02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਵਿਆਹ ਸਮਾਗਮ ’ਚੋਂ ਨਕਦੀ ਨਾਲ ਭਰਿਆ ਬੈਗ ਚੋਰੀ, ਮਾਮਲਾ ਦਰਜ

ਜ਼ੀਰਕਪੁਰ, 1 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਸ਼ਹਿਰ ਵਿਚ ਵਿਆਹ ਸਮਾਗਮਾਂ ਦੌਰਾਨ ਪੈਸਿਆਂ ਨਾਲ ਭਰੇ ਬੈਗ ਚੋਰੀ ਕਰਨ ਵਾਲੇ ਗਰੋਹ ਦੀਆਂ ਸਰਗਰਮੀਆਂ ਕਾਫੀ ਵਧ ਗਈਆਂ ਹਨ। ਬਲਟਾਣਾ ਲਾਈਟ ਪੁਆਇੰਟ ਨੇੜੇ ਸਥਿਤ ਇਕ ਵੈਡਿੰਗ ਰਿਜ਼ੋਰਟ ਵਿਚੋਂ ਵਿਆਹ ਸਮਾਗਮ ਦੌਰਾਨ 4 ਤੋਂ 5 ਲੱਖ ਰੁ.

ਅਜੀਤ ਡੈਸਕ 02-11-2026
ਜ਼ੀਰਕਪੁਰ, 1 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਸ਼ਹਿਰ ਵਿਚ ਵਿਆਹ ਸਮਾਗਮਾਂ ਦੌਰਾਨ ਪੈਸਿਆਂ ਨਾਲ ਭਰੇ ਬੈਗ ਚੋਰੀ ਕਰਨ ਵਾਲੇ ਗਰੋਹ ਦੀਆਂ ਸਰਗਰਮੀਆਂ ਕਾਫੀ ਵਧ ਗਈਆਂ ਹਨ। ਬਲਟਾਣਾ ਲਾਈਟ ਪੁਆਇੰਟ ਨੇੜੇ ਸਥਿਤ ਇਕ ਵੈਡਿੰਗ ਰਿਜ਼ੋਰਟ ਵਿਚੋਂ ਵਿਆਹ ਸਮਾਗਮ ਦੌਰਾਨ 4 ਤੋਂ 5 ਲੱਖ ਰੁ. ਨਾਲ ਭਰਿਆ ਬੈਗ ਚੋਰੀ ਹੋਣ ਦੇ ਮਾਮਲੇ ਵਿਚ ਬਲਟਾਣਾ ਪੁਲਿਸ ਨੇ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਸ਼ਿਕਾਇਤਕਰਤਾ ਭਰਤ ਭੂਸ਼ਣ ਵਾਸੀ ਚੰਡੀਗੜ੍ਹ ਦੀ ਸ਼ਿਕਾਇਤ ਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਬੀ. ਐੱਨ. ਐੱਸ. ਦੀਆਂ ਧਾਰਾਵਾਂ 305 (ਸੀ) ਅਤੇ 331 (4) ਤਹਿਤ ਕਾਰਵਾਈ ਕੀਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਭਰਤ ਭੂਸ਼ਣ ਨੇ ਦੱਸਿਆ ਕਿ ਸ਼ੁੱਕਰਵਾਰ ਤੇ ਸਨਿਚਰਵਾਰ ਦੀ ਦਰਮਿਆਨੀ ਰਾਤ ਬਲਟਾਣਾ ਲਾਈਟ ਪੁਆਇੰਟ ਨੇੜੇ ਸਥਿਤ ਵੈਡਿੰਗ ਰਿਜ਼ੋਰਟ ਵਿਚ ਉਨ੍ਹਾਂ ਦੇ ਪਰਿਵਾਰ ਦਾ ਵਿਆਹ ਸਮਾਗਮ ਸੀ। ਸਮਾਗਮ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਚੰਡੀਗੜ੍ਹ ਸਥਿਤ ਆਪਣੇ ਘਰ ਪਹੁੰਚੇ, ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪੈਸਿਆਂ ਵਾਲਾ ਬੈਗ ਗਾਇਬ ਹੈ। ਬੈਗ ਵਿਚ ਕਰੀਬ 4 ਤੋਂ 5 ਲੱਖ ਰੁ. ਦੀ ਨਕਦੀ ਰੱਖੀ ਹੋਈ ਸੀ। ਇਸ ਤੋਂ ਬਾਅਦ ਉਹ ਸਨਿਚਰਵਾਰ ਸਵੇਰੇ ਮੈਰਿਜ ਪੈਲੇਸ ਪਹੁੰਚੇ ਅਤੇ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਫੁਟੇਜ ਵਿਚ ਰਾਤ ਕਰੀਬ ਸਵਾ ਇਕ ਵਜੇ ਤਿੰਨ ਨੌਜਵਾਨ ਮੈਰਿਜ ਪੈਲੇਸ ਵਿਚ ਦਾਖ਼ਲ ਹੁੰਦੇ ਦਿਖਾਈ ਦਿੱਤੇ। ਸ਼ਿਕਾਇਤਕਰਤਾ ਅਨੁਸਾਰ ਇਹ ਤਿੰਨੇ ਨੌਜਵਾਨ ਨਾ ਤਾਂ ਉਨ੍ਹਾਂ ਦੇ ਜਾਣਕਾਰ ਸਨ ਅਤੇ ਨਾ ਹੀ ਰਿਸ਼ਤੇਦਾਰ। ਉਨ੍ਹਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਇਨ੍ਹਾਂ ਨੌਜਵਾਨਾਂ ਨੇ ਹੀ ਪੈਸਿਆਂ ਨਾਲ ਭਰਿਆ ਬੈਗ ਚੋਰੀ ਕੀਤਾ ਹੈ। ਸ਼ਿਕਾਇਤਕਰਤਾ ਵਲੋਂ ਆਪਣੇ ਪੱਧਰ ’ਤੇ ਕਾਫ਼ੀ ਭਾਲ ਕਰਨ ਦੇ ਬਾਵਜੂਦ ਬੈਗ ਅਤੇ ਨੌਜਵਾਨਾਂ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਬਲਟਾਣਾ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਭਾਈ ਜੈਤਾ ਜੀ ਫਾਊਂਡੇਸ਼ਨ ਦੇ ਸਾਲਾਨਾ ਸਮਾਗਮ ਤੇ ਐਲੂਮਨੀ ਮੀਟ ’ਚ ਸ਼ਖ਼ਸੀਅਤਾਂ ਨੇ ਫਾਊਂਡੇਸ਼ਨ ਦੇ ਕਾਰਜਾਂ ਨੂੰ ਸਲਾਹਿਆ ਅਗਲੀ ਖ਼ਬਰ ਅਮਿਤ ਸ਼ਾਹ ਵਲੋਂ 80 ਕਰੋੜ ਦੇ 2 ਪ੍ਰਾਜੈਕਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।