15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਫੈਸ਼ਨ ਸੂਤਰ-2026’ ਨਾਮਕ ਪ੍ਰੋਗਰਾਮ ਕਰਵਾਇਆ

ਐੱਸ. ਏ.

ਅਜੀਤ ਡੈਸਕ 16-11-2026
ਐੱਸ. ਏ. ਐੱਸ. ਨਗਰ, 15 ਨਵੰਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਡਿਜ਼ਾਈਨ ਦੇ ਫੈਸ਼ਨ ਡਿਜ਼ਾਈਨ ਵਿਭਾਗ ਵਲੋਂ ਰਚਨਾਤਮਕਤਾ, ਨਵੀਨਤਾ ਤੇ ਫੈਸ਼ਨ ਪ੍ਰਤਿਭਾ ਦਾ ਜਸ਼ਨ ਮਨਾਉਂਦਿਆਂ ਸਾਲਾਨਾ ਫੈਸ਼ਨ ਸ਼ੋਅ ‘ਫੈਸ਼ਨ ਸੂਤਰ-2026’ ਕਰਵਾਇਆ। ਇਸ ਮੌਕੇ ਫੈਸ਼ਨ ਡਿਜ਼ਾਈਨ ਦੇ ਅੰਤਿਮ ਸਾਲ ਦੇ 27 ਵਿਦਿਆਰਥੀਆਂ ਨੇ ਆਪਣੀ ਰਚਨਾਤਮਕ ਸੋਚ, ਨਵੀਨਤਾ ਅਤੇ ਡਿਜ਼ਾਈਨ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 180 ਤੋਂ ਵੱਧ ਮਨਮੋਹਕ ਡਿਜ਼ਾਈਨ ਰੈਂਪ ‘ਤੇ ਪੇਸ਼ ਕੀਤੇ। ਜਿਊਰੀ ਮੈਂਬਰਾਂ ‘ਚ ਸਿੱਖਿਆ ਸ਼ਾਸਤਰੀ ਤੇ ਫੈਸ਼ਨ ਡਿਜ਼ਾਈਨਰ ਅਨੁਭੂਤੀ, ਡਿਜ਼ਾਈਨਰ, ਸਹਿ-ਸੰਸਥਾਪਕ ਤੇ ‘ਫਰਕ’ ਦੇ ਕ੍ਰਿਏਟਿਵ ਡਾਇਰੈਕਟਰ ਰਿਸ਼ਭ ਕੁਮਾਰ, ਮਿਸ ਹਿਮਾਚਲ 2023 ਤੇ ਫ਼ਿਲਮ ‘ਧੁਰੰਧਰ’ ਦੀ ਅਦਾਕਾਰਾ ਹਿਤਿਕਾ ਬਾਲੀ ਅਤੇ ਮਿਸ ਯੂਨੀਵਰਸ ਪੰਜਾਬ-2026 ਮੰਨਤ ਸ਼ਰਮਾ ਸ਼ਾਮਿਲ ਸਨ। ਫੈਸ਼ਨ ਸ਼ੋਅ ਦਾ ਮੁੱਖ ਵਿਸ਼ਾ ਸਥਿਰਤਾ, ਸਮਾਵੇਸ਼ਤਾ, ਸੰਵੇਦਨਸ਼ੀਲਤਾ, ਭਵਿੱਖਮੁਖੀ ਸੋਚ ਅਤੇ ਆਪਸੀ ਸਹਿਯੋਗ ‘ਤੇ ਆਧਾਰਿਤ ਰਿਹਾ। ਇਸ ਮੌਕੇ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਮੁੱਖ ਮਹਿਮਾਨ ਵਜੋਂ, ਜਦਕਿ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਅਤੇ ‘ਅਨੁਗ੍ਰਹਿ ਗੁਪਤਾ ਲੇਬਲ’ ਦੇ ਸੰਸਥਾਪਕ ਅਨੁਗ੍ਰਹਿ ਗੁਪਤਾ ਨੇ ਵਿਸ਼ੇਸ਼ ਮਹਿਮਾਨ ਤੇ ਡਿਜ਼ਾਈਨਰ ਵਜੋਂ ਹਾਜ਼ਰੀ ਲੁਆਈ। ਇਸ ਤੋਂ ਇਲਾਵਾ ਹੋਰਨਾਂ ਵਿਸ਼ੇਸ਼ ਮਹਿਮਾਨਾਂ ‘ਚ ਕੇਸ਼ਵ ਮਧੋਕ (ਮੋਮੈਂਟਸ ਕਲੋਥਿੰਗ), ਮਾਡਲ ਯੋਗੇਸ਼ ਰਾਵਤ, ਗਾਇਕ ਅੰਸ਼, ਸੋਸ਼ਲ ਮੀਡੀਆ ਇਨਫਲੂਐਂਸਰ ਨਵਨੀਤ ਕੌਰ, ਪ੍ਰਭ ਦਿਓਲ ਅਤੇ ਰਮਨ ਦਿਓਲ, ਚੰਡੀਗੜ੍ਹ ਯੂਨੀਵਰਸਿਟੀ ਦੀ ਡਾਇਰੈਕਟਰ ਜੰਨਤ ਸੰਧੂ, ਯੂਨੀਵਰਸਿਟੀ ਇੰਸਟੀਚਿਊਟ ਦੀ ਐਗਜ਼ੀਕਿਊਟਿਵ ਡਾਇਰੈਕਟਰ ਆਸ਼ਿਤਾ ਚੱਢਾ ਅਤੇ ਡਾਇਰੈਕਟਰ ਆਸ਼ਿਮਾ ਬੈਂਕਰ ਸਮੇਤ ਕਈ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਰਹੇ। ‘ਫੈਸ਼ਨ ਸੂਤਰ 2 026’ ਦੌਰਾਨ ਵਿਦਿਆਰਥੀਆਂ ਨੇ ਭਾਰਤ ਦੀਆਂ ਰਵਾਇਤੀ ਕਲਾਵਾਂ ਅਤੇ ਦਸਤਕਾਰੀ, ਆਧੁਨਿਕ ਡਿਜ਼ਾਈਨ ਤਕਨੀਕਾਂ ਅਤੇ ਟਿਕਾਊ ਫੈਸ਼ਨ ਦਾ ਵਿਲੱਖਣ ਸੁਮੇਲ ਪੇਸ਼ ਕੀਤਾ। ਸਮਾਗਮ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਤੇ ਹੁਨਰ ਦਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਫੈਸ਼ਨ ਜਗਤ ਦੇ ਨਾਮਵਰ ਡਿਜ਼ਾਈਨਰਾਂ, ਮਾਹਿਰਾਂ ਅਤੇ ਪੇਸ਼ੇਵਰਾਂ ਨਾਲ ਵਿਚਾਰ-ਵਟਾਂਦਰਾ ਕਰਨ। ਇਸ ਮੌਕੇ ਵਿਸ਼ੇਸ਼ ਮੈਗਜ਼ੀਨ ‘ਫੈਸ਼ਨ ਸੂਤਰ-2026’ ਵੀ ਰਿਲੀਜ਼ ਕੀਤੀ ਗਈ।
ਪਿਛਲੀ ਖ਼ਬਰ ਉਦਘਾਟਨ ਨੂੰ ਤਰਸ ਰਹੀ ਹੈ ਸਕੂਲ ਆਫ਼ ਐਮੀਨੈਂਸ ਦੀ ਬਿਲਡਿੰਗ-ਜੀਤੀ ਪਡਿਆਲਾ ਅਗਲੀ ਖ਼ਬਰ ਪਿੰਡ ਕੂੜਾਂਵਾਲਾ ਨੇੜੇ ਨਾਲੇ ਦਾ ਦੂਸ਼ਿਤ ਪਾਣੀ ਪੀਣ ਕਾਰਨ ਮੱਝ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।