21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮੌਸਮ ਵਿਭਾਗ ਚੰਡੀਗੜ੍ਹ ਵਲੋਂ ਅਲ ਨੀਨੋ ਦੇ ਪ੍ਰਭਾਵਾਂ ਬਾਰੇ ਵਿਸ਼ੇਸ਼ ਸੈਮੀਨਾਰ ਅੱਜ

ਚੰਡੀਗੜ੍ਹ, 20 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ): ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਚੈਪਟਰ ਵਲੋਂ ਵਿਸ਼ਵ ਪੱਧਰ ’ਤੇ ਚਰਚਿਤ ‘ਅਲ ਨੀਨੋ’ ਬਾਰੇ ਇਕ ਵਿਸ਼ੇਸ਼ ਸੈਮੀਨਾਰ 21 ਅਕਤੂਬਰ ਸਵੇਰੇ 11. 30 ਵਜੇ ਸੈਕਟਰ 37 ਏ (ਚੰਡੀਗੜ੍ਹ) ਸਥਿਤ ਹਿਮ ਪਰੀਸਰ ਦੇ ਡੀ.

ਅਜੀਤ ਡੈਸਕ 21-10-2026
ਚੰਡੀਗੜ੍ਹ, 20 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ): ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਚੈਪਟਰ ਵਲੋਂ ਵਿਸ਼ਵ ਪੱਧਰ ’ਤੇ ਚਰਚਿਤ ‘ਅਲ ਨੀਨੋ’ ਬਾਰੇ ਇਕ ਵਿਸ਼ੇਸ਼ ਸੈਮੀਨਾਰ 21 ਅਕਤੂਬਰ ਸਵੇਰੇ 11.30 ਵਜੇ ਸੈਕਟਰ 37 ਏ (ਚੰਡੀਗੜ੍ਹ) ਸਥਿਤ ਹਿਮ ਪਰੀਸਰ ਦੇ ਡੀ.ਜੀ.ਆਰ.ਈ ਹਾਲ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਵਿਚ ਅਲ ਨੀਨੋ ਅਤੇ ਇਸਦੇ ਭਾਰਤ ਦੇ ਮੌਸਮ ਅਤੇ ਜਲਵਾਯੂ ’ਤੇ ਪ੍ਰਭਾਵ ਬਾਰੇ ਭਾਸ਼ਣ ਕਰਵਾਏ ਜਾਣਗੇ। ਇਸ ਸੰਬੰਧੀ ਮੌਸਮ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਕ ਸੁਰਿੰਦਰ ਪੌਲ ਨੇ ਦੱਸਿਆ ਕਿ ਅਲ ਨੀਨੋ ਮੱਧ ਅਤੇ ਪੂਰਬੀ ਭੂਮੱਧ ਪ੍ਰਸ਼ਾਂਤ ਮਹਾਸਾਗਰ ਦਾ ਇੱਕ ਅਸਧਾਰਨ ਤਪਸ਼ (ਸੇਕ) ਹੈ, ਜੋ ਵਿਸ਼ਵ ਜਲਵਾਯੂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਸੈਮੀਨਾਰ ’ਚ 2026 ਦੌਰਾਨ ਅਲ ਨੀਨੋ ਦੀਆਂ ਵਾਪਰੀਆਂ ਘਟਨਾਵਾਂ ਨੂੰ ਮੁੱਖ ਰੱਖਦਿਆਂ ਇਸਦੇ ਵਿਕਾਸ ਅਤੇ ਭਾਰਤੀ ਮਾਨਸੂਨ, ਖੇਤੀਬਾੜੀ ਅਤੇ ਜਲ ਸਰੋਤਾਂ ’ਤੇ ਪੈਣ ਵਾਲੇ ਪ੍ਰਭਾਵਾਂ ਦੀ ਪੜਚੋਲ ਕੀਤੀ ਜਾਵੇਗੀ। ਇਸ ਵਿਸ਼ੇਸ਼ ਸੈਮੀਨਾਰ ਵਿਚ ਪੰਜਾਬ ਦੀ ਵਿਗਿਆਨਕ ਸੰਸਥਾ ਆਈਸਰ ਮੋਹਾਲੀ ਦੇ ਐਸੋਸੀਏਟ ਪ੍ਰੋਫੈਸਰ ਡਾ. ਰਾਜੂ ਅਟੱਡਾ ਮੁੱਖ ਬੁਲਾਰੇ ਵਜੋਂ ਆਪਣਾ ਭਾਸ਼ਨ ਸਾਂਝਾ ਕਰਨਗੇ। ਜਦੋਂ ਕਿ ਆਈ.ਐਮ.ਐਸ ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਡਾਕਟਰ ਪੀ. ਕੇ ਸਤਿਵਾਲ, ਸਕੱਤਰ ਡਾ. ਸੁਰਿੰਦਰ ਪੌਲ ਅਤੇ ਪੀ.ਜੀ.ਆਈ ਚੰਡੀਗੜ੍ਹ ਦੇ ਵਧੀਕ ਪ੍ਰੋਫੈਸਰ ਡਾ. ਪ੍ਰਮੋਦ ਅਵਟੀ ਅਲ ਨੀਨੋ ਬਾਰੇ ਆਪੋ ਆਪਣੇ ਤਜ਼ਰਬੇ ਸਾਂਝੇ ਕਰਨਗੇ।
ਪਿਛਲੀ ਖ਼ਬਰ ਫੇਜ਼-11 ’ਚ ਸੇਵਾ ਮੁਕਤ ਈ. ਟੀ. ਓ. ਦੀ ਅੱਗ ’ਚ ਸੜਨ ਕਾਰਨ ਮੌਤ ਪਤਨੀ ਦੀ ਮੌਤ ਤੋਂ ਬਾਅਦ ਇਕੱਲੇ ਰਹਿ ਰਹੇ ਸਨ ਗੁਰਮੁੱਖ... ਅਗਲੀ ਖ਼ਬਰ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।