22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਕਿਸਾਨ ਭਵਨ ਵਿਖੇ ਪੈਨਸ਼ਨਰਾਂ ਦੇ ਇਜਲਾਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਨਾ ਹੋਣ ’ਤੇ ਜਤਾਇਆ ਰੋਸ

ਚੰਡੀਗੜ੍ਹ, 21 ਅਕਤੂਬਰ (ਅਜਾਇਬ ਸਿੰਘ ਔਜਲਾ)-ਸਥਾਨਕ ਕਿਸਾਨ ਭਵਨ ਵਿਖੇ ਅੱਜ ਪੈਨਸ਼ਨਰਾਂ ਦੇ ਇਕ ਵਿਸ਼ੇਸ਼ ਇਜਲਾਸ ਦੌਰਾਨ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਪੈਨਸ਼ਨਰਾਂ ਵਲੋਂ ਮੁਲਾਜ਼ਮਾਂ ਪ੍ਰਤੀ ਸਾਰਥਕ ਮੁੱਦਿਆਂ ਨੂੰ ਵਿਚਾਰਿਆ ਗਿਆ। ਪੰਜਾਬ ਮੰਡੀ ਬੋਰਡ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਸੈਣੀ ਤੋਂ ਇਲਾਵਾ ਇਸ ਮੌਕੇ ਬਲਵਿੰਦਰ ਸਿੰਘ ਪੁਰੀ, ਕਾਕਾ ਸਿੰਘ ( ਕੈਨੇਡਾ), ਇੰਦਰਜੀਤ ਸਿੰਘ ਪ੍ਰੇਮੀ, ਅਤੇ ਜਸਵਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪੈਨਸ਼ਨਰਾਂ ਦੇ ਭਖਦੇ ਮੁੱਦਿਆਂ ’ਤੇ ਵੀ ਸਾਰਥਕ ਵਿਚਾਰਾਂ ਕੀਤੀਆਂ ਗਈਆਂ।

ਅਜੀਤ ਡੈਸਕ 22-10-2026
ਚੰਡੀਗੜ੍ਹ, 21 ਅਕਤੂਬਰ (ਅਜਾਇਬ ਸਿੰਘ ਔਜਲਾ)-ਸਥਾਨਕ ਕਿਸਾਨ ਭਵਨ ਵਿਖੇ ਅੱਜ ਪੈਨਸ਼ਨਰਾਂ ਦੇ ਇਕ ਵਿਸ਼ੇਸ਼ ਇਜਲਾਸ ਦੌਰਾਨ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਪੈਨਸ਼ਨਰਾਂ ਵਲੋਂ ਮੁਲਾਜ਼ਮਾਂ ਪ੍ਰਤੀ ਸਾਰਥਕ ਮੁੱਦਿਆਂ ਨੂੰ ਵਿਚਾਰਿਆ ਗਿਆ। ਪੰਜਾਬ ਮੰਡੀ ਬੋਰਡ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਸੈਣੀ ਤੋਂ ਇਲਾਵਾ ਇਸ ਮੌਕੇ ਬਲਵਿੰਦਰ ਸਿੰਘ ਪੁਰੀ, ਕਾਕਾ ਸਿੰਘ ( ਕੈਨੇਡਾ), ਇੰਦਰਜੀਤ ਸਿੰਘ ਪ੍ਰੇਮੀ, ਅਤੇ ਜਸਵਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪੈਨਸ਼ਨਰਾਂ ਦੇ ਭਖਦੇ ਮੁੱਦਿਆਂ ’ਤੇ ਵੀ ਸਾਰਥਕ ਵਿਚਾਰਾਂ ਕੀਤੀਆਂ ਗਈਆਂ। ਇਸ ਇਜਲਾਸ ਦੀ ਇਹ ਵਿਸ਼ੇਸ਼ਤਾ ਹੋ ਨਿੱਬੜੀ ਕਿ ਇਸ ਵਿਚ ਸਾਬਕਾ ਕਾਰਜਕਾਰੀ ਇੰਜੀਨੀਅਰਾਂ, ਜ਼ਿਲ੍ਹਾ ਮੰਡੀ ਅਫ਼ਸਰਾਂ, ਸਕੱਤਰ ਮਾਰਕੀਟ ਕਮੇਟੀਆਂ, ਅਮਲਾ ਅਫ਼ਸਰਾਂ, ਟਰੇਨਿੰਗ ਲੈਕਚਰਾਂ ਦੇ ਨਾਲ ਨਾਲ ਸੇਵਾ ਮੁਕਤ ਹੋਏ ਸੁਪਰਡੈਂਟ ਵੀ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ। ਇਸ ਮੌਕੇ ਤੇ ਗੁਰਨਾਮ ਸਿੰਘ ਸੈਣੀ, ਕਾਕਾ ਸਿੰਘ, ਬਲਵਿੰਦਰ ਪੁਰੀ, ਜਸਵਿੰਦਰ ਮਾਨ ਨੇ ਵੀ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਤੇ ਵੀ ਪਹਿਰਾ ਦੇਣ ਦੀ ਗੱਲ ਕੀਤੀ। ਇਸ ਮੌਕੇ ਤੇ ਸਤਿੰਦਰ ਕੌਰ, ਹਰਭਜਨ ਕੌਰ, ਅਸ਼ਵਨੀ ਕੁਮਾਰ, ਕਮਲੇਸ਼ ਕੁਮਾਰੀ, ਊਸ਼ਾ ਕੁਮਾਰੀ, ਨੀਲਮ ਬੁੱਧੀਰਾਜਾ, ਰਸ਼ਵਿੰਦਰ ਕੌਰ, ਵਿਜੇ ਕੁਮਾਰੀ ਅਤੇ ਹਰਵਿੰਦਰ ਕੌਰ ਵਲੋਂ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਇਜਲਾਸ ਦੌਰਾਨ ਜੈਪਾਲ ਸਿੰਘ, ਬੇਅੰਤ ਸਿੰਘ, ਗੁਰਨੈਬ ਬਰਾੜ, ਸੁੱਚਾ ਸਿੰਘ, ਮਨਮੋਹਨ ਕਪੂਰ, ਮੇਜਰ ਸਿੰਘ ਕੰਗ, ਸੁਖਵਿੰਦਰ ਸਿੰਘ ਸੈਣੀ, ਰਣਜੀਤ ਸਿੰਘ, ਮਨਜੀਤ ਸਿੰਘ ਘੌਲੀਆ, ਸੁਖਪਾਲ ਸਿੰਘ, ਰਵਿੰਦਰ ਸਿੰਘ ਦੇ ਨਾਲ ਨਾਲ ਹਰੀ ਸ਼ੰਕਰ ਮਿਸ਼ਰਾ, ਰਜਿੰਦਰ ਕੁਮਾਰ, ਤਿਲਕ ਰਾਜ, ਓਮ ਪ੍ਰਕਾਸ਼, ਰਘਵੀਰ ਭੁੱਲਰ, ਸੰਤ ਸਿੰਘ, ਅਨਿਲ ਕੁਮਾਰ ਸੰਗਰੂਰ, ਸੁਖਵਿੰਦਰ ਸਿੰਘ, ਵਿਸ਼ਨੂ ਪ੍ਰਸ਼ਾਦ, ਹਰੀਸ਼ ਗੁਪਤਾ ਆਦਿ ਵਲੋਂ ਵੀ ਪੈਨਸ਼ਨਰਾਂ ਸਬੰਧੀ ਆਈਆਂ ਦਿੱਕਤਾਂ ਨੂੰ ਸਹੀ ਢੰਗ ਨਾਲ ਨਜਿੱਠਣ ਲਈ ਐਸੋਸੀਏਸ਼ਨ ਦੇ ਆਗੂਆਂ ਦੇ ਕਾਰਜ ਨੂੰ ਸਲਾਹਿਆ। ਗੁਰਨਾਮ ਸਿੰਘ ਸੈਣੀ ਅਤੇ ਇੰਦਰਜੀਤ ਪ੍ਰੇਮੀ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਸ ਤਰ੍ਹਾਂ ਸਹੀ ਢੰਗ ਨਾਲ ਪੈਨਸ਼ਨਰਾਂ ਦੇ ਮੁੱਦੇ ਨੂੰ ਸਮੇਂ ਸਮੇਂ ਵਿਚਾਰਿਆ ਜਾਂਦਾ ਆ ਰਿਹਾ ਹੈ, ਇਸੇ ਤਰ੍ਹਾਂ ਸ਼ਿੱਦਤ ਨਾਲ ਜਿਸ ਤੇ ਪਹਿਰਾ ਦਿੱਤਾ ਜਾਂਦਾ ਰਹੇਗਾ। ਇਸ ਮੌਕੇ ’ਤੇ ਪੈਨਸ਼ਨਰਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਨਾ ਹੋਣ ‘ਤੇ ਰੋਸ ਵੀ ਪ੍ਰਗਟਾਇਆ ਗਿਆ ਅਤੇ ਨਾਅਰੇਬਾਜ਼ੀ ਕਰਦਿਆਂ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਸਾਰਥਕ ਕਦਮ ਚੁੱਕਣ ਦੀ ਅਪੀਲ ਵੀ ਕੀਤੀ।
ਪਿਛਲੀ ਖ਼ਬਰ ਪੰਜਾਬ ਦੇ ਰਾਸ਼ਨ ਕਿੱਟ ਸਪਲਾਇਰ ਦੀ ਚੰਡੀਗੜ੍ਹ ਵਿਖੇ ਅਚਾਨਕ ਮੌਤ ਅਗਲੀ ਖ਼ਬਰ ਡੇਰਾਬੱਸੀ ਸੜਕ ਕਿਨਾਰੇ ਬਿਨਾਂ ਲਾਈਟਾਂ ਖੜ੍ਹਾ ਟਰਾਲਾ ਬਣਿਆ ਮੌਤ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।