10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਗ੍ਰੀਨ ਦੀਵਾਲੀ ਦੇ ਰਾਹ ’ ਤੇ ਚੰਡੀਗੜ੍ਹ ਨੇ ਕਾਇਮ ਕੀਤੀ ਨਵੀਂ ਮਿਸਾਲ

ਚੰਡੀਗੜ੍ਹ, 9 ਨਵੰਬਰ (ਸੰਦੀਪ ਕੁਮਾਰ ਮਾਹਨਾ)-ਸਿਟੀ ਬਿਊਟੀਫੁੱਲ ਚੰਡੀਗੜ੍ਹ ਨੇ ਸਾਫ਼ ਊਰਜਾ ਦੇ ਖੇਤਰ ਵਿਚ ਇਕ ਹੋਰ ਅਹਿਮ ਪ੍ਰਾਪਤੀ ਦਰਜ ਕਰਦਿਆਂ ਲਗਾਤਾਰ ਦੂਜੇ ਸਾਲ ਗ੍ਰੀਨ ਦੀਵਾਲੀ ਮਨਾਈ। ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ.

ਅਜੀਤ ਡੈਸਕ 10-11-2026
ਚੰਡੀਗੜ੍ਹ, 9 ਨਵੰਬਰ (ਸੰਦੀਪ ਕੁਮਾਰ ਮਾਹਨਾ)-ਸਿਟੀ ਬਿਊਟੀਫੁੱਲ ਚੰਡੀਗੜ੍ਹ ਨੇ ਸਾਫ਼ ਊਰਜਾ ਦੇ ਖੇਤਰ ਵਿਚ ਇਕ ਹੋਰ ਅਹਿਮ ਪ੍ਰਾਪਤੀ ਦਰਜ ਕਰਦਿਆਂ ਲਗਾਤਾਰ ਦੂਜੇ ਸਾਲ ਗ੍ਰੀਨ ਦੀਵਾਲੀ ਮਨਾਈ। ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ. ਪੀ. ਡੀ. ਐਲ.) ਵਲੋਂ ਦੀਵਾਲੀ ਮੌਕੇ ਸ਼ਹਿਰ ਦੀ ਬਿਜਲੀ ਦੀ ਮੰਗ ਦਾ ਵੱਡਾ ਹਿੱਸਾ ਗੈਰ-ਰਵਾਇਤੀ ਊਰਜਾ ਸਰੋਤਾਂ ਰਾਹੀਂ ਪੂਰਾ ਕੀਤਾ, ਜਿਸ ਨਾਲ ਰਵਾਇਤੀ ਬਿਜਲੀ ਸਰੋਤਾਂ ’ਤੇ ਨਿਰਭਰਤਾ ਘਟਾਉਣ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੀ। ਸੀ. ਪੀ. ਡੀ. ਐੱਲ. ਵਲੋਂ ਜਾਰੀ ਜਾਣਕਾਰੀ ਅਨੁਸਾਰ ਦੀਵਾਲੀ ਵਾਲੇ ਦਿਨ ਸਵੇਰ ਸਮੇਂ ਚੰਡੀਗੜ੍ਹ ਦੀ ਘਰੇਲੂ ਬਿਜਲੀ ਦੀ ਮੰਗ ਦਾ ਲਗਪਗ 92 ਫ਼ੀਸਦੀ ਹਿੱਸਾ ਗੈਰ-ਰਵਾਇਤੀ ਊੁਰਜਾ ਸਰੋਤਾਂ ਤੋਂ ਪੂਰਾ ਕੀਤਾ। ਇਸ ਵਿਚੋਂ ਕਰੀਬ 75 ਫ਼ੀਸਦੀ ਬਿਜਲੀ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪ੍ਰਾਪਤ ਹੋਈ। ਬਿਜਲੀ ਦੀ ਸਪਲਾਈ ਮੁੱਖ ਤੌਰ ’ਤੇ ਪਣ-ਬਿਜਲੀ, ਸੂਰਜੀ ਊਰਜਾ, ਹਵਾ ਤੇ ਪ੍ਰਮਾਣੂ ਊਰਜਾ ਵਰਗੇ ਸਰੋਤਾਂ ਰਾਹੀਂ ਕੀਤੀ ਗਈ, ਜਦਕਿ ਥਰਮਲ ਬਿਜਲੀ ਦੀ ਵਰਤੋਂ ਬਹੁਤ ਸੀਮਤ ਰਹੀ। ਥਰਮਲ ਬਿਜਲੀ ਦੀ ਵਰਤੋਂ ਬਿਜਲੀ ਘਰਾਂ ਦੀਆਂ ਤਕਨੀਕੀ ਅਤੇ ਸੰਚਾਲਨ ਸੰਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਗਈ। ਕੰਪਨੀ ਅਨੁਸਾਰ ਇਹ ਪ੍ਰਾਪਤੀ ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨ ਅਤੇ ਰਵਾਇਤੀ ਊਰਜਾ ਸਰੋਤਾਂ ’ਤੇ ਨਿਰਭਰਤਾ ਘਟਾਉਣ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦਾ ਨਤੀਜਾ ਹੈ। ਸੀ. ਪੀ. ਡੀ. ਐਲ. ਦੇ ਸੀ. ਈ. ਓ. ਬ੍ਰਜੇਸ਼ ਕੁਮਾਰ ਨੇ ਕਿਹਾ ਕਿ ਲਗਾਤਾਰ ਦੂਜੀ ਦੀਵਾਲੀ ਮੌਕੇ ਚੰਡੀਗੜ੍ਹ ਦੀ ਬਿਜਲੀ ਦੀ ਮੰਗ ਦਾ ਵੱਡਾ ਹਿੱਸਾ ਸਾਫ਼ ਊਰਜਾ ਰਾਹੀਂ ਪੂਰਾ ਕਰਨਾ ਮਾਣ ਵਾਲੀ ਗੱਲ ਹੈ। ਇਹ ਸਾਫ਼ ਬਿਜਲੀ ਦੀ ਵੰਡ ਤੇ ਹਰਿਆ-ਭਰਿਆ ਭਵਿੱਖ ਸਿਰਜਣ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਨਵਿਆਉਣਯੋਗ ਊਰਜਾ ਦੇ ਸਰੋਤਾਂ ਨੂੰ ਹੋਰ ਮਜ਼ਬੂਤ ਕਰਨ ਤੇ ਚੰਡੀਗੜ੍ਹ ਨੂੰ ਸਾਫ਼ ਊਰਜਾ ਦੇ ਖੇਤਰ ਵਿਚ ਮਿਸਾਲੀ ਸ਼ਹਿਰ ਬਣਾਉਣ ਲਈ ਕੰਪਨੀ ਵਲੋਂ ਯਤਨ ਜਾਰੀ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਦੀਵਾਲੀ ਮੌਕੇ ਵੀ ਸ਼ਹਿਰ ਵਿਚ ਬਿਜਲੀ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੀ, ਜਿਸ ਨਾਲ ਲੋਕਾਂ ਨੂੰ ਤਿਉਹਾਰ ਦੌਰਾਨ ਨਿਰਵਿਘਨ ਬਿਜਲੀ ਸਹੂਲਤ ਮਿਲੀ ਤੇ ਦੀਵਾਲੀ ਦੀਆਂ ਰੌਣਕਾਂ ਹੋਰ ਵਧੀਆਂ।
ਪਿਛਲੀ ਖ਼ਬਰ ‘ ਪੰਜਾਬੀ ਮਾਹ -2026’ ਤਹਿਤ ਪ੍ਰੋ . ਹਰਪਾਲ ਸਿੰਘ ਪੰਨੂ ਨਾਲ ਰੂਬਰੂ ਸਮਾਗਮ ਕਰਵਾਇਆ ਅਗਲੀ ਖ਼ਬਰ ਚੰਡੀਗੜ੍ਹ ’ ਚ ਪੁਲਿਸ ਦੇ ਹੁਕਮਾਂ ਦੀਆਂ ਉੱਡੀਆਂ ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।