02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਜੁਆਇੰਟ ਟੀਚਰਜ਼ ਐਸੋਸੀਏਸ਼ਨ ਦੇ ਵਫ਼ਦ ਨੇ ਸਿੱਖਿਆ ਵਿਭਾਗ ਦੇ ਨਿਰਦੇਸ਼ਕ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 1 ਨਵੰਬਰ (ਸੁਖਵਿੰਦਰ ਸਿੰਘ ਸ਼ਾਨ) - ਜੁਆਇੰਟ ਟੀਚਰਜ਼ ਐਸੋਸੀਏਸ਼ਨ (ਜੇ. ਟੀ.

ਗਿਆਨ ਸਿੰਘ ਥਿੰਦ ਬਣੇ ਜਨਰਲ ਸਕੱਤਰ 02-11-2026
ਚੰਡੀਗੜ੍ਹ, 1 ਨਵੰਬਰ (ਸੁਖਵਿੰਦਰ ਸਿੰਘ ਸ਼ਾਨ) - ਜੁਆਇੰਟ ਟੀਚਰਜ਼ ਐਸੋਸੀਏਸ਼ਨ (ਜੇ.ਟੀ.ਏ) ਚੰਡੀਗੜ੍ਹ ਦੇ ਵਫ਼ਦ ਨੇ ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਕ ਨਿਤੀਸ਼ ਸਿੰਗਲਾ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਸੰਬੰਧੀ ਪੱਤਰ ਸੌਂਪਿਆ। ਸਿੱਖਿਆ ਵਿਭਾਗ ਵੱਲੋਂ ਮੰਗਾਂ ਸੰਬੰਧੀ ਹਾਂ ਪੱਖੀ ਭਰੋਸਾ ਦਿੱਤੇ ਜਾਣ ’ਤੇ ਐਸੋਸੀਏਸ਼ਨ ਵੱਲੋਂ 1 ਨਵੰਬਰ ਨੂੰ ਚੰਡੀਗੜ੍ਹ ਵਿਚ ਦਿੱਤਾ ਜਾਣ ਵਾਲਾ ਧਰਨਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਜੁਆਇੰਟ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਣਬੀਰ ਕੁਮਾਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਚੰਡੀਗੜ੍ਹ ਵੱਲੋਂ ਐਸੋਸੀਏਸ਼ਨ ਦੀਆਂ ਮੰਗਾਂ ਸੰਬੰਧੀ ਵਿਚਾਰ ਚਰਚਾ ਲਈ ਵਿਭਾਗ ਦੇ ਨਿਰਦੇਸ਼ਕ ਨਿਤੀਸ਼ ਸਿੰਗਲਾ ਨਾਲ ਦੋ ਦਿਨ ਮੀਟਿੰਗਾਂ ਕੀਤੀਆਂ ਗਈਆਂ ਹਨ। ਮੀਟਿੰਗ ਦੌਰਾਨ ਸਿੱਖਿਆ ਵਿਭਾਗ ਵਿਚ ਪੰਜਾਬ ਅਤੇ ਹਰਿਆਣਾ ਦੇ ਡੈਪੂਟੇਸ਼ਨ ਕੋਟੇ ਨੂੰ ਬਹਾਲ ਕਰਨ, ਯੂ.ਟੀ ਕੇਡਰ ਦੇ ਅਧਿਆਪਕਾਂ ਲਈ ਐਚ.ਪੀ.ਐਲ ਦੀ ਪ੍ਰਵਾਨਗੀ, 31 ਮਾਰਚ 2022 ਤੱਕ ਐਚ.ਪੀ.ਐਲ ਕ੍ਰੈਡਿਟ ਦੀ ਪ੍ਰਵਾਨਗੀ ਦੇ ਮੁੱਦੇ ’ਤੇ, ਨਵੀਂ ਭਰਤੀ ਵਿਚ ਡੈਪੂਟੇਸ਼ਨ ਕੋਟੇ ਦੇ ਨਿਯਮਾਂ, ਕਲਰਕਾਂ ਅਤੇ ਡੇਟਾ ਐਂਟਰੀ ਆਪਰੇਟਰਾਂ ਦੇ ਡੀ.ਸੀ ਦਰਾਂ ਵਿਚ ਵਾਧੇ ਸਮੇਤ ਕਈ ਮੁੱਦਿਆਂ ’ਤੇ ਵਿਸਥਾਰ ਵਿਚ ਚਰਚਾ ਕੀਤੀ ਗਈ। ਇਸ ਵਫ਼ਦ ਵਿਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਚੇਤਨ ਕੋਤਰਾ, ਸਕੱਤਰ ਦਸ਼ਿਅੰਤ ਕੁਮਾਰ, ਕਾਰਜਕਰਨੀ ਮੈਂਬਰ ਵਾਸੀਮ ਅਕਰਮ ਤੇ ਵਨੀਤ ਕੁਮਾਰ ਸਮੇਤ ਬੀਬਾ ਰਜਨੀ ਕੁਕਰੇਜਾ, ਬੀਬਾ ਰੀਤਿਕਾ ਅਤੇ ਹੇਤ ਰਾਮ ਸ਼ਾਮਿਲ ਸਨ।
ਪਿਛਲੀ ਖ਼ਬਰ ਭਗਵਾਨ ਮਹਾਂਰਿਸ਼ੀ ਵਾਲਮੀਕਿ ਦੀਆਂ ਸਿੱਖਿਆਵਾਂ ਮਨੁੱਖ ਨੂੰ ਸਹੀ ਮਾਰਗ ਦਿਖਾਉਂਦੀਆਂ ਹਨ-ਔਜਲਾ, ਵੇਰਕਾ ਅਗਲੀ ਖ਼ਬਰ ਭਾਈ ਬੇਅੰਤ ਸਿੰਘ ਮਲੋਆ ਦਾ ਸ਼ਹੀਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।