18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਜਗਮੋਹਨ ਸਿੰਘ ਕੰਗ ਵਲੋਂ ਨਵੀਂ ਅਨਾਜ ਮੰਡੀ ਦਾ ਦੌਰਾ

ਕੁਰਾਲੀ, 17 ਅਕਤੂਬਰ (ਹਰਪ੍ਰੀਤ ਸਿੰਘ)- ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਝੋਨੇ ਦੀ ਫ਼ਸਲ ਦੀ ਆਮਦ ਦੇ ਤਹਿਤ ਸ਼ਹਿਰ ਦੇ ਪਪਰਾਲੀ ਮਾਰਗ ’ਤੇ ਸਥਿਤ ਨਵੀਂ ਅਨਾਜ ਮੰਡੀ ਦਾ ਦੌਰਾ ਕਰਦਿਆਂ ਕਿਸਾਨ ਅਤੇ ਆੜ੍ਹਤੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਉਨ੍ਹਾਂ ਵਲੋਂ ਸ਼ਹਿਰ ਦੀ ਇਸ ਨਵੀਂ ਅਨਾਜ ਮੰਡੀ 31 ਏਕੜ ਵਿਚ ਪਾਸ ਕਰਵਾਈ ਸੀ, ਬਾਅਦ ਵਿਚ ਉਸ ਵਿਚੋਂ 10 ਏਕੜ ਕਥਿਤ ਮਿਲੀਭੁਗਤ ਨਾਲ ਬਾਹਰ ਕੱਢ ਦਿੱਤੇ ਗਏ ਸਨ।

ਅਜੀਤ ਡੈਸਕ 18-10-2026
ਕੁਰਾਲੀ, 17 ਅਕਤੂਬਰ (ਹਰਪ੍ਰੀਤ ਸਿੰਘ)- ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਝੋਨੇ ਦੀ ਫ਼ਸਲ ਦੀ ਆਮਦ ਦੇ ਤਹਿਤ ਸ਼ਹਿਰ ਦੇ ਪਪਰਾਲੀ ਮਾਰਗ ’ਤੇ ਸਥਿਤ ਨਵੀਂ ਅਨਾਜ ਮੰਡੀ ਦਾ ਦੌਰਾ ਕਰਦਿਆਂ ਕਿਸਾਨ ਅਤੇ ਆੜ੍ਹਤੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਉਨ੍ਹਾਂ ਵਲੋਂ ਸ਼ਹਿਰ ਦੀ ਇਸ ਨਵੀਂ ਅਨਾਜ ਮੰਡੀ 31 ਏਕੜ ਵਿਚ ਪਾਸ ਕਰਵਾਈ ਸੀ, ਬਾਅਦ ਵਿਚ ਉਸ ਵਿਚੋਂ 10 ਏਕੜ ਕਥਿਤ ਮਿਲੀਭੁਗਤ ਨਾਲ ਬਾਹਰ ਕੱਢ ਦਿੱਤੇ ਗਏ ਸਨ। ਕੰਗ ਨੇ ਮੰਡੀ ਦੇ ਅਕਾਰ ਨੂੰ ਘੱਟ ਕਰਨ ਨਾ- ਵਾਜਬ ਅਤੇ ਮੰਦਭਾਗਾ ਦੱਸਦਿਆਂ ਕਿਹਾ ਕਿ ਹੁਣ ਮੰਡੀ ਕੇਵਲ 21 ਏਕੜ ਦੀ ਰਹਿ ਗਈ ਅਤੇ ਫੜ੍ਹ ਆਦਿ ਛੋਟੇ ਪੈ ਰਹੇ ਹਨ। ਇਸ ਤੋਂ ਇਲਾਵਾ ਮੰਡੀ ਨੂੰ ਆਉਂਦੀਆਂ ਸੜਕਾਂ (ਜਿਵੇਂ ਕਿ ਪਪਰਾਲੀ ਰੋਡ ਆਦਿ) ਦੀ ਵੀ ਹਾਲਤ ਤਰਸਯੋਗ ਹੈ ਅਤੇ ਅਨਾਜ ਮੰਡੀ ਵਿਚ ਬਣਦੀ ਢੁੱਕਵੀਂ ਸਾਫ਼-ਸਫ਼ਾਈ ਆਦਿ ਦਾ ਵੀ ਢੁੱਕਵਾਂ ਪ੍ਰਬੰਧ ਕਰਨ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧੀਰਜ ਧੀਮਾਨ , ਸੌਰਵ ਗਰੇਵਾਲ, ਮੰਨੂ ਘਈ, ਰਾਜ ਕੁਮਾਰ, ਆਸ਼ੀਸ਼ ਬਾਂਸਲ, ਬਿੱਟੂ ਖੁੱਲ੍ਹਰ, ਪੰਕਜ ਗੋਇਲ, ਜਸਵਿੰਦਰ ਸਿੰਘ ਭੂਰਾ ਆਦਿ ਮੰਡੀ ਦੇ ਆੜ੍ਹਤੀ ਤੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਪੰਚਕੂਲਾ ’ ਚ ਖੜ੍ਹਾ ਕੀਤਾ 221 ਫੁੱਟ ਉੱਚਾ ਰਾਵਣ ਦਾ ਪੁਤਲਾ ਬਣਿਆ ਖਿੱਚ ਦਾ ਕੇਂਦਰ ਸਾਢੇ ਤਿੰਨ ਮਹੀਨਿਆਂ ਦੀ ਮਿਹਨਤ ਤੋਂ... ਅਗਲੀ ਖ਼ਬਰ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਵਲੋਂ ਅਨਾਜ ਮੰਡੀ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।