10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਦੀ ਰਾਤ ਪਟਾਕਿਆਂ ਨੇ ਮਚਾਈ ਤਬਾਹੀ ਪੰਚਕੂਲਾ ’ਚ 40 ਤੋਂ ਵੱਧ ਲੋਕ ਝੁਲਸੇ

ਪੰਚਕੂਲਾ, 9 ਨਵੰਬਰ (ਕਪਿਲ)-ਦੀਵਾਲੀ ਦੀ ਰਾਤ ਪੰਚਕੂਲਾ ਤੇ ਆਸ-ਪਾਸ ਦੇ ਇਲਾਕਿਆਂ ਵਿਚ ਪਟਾਕਿਆਂ ਦੀ ਆਤਿਸ਼ਬਾਜ਼ੀ ਦੌਰਾਨ ਕਈ ਹਾਦਸੇ ਵਾਪਰੇ। ਪਟਾਕੇ ਫੱਟਣ ਤੇ ਲਾਪ੍ਰਵਾਹੀ ਕਾਰਨ 40 ਤੋਂ ਵੱਧ ਲੋਕ ਝੁਲਸ ਕੇ ਜ਼ਖ਼ਮੀ ਹੋ ਗਏ।

ਪਟਾਕਿਆਂ ਨਾਲ ਜ਼ਖਮੀ ਹੋਏ ਲੋਕ ਪੰਚਕੂਲਾ ਦੇ ਸੈਕਟਰ-6 ਜਨਰਲ ਹਸਪਤਾਲ ਵਿਚ ਇਲਾਜ ਕਰਵਾਉਂਦੇ ਹੋਏ। ਤਸਵੀਰ : ਕਪਿਲ 10-11-2026
ਪੰਚਕੂਲਾ, 9 ਨਵੰਬਰ (ਕਪਿਲ)-ਦੀਵਾਲੀ ਦੀ ਰਾਤ ਪੰਚਕੂਲਾ ਤੇ ਆਸ-ਪਾਸ ਦੇ ਇਲਾਕਿਆਂ ਵਿਚ ਪਟਾਕਿਆਂ ਦੀ ਆਤਿਸ਼ਬਾਜ਼ੀ ਦੌਰਾਨ ਕਈ ਹਾਦਸੇ ਵਾਪਰੇ। ਪਟਾਕੇ ਫੱਟਣ ਤੇ ਲਾਪ੍ਰਵਾਹੀ ਕਾਰਨ 40 ਤੋਂ ਵੱਧ ਲੋਕ ਝੁਲਸ ਕੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਔਰਤਾਂ ਅਤੇ ਬਜ਼ੁਰਗ ਵੀ ਸ਼ਾਮਿਲ ਹਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਪੰਚਕੂਲਾ ਦੇ ਸੈਕਟਰ-6 ਸਥਿਤ ਜ਼ਿਲ੍ਹਾ ਨਾਗਰਿਕ ਹਸਪਤਾਲ ਦੀ ਐਮਰਜੈਂਸੀ ਵਿਚ ਲਿਆਂਦਾ, ਜਿਥੇ ਦੇਰ ਰਾਤ ਤੱਕ ਡਾਕਟਰਾਂ ਦੀਆਂ ਟੀਮਾਂ ਇਲਾਜ ਵਿਚ ਜੁਟੀਆਂ ਰਹੀਆਂ। ਪਟਾਕਿਆਂ ਦੀ ਲਪੇਟ ਵਿਚ ਆਉਣ ਕਾਰਨ ਜ਼ਿਆਦਾਤਰ ਲੋਕਾਂ ਦੀਆਂ ਅੱਖਾਂ, ਚਿਹਰੇ, ਹੱਥਾਂ ਤੇ ਪੈਰਾਂ ’ਤੇ ਸੱਟਾਂ ਲੱਗੀਆਂ। ਕਈ ਬੱਚਿਆਂ ਦੇ ਚਿਹਰੇ ਅਤੇ ਸਰੀਰ ਦੇ ਹੋਰ ਹਿੱਸੇ ਝੁਲਸ ਗਏ, ਜਦਕਿ ਕੁਝ ਲੋਕਾਂ ਦੀਆਂ ਅੱਖਾਂ ਵਿਚ ਪਟਾਕਿਆਂ ਦੇ ਟੁਕੜੇ ਲੱਗਣ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਉਣਾ ਪਿਆ। ਜ਼ਖ਼ਮੀਆਂ ਵਿਚ ਰਾਮਗੜ੍ਹ ਦਾ 7 ਸਾਲਾ ਅਨਿਕੇਤ ਅਤੇ ਮੱਲਾਂ ਦਾ 7 ਸਾਲਾ ਯੁਵਾਨ ਠਾਕੁਰ, ਚੰਡੀਗੜ੍ਹ ਦਾ 8 ਸਾਲਾ ਅਯਾਂਸ਼ ਅਤੇ 10 ਸਾਲਾ ਅਦੀਬ ਉਜ਼ਮਾਨ, ਸੈਕਟਰ-12 ਏ ਦਾ 12 ਸਾਲਾ ਕਾਵਿਆਂਸ਼, ਰਾਮਗੜ੍ਹ ਦਾ 13 ਸਾਲਾ ਕਾਰਤਿਕ ਅਤੇ ਪੰਚਕੂਲਾ ਦਾ 15 ਸਾਲਾ ਸੰਸਕਾਰ ਸ਼ਾਮਿਲ ਹਨ। ਇਨ੍ਹਾਂ ਵਿਚੋਂ ਕੁਝ ਬੱਚਿਆਂ ਦੇ ਚਿਹਰੇ ਅਤੇ ਹੱਥ-ਪੈਰ ਝੁਲਸ ਗਏ, ਜਦਕਿ ਕੁਝ ਦੀਆਂ ਅੱਖਾਂ ਵਿਚ ਪਟਾਕੇ ਲੱਗਣ ਕਾਰਨ ਸੱਟਾਂ ਆਈਆਂ। ਇਸ ਤੋਂ ਇਲਾਵਾ ਸੈਕਟਰ-10 ਦੀ 18 ਸਾਲਾ ਹਰਸ਼ਿਤਾ, ਮੌਲੀ ਜਾਗਰਾਂ ਦਾ 18 ਸਾਲਾ ਸਨੀ ਅਤੇ 20 ਸਾਲਾ ਨਜ਼ਰਾਨਾ, ਸੈਕਟਰ-28 ਦੀ 22 ਸਾਲਾ ਸ਼ਾਰਦਾ, ਪਿੰਡ ਮਾਜਰੀ ਦੀ 22 ਸਾਲਾ ਜਨਕ ਲਲੀ, ਪੁਰਾਣੇ ਪੰਚਕੂਲਾ ਦਾ 23 ਸਾਲਾ ਉਮੇਸ਼, ਸੈਕਟਰ-20 ਦਾ 24 ਸਾਲਾ ਸਮਰੂਦ ਅਤੇ ਸੈਕਟਰ-4 ਦਾ 24 ਸਾਲਾ ਰਾਹੁਲ ਮਿਸ਼ਰਾ ਵੀ ਪਟਾਕਿਆਂ ਕਾਰਨ ਜ਼ਖ਼ਮੀ ਹੋ ਕੇ ਹਸਪਤਾਲ ਪਹੁੰਚੇ। ਇਸੇ ਤਰ੍ਹਾਂ ਸੈਕਟਰ-26 ਦਾ 39 ਸਾਲਾ ਮਨਿੰਦਰ ਯਾਦਵ, ਸੈਕਟਰ-20 ਦਾ 42 ਸਾਲਾ ਬਲਕਾਰ ਸਿੰਘ, ਸੈਕਟਰ-7 ਦਾ 47 ਸਾਲਾ ਵਿਵੇਕ ਕੁਮਾਰ ਸਿੰਘ ਅਤੇ ਸੈਕਟਰ-17 ਦਾ 52 ਸਾਲਾ ਰਾਜੀਵ ਕੁਮਾਰ ਵੀ ਪਟਾਕਿਆਂ ਦੀ ਲਪੇਟ ਵਿਚ ਆ ਕੇ ਜ਼ਖ਼ਮੀ ਹੋ ਗਏ। ਕੁਝ ਲੋਕਾਂ ਦੀਆਂ ਦੋਵਾਂ ਅੱਖਾਂ ਅਤੇ ਹੱਥਾਂ ’ਤੇ ਸੱਟਾਂ ਲੱਗੀਆਂ, ਜਦਕਿ ਕਈਆਂ ਨੂੰ ਚਿਹਰੇ ਅਤੇ ਸਰੀਰ ’ਤੇ ਸੜਨ ਦੇ ਜ਼ਖ਼ਮ ਹੋਏ।
ਪਿਛਲੀ ਖ਼ਬਰ ਚੰਡੀਗੜ੍ਹ ’ ਚ ਪੁਲਿਸ ਦੇ ਹੁਕਮਾਂ ਦੀਆਂ ਉੱਡੀਆਂ ... ਅਗਲੀ ਖ਼ਬਰ ਡਾਕਟਰਾਂ ਦੀਆਂ ਟੀਮਾਂ ਨੇ ਸੰਭਾਲਿਆ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।