30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੈਕਟਰ -44 ਤੇ ਸੈਕਟਰ -47 ’ ਚ ਵਾਰਦਾਤਾਂ , ਬਾਈਕ ਤੇ ਐਕਟਿਵਾ ਸਵਾਰ ਮੁਲਜ਼ਮ ਫ਼ਰਾਰ

ਚੰਡੀਗੜ੍ਹ, 29 ਅਕਤੂਬਰ (ਕਪਿਲ ਵਧਵਾ)- ਕਰਵਾਚੌਥ ਮੌਕੇ ਵੀਰਵਾਰ ਨੂੰ ਚੰਡੀਗੜ੍ਹ ਵਿਚ ਝਪਟਮਾਰਾਂ ਨੇ ਦੋ ਔਰਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਅੱਧੇ ਘੰਟੇ ਦੇ ਅੰਤਰਾਲ ਵਿਚ ਉਨ੍ਹਾਂ ਦੇ ਗਲਾਂ ਵਿਚੋਂ ਸੋਨੇ ਦੀਆਂ ਚੇਨਾਂ ਝਪਟ ਲਈਆਂ। ਵਾਰਦਾਤਾਂ ਸੈਕਟਰ-44 ਅਤੇ ਸੈਕਟਰ-47 ਵਿਚ ਵਾਪਰੀਆਂ।

ਅਜੀਤ ਡੈਸਕ 30-10-2026
ਚੰਡੀਗੜ੍ਹ, 29 ਅਕਤੂਬਰ (ਕਪਿਲ ਵਧਵਾ)- ਕਰਵਾਚੌਥ ਮੌਕੇ ਵੀਰਵਾਰ ਨੂੰ ਚੰਡੀਗੜ੍ਹ ਵਿਚ ਝਪਟਮਾਰਾਂ ਨੇ ਦੋ ਔਰਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਅੱਧੇ ਘੰਟੇ ਦੇ ਅੰਤਰਾਲ ਵਿਚ ਉਨ੍ਹਾਂ ਦੇ ਗਲਾਂ ਵਿਚੋਂ ਸੋਨੇ ਦੀਆਂ ਚੇਨਾਂ ਝਪਟ ਲਈਆਂ। ਵਾਰਦਾਤਾਂ ਸੈਕਟਰ-44 ਅਤੇ ਸੈਕਟਰ-47 ਵਿਚ ਵਾਪਰੀਆਂ। ਦੋਵੇਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ। ਪੁਲਿਸ ਨੇ ਦੋਵਾਂ ਮਾਮਲਿਆਂ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਇਹ ਪਤਾ ਲਾਇਆ ਜਾ ਸਕੇ ਕਿ ਦੋਵਾਂ ਵਾਰਦਾਤਾਂ ਪਿੱਛੇ ਇਕੋ ਮੁਲਜ਼ਮ ਦਾ ਹੱਥ ਹੈ ਜਾਂ ਵੱਖ-ਵੱਖ ਝਪਟਮਾਰਾਂ ਨੇ ਇਨ੍ਹਾਂ ਨੂੰ ਅੰਜਾਮ ਦਿੱਤਾ ਹੈ। ਕੁੱਤੇ ਨੂੰ ਘੁਮਾਉਣ ਨਿਕਲੀ ਔਰਤ ਦੀ ਚੇਨ ਝਪਟੀ ਝਪਟਮਾਰੀ ਦੀ ਪਹਿਲੀ ਵਾਰਦਾਤ ਸੈਕਟਰ-44 ਵਿਚ ਵਾਪਰੀ, ਜਿੱਥੇ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਤੋਂ ਸੇਵਾਮੁਕਤ ਆਸ਼ਾ ਕਾਂਤ ਨੂੰ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ ਕਰੀਬ 1.20 ਵਜੇ ਉਹ ਆਪਣੇ ਕੁੱਤੇ ਨੂੰ ਘੁਮਾਉਣ ਲਈ ਘਰੋਂ ਨਿਕਲੀ ਸੀ। ਘਰ ਤੋਂ ਲਗਭਗ 100 ਮੀਟਰ ਦੀ ਦੂਰੀ ’ਤੇ ਪਿੱਛਿਓਂ ਬਾਈਕ ’ਤੇ ਆਏ ਇੱਕ ਨੌਜਵਾਨ ਨੇ ਉਸ ਦੇ ਗਲ ਵਿਚੋਂ ਸੋਨੇ ਦੀ ਚੇਨ ਝਪਟ ਲਈ ਅਤੇ ਫ਼ਰਾਰ ਹੋ ਗਿਆ। ਝਪਟੀ ਗਈ ਚੇਨ ਦਾ ਭਾਰ ਕਰੀਬ ਡੇਢ ਤੋਲਾ ਦੱਸਿਆ ਜਾ ਰਿਹਾ ਹੈ। ਵਾਰਦਾਤ ਸਮੇਂ ਮੁਲਜ਼ਮ ਨੇ ਹੈਲਮਟ ਪਾਇਆ ਹੋਇਆ ਸੀ। ਸੂਚਨਾ ਮਿਲਣ ’ਤੇ ਸੈਕਟਰ-34 ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਔਰਤ ਦੇ ਬਿਆਨ ਦਰਜ ਕਰਕੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ। ਪੁਲਿਸ ਵੱਲੋਂ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਐੱਲ.ਆਈ.ਸੀ. ਦਫ਼ਤਰ ਨੇੜੇ ਦੂਜੀ ਵਾਰਦਾਤ ਝਪਟਮਾਰੀ ਦੀ ਦੂਜੀ ਘਟਨਾ ਸੈਕਟਰ-47 ਸਥਿਤ ਐੱਲ.ਆਈ.ਸੀ. ਦਫ਼ਤਰ ਨੇੜੇ ਵਾਪਰੀ। ਇੱਥੇ ਕੰਮ ਕਰਦੀ 55 ਸਾਲਾ ਹਰਜੀਤ ਕੌਰ ਦੁਪਹਿਰ ਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰ ਰਹੀ ਸੀ। ਇਸੇ ਦੌਰਾਨ ਸਕੂਟੀ ’ਤੇ ਸਵਾਰ ਇੱਕ ਨੌਜਵਾਨ ਪਿੱਛਿਓਂ ਆਇਆ ਅਤੇ ਉਸ ਦੇ ਗਲ ਵਿਚੋਂ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋ ਗਿਆ। ਹਰਜੀਤ ਕੌਰ ਅਨੁਸਾਰ ਮੁਲਜ਼ਮ ਗੂੜ੍ਹੇ ਸਲੇਟੀ ਰੰਗ ਦੀ ਐਕਟਿਵਾ ’ਤੇ ਸਵਾਰ ਸੀ। ਉਸ ਨੇ ਚਿੱਟੇ ਰੰਗ ਦਾ ਹੈਲਮਟ ਅਤੇ ਮਹਿੰਦੀ ਰੰਗ ਦੀ ਪੂਰੀ ਬਾਂਹਾਂ ਵਾਲੀ ਟੀ-ਸ਼ਰਟ ਪਾਈ ਹੋਈ ਸੀ। ਝਪਟੀ ਗਈ ਚੇਨ ਦਾ ਭਾਰ ਵੀ ਕਰੀਬ ਡੇਢ ਤੋਲਾ ਦੱਸਿਆ ਗਿਆ ਹੈ। ਵਾਰਦਾਤ ਦੀ ਸੂਚਨਾ ਮਿਲਣ ’ਤੇ ਪੀ.ਸੀ.ਆਰ. ਅਤੇ ਸੈਕਟਰ-31 ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ.ਸੀ.ਟੀ.ਵੀ. ਫੁਟੇਜ ਖੰਗਾਲ ਰਹੀ ਹੈ ਪੁਲਿਸ ਅੱਧੇ ਘੰਟੇ ਦੇ ਅੰਤਰਾਲ ਵਿਚ ਦੋ ਔਰਤਾਂ ਦੀਆਂ ਸੋਨੇ ਦੀਆਂ ਚੇਨਾਂ ਝਪਟਣ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਦੋਵਾਂ ਵਾਰਦਾਤਾਂ ਦੇ ਸਮੇਂ, ਮੁਲਜ਼ਮਾਂ ਦੇ ਹੁਲੀਏ ਅਤੇ ਫ਼ਰਾਰ ਹੋਣ ਦੇ ਸੰਭਾਵੀ ਰਸਤਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਦੋਵਾਂ ਵਾਰਦਾਤਾਂ ਨੂੰ ਇੱਕੋ ਮੁਲਜ਼ਮ ਨੇ ਅੰਜਾਮ ਦਿੱਤਾ ਜਾਂ ਇਨ੍ਹਾਂ ਪਿੱਛੇ ਵੱਖ-ਵੱਖ ਝਪਟਮਾਰ ਸ਼ਾਮਿਲ ਸਨ।
ਪਿਛਲੀ ਖ਼ਬਰ ਚੰਨ ਦਾ ਦੀਦਾਰ ਕਰ ਕੇ ਸੁਹਾਗਣ ਔਰਤਾਂ ਨੇ ਆਪਣੇ ‘ਚੰਨ’ ਦੀ ਲੰਮੀ ਉਮਰ ਤੇ ਸਲਾਮਤੀ ਦੀ ਮੰਗੀ ਦੁਆ ਅਗਲੀ ਖ਼ਬਰ ਜਾਗਰਣ ਦੀ ਆਰੰਭਤਾ ਤੋਂ ਪਹਿਲਾਂ ਧਰਤੀ ਪੂਜਣ ਕਰ ਰਹੇ ਪ੍ਰਬੰਧਕ । ਗਿੱਲਕੋ ਵੈਲੀ ਵਿਖੇ ਵਿਸ਼ਾਲ ਭਗਵਤੀ ਜਾਗਰਣ ਲਈ ਧਰਤੀ ਪੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।