੍ਰਹਮਲੀਨ ਸਿੱਧ ਬਾਬਾ ਓਕਾਂਰ ਗਿਰੀ ਜੀ ਮਹਾਰਾਜ਼ ਦੀ ਯਾਦ ਵਿਚ ਵਾਰਸ਼ਿਕ ਸਾਲਾਨਾ ਭੰਡਾਰਾ ਕਰਵਾਇਆ
ਖਰੜ, 25 ਨਵੰਬਰ (ਗੁਰਮੁੱਖ ਸਿੰਘ ਮਾਨ)-ਸੰਤ ਆਸ਼ਰਮ ਗੁਲਮੋਹਰ ਸਿਟੀ ਖਰੜ ਵਿਖੇ ਬ੍ਰਹਮਲੀਨ ਸਿੱਧ ਬਾਬਾ ਓਕਾਂਰ ਗਿਰੀ ਜੀ ਮਹਾਰਾਜ ਦੀ ਯਾਦ ਵਿਚ ਵਾਰਸ਼ਿਕ ਸਾਲਾਨਾ ਭੰਡਾਰਾ ਕਰਵਾਇਆ ਗਿਆ। ਸੰਤ ਆਸ਼ਰਮ ਦੇ ਮੁੱਖ ਪ੍ਰਬੰਧਕ ਮਹੰਤ ਸਮੁੰਦਰ ਗਿਰੀ ਜੀ ਮਹਾਰਾਜ ਦੀ ਅਗਵਾਈ ਵਿਚ ਪਹਿਲਾਂ ਸਵੇਰੇ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ ਅਤੇ ਪੰਡਿਤ ਵਿਨੋਦ ਸ਼ਾਸਤਰੀ ਦੁਆਰਾ ਹਵਨ ਕੀਤਾ ਗਿਆ ਤੇ ਪੂਜਾ ਅਰਚਨਾ ਕੀਤਾ ਗਈ।
ਅਜੀਤ ਡੈਸਕ
26-11-2026