08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਹੱਥੋਂ ਹੱਥੀਂ ਵਿੱਕੀਆਂ ਬੁੜੈਲ ਜੇਲ੍ਹ ਦੇ ਕੈਦੀਆਂ ਨੇ ਬਣਾਈਆਂ ਮਠਿਆਈਆਂ

ਚੰਡੀਗੜ੍ਹ, 7 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਦੀਵਾਲੀ ਤਿਉਹਾਰ ਦੌਰਾਨ ਮਾਡਲ ਜੇਲ੍ਹ (ਬੁੜੈਲ) ਚੰਡੀਗੜ੍ਹ ਦੇ ਕੈਦੀਆਂ ਵਲੋਂ ਬਣਾਈਆਂ ਮਠਿਆਈਆਂ ਹੱਥੋਂ ਹੱਥ ਵਿਕ ਗਈਆਂ, ਕਿਉਂਕਿ ਇਨ੍ਹਾਂ ਮਠਿਆਈਆਂ ਨੂੰ ਆਮ ਲੋਕਾਂ, ਅਧਿਕਾਰੀਆਂ ਤੇ ਰਾਜਨੀਤਿਕਾਂ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਵਾਰ ਇਕੱਲੇ ਪੰਜਾਬ ਰਾਜ ਭਵਨ ਵਲੋਂ 10 ਕੁਇੰਟਲ ਮਠਿਆਈਆਂ ਦੀ ਮੰਗ ਕੀਤੀ ਗਈ ਸੀ।

ਅਜੀਤ ਡੈਸਕ 08-11-2026
ਚੰਡੀਗੜ੍ਹ, 7 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਦੀਵਾਲੀ ਤਿਉਹਾਰ ਦੌਰਾਨ ਮਾਡਲ ਜੇਲ੍ਹ (ਬੁੜੈਲ) ਚੰਡੀਗੜ੍ਹ ਦੇ ਕੈਦੀਆਂ ਵਲੋਂ ਬਣਾਈਆਂ ਮਠਿਆਈਆਂ ਹੱਥੋਂ ਹੱਥ ਵਿਕ ਗਈਆਂ, ਕਿਉਂਕਿ ਇਨ੍ਹਾਂ ਮਠਿਆਈਆਂ ਨੂੰ ਆਮ ਲੋਕਾਂ, ਅਧਿਕਾਰੀਆਂ ਤੇ ਰਾਜਨੀਤਿਕਾਂ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਵਾਰ ਇਕੱਲੇ ਪੰਜਾਬ ਰਾਜ ਭਵਨ ਵਲੋਂ 10 ਕੁਇੰਟਲ ਮਠਿਆਈਆਂ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਸ਼ਹਿਰ ਵਿਚ ਮਿਠਾਈਆਂ ਦੀਆਂ ਦੁਕਾਨਾਂ ਗਾਹਕਾਂ ਨਾਲ ਭਰੀਆਂ ਹੋਈਆਂ ਹਨ, ਪਰ ਸ਼ਹਿਰ ਵਾਸੀ ਮਾਡਲ ਜੇਲ੍ਹ ਦੇ ਕੈਦੀਆਂ ਵਲੋਂ ਤਿਆਰ ਕੀਤੀਆਂ ਗਈਆਂ ਮਠਿਆਈਆਂ ਖ਼ਰੀਦਣ ਲਈ ਮਾਰੋ ਮਾਰੀ ਕਰ ਰਹੇ ਸਨ। ਕੈਦੀਆਂ ਵਲੋਂ ਬਣਾਈਆਂ ਮਠਿਆਈਆਂ ਵੇਚਣ ਵਾਲੀ ਸੈਕਟਰ 22 ਸਥਿਤ ‘ਸਿਰਜਣ ਦੁਕਾਨ’ ’ਤੇ ਦੀਵਾਲੀ ਤੋਂ ਪਹਿਲਾਂ ਹੀ ਮਠਿਆਈਆਂ ਖ਼ਤਮ ਹੋ ਗਈਆਂ। ਦੁਕਾਨ ’ਤੇ ਮਠਿਆਈਆਂ ਖ਼ਰੀਦਣ ਲਈ ਆਉਣ ਵਾਲੇ ਲੋਕ ਨਿਰਾਸ਼ ਹੋ ਕੇ ਜਾ ਰਹੇ ਹਨ। ਜੇਲ੍ਹ ਵਿਚ ਬਣੀਆਂ ਮਠਿਆਈਆਂ ਦੀ ਗੁਣਵੱਤਾ, ਸ਼ੁੱਧਤਾ ਤੇ ਸੁਆਦ ਇਨ੍ਹਾਂ ਦੀ ਮੰਗ ਨੂੰ ਵਧਾ ਰਿਹਾ ਹੈ। ਇਸ ਵਾਰ ਸਿਰਜਣ ਦੁਕਾਨ ਨੂੰ ਪੰਜਾਬ ਰਾਜ ਭਵਨ, ਚੰਡੀਗੜ੍ਹ ਪੁਲਿਸ ਅਤੇ ਹੋਰ ਸਰਕਾਰੀ ਵਿਭਾਗਾਂ ਤੋਂ ਮਠਿਆਈਆਂ ਦੇ ਵੱਡੇ ਆਰਡਰ ਮਿਲੇ ਹਨ, ਜਿਨ੍ਹਾਂ ’ਚੋਂ ਪੰਜਾਬ ਰਾਜ ਭਵਨ ਵੱਲੋਂ ਹੀ 10 ਕੁਇੰਟਲ ਮਠਿਆਈਆਂ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਇਕ ਹੋਰ ਸਰਕਾਰੀ ਵਿਭਾਗ ਨੇ ਢਾਈ ਕੁਇੰਟਲ ਮਠਿਆਈਆਂ ਦੀ ਮੰਗ ਸਮੇਤ ਕਈ ਹੋਰ ਸਰਕਾਰੀ ਵਿਭਾਗਾਂ ਨੇ ਵੀ ਮਠਿਆਈਆਂ ਲਈ ਵੱਡੇ ਆਰਡਰ ਦਿੱਤੇ, ਪਰ ਇਨ੍ਹਾਂ ਵੱਡੀਆਂ ਮੰਗਾਂ ਕਾਰਨ ਆਮ ਲੋਕ ਕੈਦੀਆਂ ਵਲੋਂ ਬਣਾਈਆਂ ਮਠਿਆਈਆਂ ਦਾ ਸਵਾਦ ਚੱਖਣ ਤੋਂ ਵਾਂਝੇ ਰਹਿ ਗਏ ਹਨ। ਦੱਸਣਯੋਗ ਹੈ ਕਿ ਮਾਡਲ ਜੇਲ੍ਹ ਦੇ ਕੈਦੀ ਕਈ ਤਰ੍ਹਾਂ ਦੀਆਂ ਮਿਠਾਈਆਂ ਤਿਆਰ ਕਰਦੇ, ਜਿਨ੍ਹਾਂ ’ਚ ਖੋਆ ਬਰਫ਼ੀ, ਦੁੱਧ ਦਾ ਕੇਕ, ਬੇਸਣ ਦੀ ਬਰਫ਼ੀ, ਬੇਸਣ ਦੇ ਲੱਡੂ, ਬੂੰਦੀ ਦੇ ਲੱਡੂ, ਰਸਗੁੱਲਾ ਅਤੇ ਗੁਲਾਬ ਜਾਮੁਨ ਆਦਿ ਸ਼ਾਮਿਲ ਹਨ। ਇਨ੍ਹਾਂ ਮਠਿਆਈਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਤਾਜ਼ੀਆਂ ਹੁੰਦੀਆਂ ਹਨ ਤੇ ਗਾਹਕਾਂ ਨੂੰ ਇਨ੍ਹਾਂ ਦੀ ਗੁਣਵੱਤਾ ’ਤੇ ਭਰੋਸਾ ਹੁੰਦਾ ਹੈ। ਸਰਕਾਰੀ ਵਿਭਾਗਾਂ ਤੋਂ ਵੱਡੇ ਆਰਡਰ ਪੂਰੇ ਕਰਨ ਕਾਰਨ, ਆਮ ਗਾਹਕਾਂ ਲਈ ਮਠਿਆਈਆਂ ਦੀ ਉਪਲਬਧਤਾ ਬਹੁਤ ਸੀਮਤ ਹੋ ਗਈ ਹੈ।
ਪਿਛਲੀ ਖ਼ਬਰ ਚੰਡੀਗੜ੍ਹ ’ਚ ‘ਦੀਵਾਲੀ’ ਦੇ ਤਿਉਹਾਰ ਤੇ ‘ਬੰਦੀ ਛੋੜ ਦਿਵਸ’ ਨੂੰ ਲੈ ਕੇ ਲੋਕਾਂ ’ਚ ਉਤਸ਼ਾਹ, ਬਾਜ਼ਾਰਾਂ ਵਿਚ ਲੱਗੀਆਂ ਰੌਣਕਾ... ਅਗਲੀ ਖ਼ਬਰ 41.02 ਗ੍ਰਾਮ ਆਈਸ ਡਰੱਗ ਸਮੇਤ ਚੰਡੀਗੜ੍ਹ ਵਾਸੀ ਨੌਜਵਾਨ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।