21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਜ਼ੀਰਕਪੁਰ ’ਚ ਦੁਸਹਿਰੇ ਮੌਕੇ ਲੱਗੀਆਂ ਰੌਣਕਾਂ, ਪ੍ਰਸਿੱਧ ਗਾਇਕਾਂ ਨੇ ਬੰਨ੍ਹਿਆ ਰੰਗ ਲੋਹਗੜ੍ਹ ’ਚ ‘ਆਪ’, ਸ਼੍ਰੋਮਣੀ ਅਕਾਲੀ ਦਲ ਤੇ ਬਲਟਾਣਾ ’ਚ ਭਾਜਪਾ ਵਲੋਂ ਸਮਾਗਮ

ਜ਼ੀਰਕਪੁਰ, 20 ਅਕਤੂਬਰ (ਹੈਪੀ ਪੰਡਵਾਲਾ/ ਮਨਿੰਦਰ ਸਿੰਘ)-ਦੁਸਹਿਰੇ ਮੌਕੇ ਅੱਜ ਜ਼ੀਰਕਪੁਰ ਅਤੇ ਨੇੜਲੇ ਇਲਾਕਿਆਂ ‘ਚ ਉਤਸ਼ਾਹ ਤੇ ਧੂਮਧਾਮ ਨਾਲ ਸਮਾਗਮ ਕਰਵਾਏ ਗਏ। ਲੋਹਗੜ੍ਹ, ਬਲਟਾਣਾ, ਛੱਤ, ਭਬਾਤ ਤੇ ਸ਼ਿਵਾਲਿਕ ਵਿਹਾਰ ਸਮੇਤ ਵੱਖ-ਵੱਖ ਥਾਵਾਂ ’ਤੇ ਹੋਏ ਸਮਾਗਮਾਂ ਦੌਰਾਨ ਲੋਕਾਂ ਨੇ ਦੁਸਹਿਰੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਅਜੀਤ ਡੈਸਕ 21-10-2026
ਜ਼ੀਰਕਪੁਰ, 20 ਅਕਤੂਬਰ (ਹੈਪੀ ਪੰਡਵਾਲਾ/ ਮਨਿੰਦਰ ਸਿੰਘ)-ਦੁਸਹਿਰੇ ਮੌਕੇ ਅੱਜ ਜ਼ੀਰਕਪੁਰ ਅਤੇ ਨੇੜਲੇ ਇਲਾਕਿਆਂ ‘ਚ ਉਤਸ਼ਾਹ ਤੇ ਧੂਮਧਾਮ ਨਾਲ ਸਮਾਗਮ ਕਰਵਾਏ ਗਏ। ਲੋਹਗੜ੍ਹ, ਬਲਟਾਣਾ, ਛੱਤ, ਭਬਾਤ ਤੇ ਸ਼ਿਵਾਲਿਕ ਵਿਹਾਰ ਸਮੇਤ ਵੱਖ-ਵੱਖ ਥਾਵਾਂ ’ਤੇ ਹੋਏ ਸਮਾਗਮਾਂ ਦੌਰਾਨ ਲੋਕਾਂ ਨੇ ਦੁਸਹਿਰੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਸਿਆਸੀ ਪਾਰਟੀਆਂ ਵਲੋਂ ਵੀ ਪ੍ਰੋਗਰਾਮ ਕਰਵਾਏ ਗਏ, ਜਿਨ੍ਹਾਂ ‘ਚ ਪੰਜਾਬੀ ਗਾਇਕਾਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪਿੰਡ ਲੋਹਗੜ੍ਹ ‘ਚ ਆਮ ਆਦਮੀ ਪਾਰਟੀ ਵਲੋਂ ਕਰਵਾਏ ਸਮਾਗਮ ‘ਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਪੰਜਾਬੀ ਗਾਇਕ ਰੰਧਾਵਾ ਬ੍ਰਦਰਜ਼ ਨੇ ਆਪਣੀ ਗਾਇਕੀ ਰਾਹੀਂ ਪ੍ਰੋਗਰਾਮ ਰੌਣਕਾਂ ਲਾਈਆਂ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਦੀ ਅਗਵਾਈ ਹੇਠ ਦੁਸਹਿਰਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉੱਘੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਸ੍ਰੋਤਿਆਂ ਦਾ ਮਨੋਰੰਜਨ ਕੀਤਾ। ਦੂਜੇ ਬੰਨੇ ਬਲਟਾਣਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜੀਤ ਮਿੰਟਾ ਵਲੋਂ ਦੁਸਹਿਰਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਜਪਾ ਓ.ਬੀ.ਸੀ. ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਪੁੱਤਰ ਹਰਦੀਪ ਸਿੰਘ ਸੈਣੀ ਤੇ ਜ਼ਿਲ੍ਹਾ ਓ. ਬੀ. ਸੀ. ਮੋਰਚਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ ਸਮੇਤ ਹੋਰ ਆਗੂ ਵੀ ਹਾਜ਼ਰ ਸਨ। ਸਮਾਗਮ ਦੌਰਾਨ ਪੰਜਾਬੀ ਗਾਇਕ ਸੁਰਜੀਤ ਖਾਨ ਨੇ ਖੁੱਲ੍ਹਾ ਅਖਾੜਾ ਲਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਦੇ ਨਾਲ ਹੀ ਪਿੰਡ ਛੱਤ, ਪਿੰਡ ਭਬਾਤ ਅਤੇ ਸ਼ਿਵਾਲਿਕ ਵਿਹਾਰ ਵਿਚ ਵੀ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਸਮਾਗਮ ਕਰਵਾਏ ਗਏ, ਜਿਥੇ ਸਾਬਕਾ ਨਗਰ ਕੌਂਸਲ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਗਈ।
ਪਿਛਲੀ ਖ਼ਬਰ ਬੈਨੀਪਾਲ ਵਲੋਂ ਪਿੰਡ ਗੁੰਨੋਮਾਜਰਾ ਵਿਖੇ ਲਾਇਬ੍ਰੇਰੀ ਦਾ ਉਦਘਾਟਨ ਅਗਲੀ ਖ਼ਬਰ ਭਾਜਪਾ ਆਗੂ ਗਿੱਲ ਨੇ ਰਾਮ ਲੀਲ੍ਹਾ ਦੇ ਕਲਾਕਾਰਾਂ ਤੇ ਹੋਰਨਾਂ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।