26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਬੁੜੈਲ ਜੇਲ੍ਹ ’ਚ ਬੰਦ ਗੈਂਗਸਟਰ ਕਾਲੀ ਦੇ ਇਸ਼ਾਰੇ ’ਤੇ ਮੁਹਾਲੀ ’ਚ ਚੱਲੀਆਂ ਸਨ ਗੋਲੀਆਂ- ਪੁਲਿਸ ਸੂਤਰ

ਐੱਸ. ਏ.

ਅਜੀਤ ਡੈਸਕ 26-11-2026
ਐੱਸ. ਏ. ਐੱਸ. ਨਗਰ, 25 ਨਵੰਬਰ (ਕਪਿਲ ਵਧਵਾ)- ਚੰਡੀਗੜ੍ਹ ਦੀ ਬੁੜੈਲ ਜੇਲ੍ਹ ’ਚ ਬੰਦ ਗੈਂਗਸਟਰ ਰਵਿੰਦਰ ਸਿੰਘ ਉਰਫ਼ ਕਾਲੀ ਦੇ ਇਸ਼ਾਰੇ ’ਤੇ ਮੁਹਾਲੀ ’ਚ ਤਿੰਨ ਕਾਰੋਬਾਰੀਆਂ ਦੇ ਘਰਾਂ ’ਤੇ ਫਾਇਰਿੰਗ ਕੀਤੇ ਜਾਣ ਦੇ ਮਾਮਲੇ ’ਚ ਸੀ. ਆਈ. ਏ. ਸਟਾਫ਼ ਮੁਹਾਲੀ ਵਲੋਂ ਜਾਂਚ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ’ਤੇ ਗੈਂਗਸਟਰ ਕਾਲੀ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਪੁੱਛਗਿੱਛ ਲਈ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਮਿਲ ਗਿਆ। ਮੁਹਾਲੀ ਪੁਲਿਸ ਅਨੁਸਾਰ ਕਾਲੀ ਜੇਲ੍ਹ ’ਚੋਂ ਮੋਬਾਈਲ ਰਾਹੀਂ ਆਪਣੇ ਸਾਥੀਆਂ ਦੇ ਸੰਪਰਕ ’ਚ ਸੀ ਅਤੇ ਫਿਰੌਤੀ ਮੰਗਣ ਤੋਂ ਲੈ ਕੇ ਫਾਇਰਿੰਗ ਕਰਵਾਉਣ ਤੱਕ ਦੇ ਨਿਰਦੇਸ਼ ਦੇ ਰਿਹਾ ਸੀ। ਪੁੱਛਗਿੱਛ ਦੌਰਾਨ 6-7 ਹੋਰ ਮੁਲਜ਼ਮਾਂ ਦੇ ਨਾਂਅ ਸਾਹਮਣੇ ਆਏ ਹਨ, ਜਿਨ੍ਹਾਂ ’ਚ ਮੌਜੂਦਾ ਡੀ. ਜੀ. ਪੀ. ਰੈਂਕ ਦੇ ਅਧਿਕਾਰੀ ਦਾ ਭਤੀਜਾ ਆਕਾਸ਼ ਰਾਏ ਦਾ ਨਾਂਅ ਵੀ ਦੱਸਿਆ ਜਾ ਰਿਹਾ ਹੈ। ਇਹ ਮੁਲਜ਼ਮ ਪਟਿਆਲਾ ਅਤੇ ਨਾਭਾ ਜੇਲ੍ਹਾਂ ’ਚ ਬੰਦ ਹਨ। ਪੁਲਿਸ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਿਸ ਅਨੁਸਾਰ ਵਿਦੇਸ਼ ’ਚ ਬੈਠੇ ਕੁਲਵੀਰ ਸਿੰਘ ਸਿੱਧੂ ਨੇ ਤਿੰਨ ਕਾਰੋਬਾਰੀਆਂ ਤੋਂ 5-5 ਕਰੋੜ ਰੁ. ਦੀ ਫਿਰੌਤੀ ਮੰਗੀ ਸੀ। ਫਿਰੌਤੀ ਨਾ ਮਿਲਣ ’ਤੇ ਉਨ੍ਹਾਂ ਦੇ ਘਰਾਂ ’ਤੇ ਗੋਲੀਆਂ ਚਲਾਈਆਂ ਗਈਆਂ। ਪਹਿਲੀ ਵਾਰਦਾਤ ਬੀਤੀ 4-5 ਸਤੰਬਰ ਦੀ ਰਾਤ ਫੇਜ਼-10 ’ਚ ਕਾਰੋਬਾਰੀ ਸੱਯਮ ਜੁਡੇਜਾ ਦੇ ਘਰ ਹੋਈ। ਇਸ ਤੋਂ ਬਾਅਦ 7 ਸਤੰਬਰ ਨੂੰ ਉਸ ਦੇ ਸਾਥੀ ਬਲਜੀਤ ਸਿੰਘ ਦੇ ਘਰ ਅਤੇ 14 ਸਤੰਬਰ ਨੂੰ ਸੈਕਟਰ-104 ’ਚ ਕਾਰੋਬਾਰੀ ਜਗਦੀਪ ਸਿੰਘ ਮਾਨ ਦੇ ਘਰ ਫਾਇਰਿੰਗ ਕੀਤੀ ਗਈ। ਇਸ ਦੌਰਾਨ ਘਰ ’ਚ ਕੰਮ ਕਰਦਾ ਸਚਿਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ। ਇਕ ਹੋਰ ਵਾਰਦਾਤ 2-3 ਸਤੰਬਰ ਦੀ ਦਰਮਿਆਨੀ ਰਾਤ ਨੂੰ ਸੈਕਟਰ-79 ਸਥਿਤ ਹੇਅਰ ਮਾਸਟਰ ਸਲੂਨ ਵਿਖੇ ਵੀ ਹੋਈ ਸੀ। 2ੋ ਨਵੰਬਰ ਨੂੰ ਜਾਰੀ ਹੋਏ ਸਨ ਪ੍ਰੋਡਕਸ਼ਨ ਵਾਰੰਟ ਮੁਹਾਲੀ ਪੁਲਿਸ ਨੇ ਬੀਤੀ 2 ਨਵੰਬਰ ਨੂੰ ਕਾਲੀ ਨੂੰ ਅਦਾਲਤ ’ਚ ਪੇਸ਼ ਕਰਨ ਲਈ ਪ੍ਰੋਡਕਸ਼ਨ ਵਾਰੰਟ ਹਾਸਿਲ ਕੀਤੇ ਸਨ। ਉਸ ਨੂੰ 16 ਨਵੰਬਰ ਨੂੰ ਪੇਸ਼ ਕੀਤਾ ਜਾਣਾ ਸੀ, ਪਰ ਕਿਸੇ ਕਾਰਨ ਪੇਸ਼ ਨਹੀਂ ਕੀਤਾ ਗਿਆ। ਅਦਾਲਤ ਨੇ 23 ਨਵੰਬਰ ਨੂੰ ਮੁੜ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਇਸ ਦੌਰਾਨ 21 ਨਵੰਬਰ ਨੂੰ ਸੈਕਟਰ -79 ਸਥਿਤ ਹੇਅਰਮਾਸਟਰ ਸਲੂਨ ਅਤੇ ਫੇਜ਼-11 ’ਚ ਇਕ ਆਰਕੀਟੈਕਟ ਦੀ ਰਿਹਾਇਸ਼ ’ਤੇ ਮੁੜ ਫਾਇਰਿੰਗ ਹੋਈ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਕਾਰੋਬਾਰੀਆਂ ਦੀ ਰੇਕੀ ਕਿਸ ਨੇ ਕੀਤੀ, ਸ਼ੂਟਰਾਂ ਨੂੰ ਹਥਿਆਰ ਅਤੇ ਨਿਸ਼ਾਨਿਆਂ ਦੀ ਜਾਣਕਾਰੀ ਕਿਸ ਨੇ ਮੁਹੱਈਆ ਕਰਵਾਈ ਅਤੇ ਵਾਰਦਾਤਾਂ ਤੋਂ ਬਾਅਦ ਮੁਲਜ਼ਮਾਂ ਦੀ ਮਦਦ ਕਿਸ ਨੇ ਕੀਤੀ। ਜੇਲ੍ਹਾਂ ’ਚ ਬੰਦ ਮੁਲਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਅਧਿਕਾਰੀ ਮੁੱਖ ਮੰਤਰੀ ਦੀਆਂ ਐਲਾਨਾਂ ਨੂੰ ਪੂਰਾ ਕਰਨ ਵਿਚ ਤੇਜ਼ੀ ਲਿਆਉਣ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਗਲੀ ਖ਼ਬਰ ਪੰਜਾਬ ਖੇਡ ਵਿਭਾਗ ਵਲੋਂ 2 ਦਸੰਬਰ ਨੂੰ ‘ਆਲ ਇੰਡੀਆ ਸਿਵਲ ਸਰਵਿਸਿਜ਼’ ਐਥਲੈਟਿਕਸ, ਲਾਨ ਟੈਨਿਸ ਅਤੇ ਹਾਕੀ ਟੂਰਨਾਮੈਂਟਾਂ ਲਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।