29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸਾਈਬਰ ਠੱਗਾਂ ਨੇ ਤਿੰਨ ਵਿਅਕਤੀਆਂ ਨਾਲ 13.12 ਲੱਖ ਰੁਪਏ ਦੀ ਠੱਗੀ ਮਾਰੀ ਓ.ਟੀ.ਪੀ ਰਾਹੀਂ, ਜਾਅਲੀ ਐਪ ’ਤੇ ਨਿਵੇਸ਼ ਅਤੇ ਬੈਂਕ ਮੁਲਾਜ਼ਮ ਬਣ ਕੇ ਕੀਤੀ ਠੱਗੀ

ਚੰਡੀਗੜ੍ਹ, 28 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਵਿਚ ਸਾਈਬਰ ਠੱਗੀ ਦੇ ਤਿੰਨ ਵੱਖ-ਵੱਖ ਮਾਮਲਿਆਂ ਵਿਚ ਠੱਗਾਂ ਨੇ ਤਿੰਨ ਵਿਅਕਤੀਆਂ ਨਾਲ ਕੁੱਲ 13,11,944 ਰੁਪਏ ਦੀ ਠੱਗੀ ਮਾਰੀ ਹੈ। ਇਨ੍ਹਾਂ ਮਾਮਲਿਆਂ ਵਿਚ ਸਾਈਬਰ ਕ੍ਰਾਈਮ ਥਾਣਾ, ਸੈਕਟਰ-17 ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ਼.

ਅਜੀਤ ਡੈਸਕ 29-10-2026
ਚੰਡੀਗੜ੍ਹ, 28 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਵਿਚ ਸਾਈਬਰ ਠੱਗੀ ਦੇ ਤਿੰਨ ਵੱਖ-ਵੱਖ ਮਾਮਲਿਆਂ ਵਿਚ ਠੱਗਾਂ ਨੇ ਤਿੰਨ ਵਿਅਕਤੀਆਂ ਨਾਲ ਕੁੱਲ 13,11,944 ਰੁਪਏ ਦੀ ਠੱਗੀ ਮਾਰੀ ਹੈ। ਇਨ੍ਹਾਂ ਮਾਮਲਿਆਂ ਵਿਚ ਸਾਈਬਰ ਕ੍ਰਾਈਮ ਥਾਣਾ, ਸੈਕਟਰ-17 ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ਼. ਆਈ. ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ਵਿਚ ਹੱਲੋਮਾਜਰਾ ਵਾਸੀ ਜਿਤੇਸ਼ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਅਣਪਛਾਤੇ ਵਿਅਕਤੀ ਨੇ ਓ.ਟੀ.ਪੀ ਦੀ ਵਰਤੋਂ ਕਰਕੇ ਉਸ ਨਾਲ 1,78,216 ਰੁਪਏ ਦੀ ਠੱਗੀ ਮਾਰੀ ਹੈ। ਦੂਜੇ ਮਾਮਲੇ ਵਿਚ ਸੈਕਟਰ-19 ਦੀ ਰਹਿਣ ਵਾਲੀ ਇਕ ਔਰਤ ਨੇ ਸ਼ਿਕਾਇਤ ਦਿੱਤੀ ਕਿ ਉਸ ਨੂੰ ਜਾਅਲੀ ਐਪ ਰਾਹੀਂ ਨਿਵੇਸ਼ ਕਰਨ ਦੇ ਨਾਂ ’ਤੇ 8,20,000 ਰੁਪਏ ਦੀ ਠੱਗੀ ਦਾ ਨਿਸ਼ਾਨਾ ਬਣਾਇਆ ਗਿਆ ਹੈ। ਤੀਜੇ ਮਾਮਲੇ ਵਿਚ ਸੈਕਟਰ-48-ਸੀ ਸਥਿਤ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਵਸਨੀਕ ਇਕਬਾਲ ਸਿੰਘ ਬੈਂਸ ਨੇ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਨੇ ਪੰਜਾਬ ਐਂਡ ਸਿੰਧ ਬੈਂਕ ਦਾ ਮੁਲਾਜ਼ਮ ਬਣ ਕੇ ਉਸ ਨਾਲ 3,13,728 ਰੁਪਏ ਦੀ ਠੱਗੀ ਕੀਤੀ ਹੈ। ਪੁਲਿਸ ਨੇ ਤਿੰਨਾਂ ਮਾਮਲਿਆਂ ਵਿਚ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ। ਪੁਲਿਸ ਅਨੁਸਾਰ ਮਾਮਲਿਆਂ ਦੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਐਕਸਿਸ ਮੈਕਸ ਲਾਈਫ ਵਲੋਂ ਟਾਟਾ ਡਿਜੀਟਲ ਦੀ ਕੰਪਨੀ ਨਾਲ ਸਾਂਝੇਦਾਰੀ ਅਗਲੀ ਖ਼ਬਰ ਗਲਾ ਘੁੱਟਣ ਕਾਰਨ ਹੋਈ ਸੀ ਕਰਨ ਕੋਰੀ ਦੀ ਮੌਤ, ਪਤਨੀ ਸਮੇਤ ਚਾਰ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।