ਖਰੜ, 15 ਨਵੰਬਰ (ਗੁਰਮੁੱਖ ਸਿੰਘ ਮਾਨ)-ਏ. ਪੀ. ਜੇ. ਪਬਲਿਕ ਸਕੂਲ ਮੁੰਡੀ ਖਰੜ ਵਿਖੇ ‘ਬਾਲ ਦਿਵਸ’ ਨੂੰ ਲੈ ਕੇ ਸਮਾਗਮ ਕਰਵਾਇਆ, ਜਿਸ ਵਿਚ ਸਕੂਲ ਦੀ ਜਮਾਤ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਲਈ ਕਈ ਦਿਲਚਸਪ, ਮਨੋਰੰਜਕ ਤੇ ਸਿੱਖਿਆਦਾਇਕ ਗਤੀਵਿਧੀਆਂ ਕਰਵਾਈਆਂ ਗਈਆਂ। ਜਮਾਤ ਪਹਿਲੀ ਤੋਂ ਛੇਵੀਂ ਤੱਕ ਦੇ ਵਿਦਿਆਰਥੀਆਂ ਲਈ ਸਾਈਮਨ ਸੇਜ਼, ਕੱਪ ਪਿਰਾਮਿਡ ਚੈਲੈਂਜ, ਗੁਬਾਰੇ ਨੂੰ ਹਵਾ ਵਿਚ ਰੱਖਣਾ, ਜਾਨਵਰਾਂ ਦੀਆਂ ਆਵਾਜ਼ਾਂ ਪਛਾਣਨਾ, ਮੇਰੇ ਸੁਪਨਿਆਂ ਦੀ ਦੁਨੀਆ, ਕਹਾਣੀ ਪੂਰੀ ਕਰਨਾ, ਵਸਤੂ ਪਛਾਣਨਾ ਅਤੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਚਿੱਤਰ ਬਣਾਉਣਾ ਵਰਗੀਆਂ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਵਿਚ ਰਚਨਾਤਮਕਤਾ, ਆਪਸੀ ਸਹਿਯੋਗ, ਸੁਣਨ ਦੀ ਸਮਰੱਥਾ ਤੇ ਆਤਮ-ਵਿਸ਼ਵਾਸ ਨੂੰ ਉਤਸ਼ਾਹਿਤ ਕੀਤਾ। ਜਮਾਤ ਸੱਤਵੀਂ ਤੇ ਅੱਠਵੀਂ ਦੇ ਵਿਦਿਆਰਥੀਆਂ ਲਈ ਮੇਰੇ ਟੀਚੇ, ਮੇਰਾ ਭਵਿੱਖ, ਆਪਣੇ ਭਵਿੱਖ ਦੇ ਨਾਂਅ ਪੱਤਰ, ਪ੍ਰਸ਼ੰਸਾ ਚੱਕਰ ਤੇ ਇਕ ਮਿੰਟ ਦਾ ਪ੍ਰੇਰਣਾਦਾਇਕ ਭਾਸ਼ਨ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ, ਭਵਿੱਖ ਦੇ ਸੁਪਨੇ ਸਾਂਝੇ ਕਰਨ, ਇਕ-ਦੂਜੇ ਦੀ ਪ੍ਰਸ਼ੰਸਾ ਕਰਨ ਤੇ ਸੰਚਾਰ ਤੇ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨ ਦਾ ਮੌਕਾ ਮਿਲਿਆ। ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ਵਿਚ ਰਚਨਾਤਮਕਤਾ, ਟੀਮ ਵਰਕ, ਸੰਚਾਰ ਕਲਾ, ਆਤਮ-ਵਿਸ਼ਵਾਸ ਤੇ ਸ਼ਖ਼ਸੀਅਤ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ। ਦਿਨ ਦੇ ਅੰਤ ਵਿਚ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਮੁਸਕਾਨ ਤੇ ਯਾਦਾਂ ਵਿਚ ਅਨੇਕਾਂ ਸੁਨਹਿਰੀ ਪਲ ਸਨ।