17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦਰਗਾਹ ’ਤੇ ਮੱਥਾ ਟੇਕਣ ਗਏ ਨੌਜਵਾਨ ਦੀ 20 ਮਿੰਟਾਂ ਵਿਚ ਬੁਲਟ ਮੋਟਰਸਾਈਕਲ ਚੋਰੀ

ਜ਼ੀਰਕਪੁਰ, 16 ਅਕਤੂਬਰ (ਮਨਿੰਦਰ ਸਿੰਘ)- ਸ਼ਹਿਰ ਵਿਚ ਵਾਹਨ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਛੱਤ ਲਾਈਟ ਪੁਆਇੰਟ ਨੇੜੇ ਸਥਿਤ ਪੀਰ ਬਾਬਾ ਦੀ ਦਰਗਾਹ ’ਤੇ ਮੱਥਾ ਟੇਕਣ ਗਏ ਇਕ ਨੌਜਵਾਨ ਦੀ ਬੁਲਟ ਮੋਟਰਸਾਈਕਲ ਚੋਰੀ ਹੋ ਗਈ।

ਅਜੀਤ ਡੈਸਕ 17-10-2026
ਜ਼ੀਰਕਪੁਰ, 16 ਅਕਤੂਬਰ (ਮਨਿੰਦਰ ਸਿੰਘ)- ਸ਼ਹਿਰ ਵਿਚ ਵਾਹਨ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਛੱਤ ਲਾਈਟ ਪੁਆਇੰਟ ਨੇੜੇ ਸਥਿਤ ਪੀਰ ਬਾਬਾ ਦੀ ਦਰਗਾਹ ’ਤੇ ਮੱਥਾ ਟੇਕਣ ਗਏ ਇਕ ਨੌਜਵਾਨ ਦੀ ਬੁਲਟ ਮੋਟਰਸਾਈਕਲ ਚੋਰੀ ਹੋ ਗਈ। ਨੌਜਵਾਨ ਮੱਥਾ ਟੇਕ ਕੇ ਕਰੀਬ 20 ਮਿੰਟਾਂ ਬਾਅਦ ਵਾਪਸ ਆਇਆ, ਤਾਂ ਮੋਟਰਸਾਈਕਲ ਗਾਇਬ ਸੀ। ਆਲੇ-ਦੁਆਲੇ ਭਾਲ ਕਰਨ ਦੇ ਬਾਵਜੂਦ ਮੋਟਰਸਾਈਕਲ ਦਾ ਕੋਈ ਸੁਰਾਗ ਨਹੀਂ ਮਿਲਿਆ। ਸ਼ਿਕਾਇਤ ਦੇ ਆਧਾਰ ’ਤੇ ਜ਼ੀਰਕਪੁਰ ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਮਨਿਕ ਲੰਬਧਾਰੀਆ ਵਾਸੀ ਚੰਡੀਗੜ੍ਹ ਨੇ ਦੱਸਿਆ ਕਿ 6 ਅਕਤੂਬਰ ਨੂੰ ਦੁਪਹਿਰ ਕਰੀਬ 3:30 ਵਜੇ ਉਹ ਚਿਤਕਾਰਾ ਯੂਨੀਵਰਸਿਟੀ ਵਿਚ ਪ੍ਰੀਖਿਆ ਦੇਣ ਗਿਆ ਸੀ। ਇਸ ਤੋਂ ਬਾਅਦ ਉਹ ਆਪਣੇ ਚਚੇਰੇ ਭਰਾ ਪ੍ਰਤੀਕ ਲੰਬਧਾਰੀਆ ਨਾਲ ਪੀਰ ਬਾਬਾ ਦੀ ਦਰਗਾਹ ’ਤੇ ਮੱਥਾ ਟੇਕਣ ਲਈ ਪਹੁੰਚਿਆ। ਉਸ ਨੇ ਆਪਣੀ ਬੁਲੇਟ ਮੋਟਰਸਾਈਕਲ ਦਰਗਾਹ ਨੇੜੇ ਖੜ੍ਹੀ ਕੀਤੀ ਸੀ। ਸ਼ਿਕਾਇਤਕਰਤਾ ਅਨੁਸਾਰ ਕਰੀਬ 20 ਮਿੰਟਾਂ ਬਾਅਦ ਜਦੋਂ ਉਹ ਮੱਥਾ ਟੇਕ ਕੇ ਵਾਪਸ ਆਇਆ, ਤਾਂ ਮੋਟਰਸਾਈਕਲ ਉਥੋਂ ਗਾਇਬ ਸੀ। ਉਸ ਨੇ ਆਲੇ-ਦੁਆਲੇ ਕਾਫ਼ੀ ਭਾਲ ਕੀਤੀ, ਪਰ ਮੋਟਰਸਾਈਕਲ ਦਾ ਕੋਈ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਪਿਛਲੀ ਖ਼ਬਰ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਿਖੇ ਨੰਨ੍ਹੇ-ਮੁੰਨ੍ਹਿਆਂ ਨੇ ਈਕੋ-ਫਰੈਂਡਲੀ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼ ਅਗਲੀ ਖ਼ਬਰ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਵਲੋਂ 28 ਅਕਤੂਬਰ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।