15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸੈਕਟਰ -15 ’ ਚ ਸੁੰਦਰੀਕਰਨ ਤੇ ਰੌਸ਼ਨੀ ਪ੍ਰਬੰਧਾਂ ’ ਤੇ ਖ਼ਰਚੇ ਜਾਣਗੇ 33.69 ਲੱਖ ਮੇਅਰ ਸੌਰਭ ਜੋਸ਼ੀ ਨੇ ਗ੍ਰੀਨ ਬੈਲਟਾਂ, ਫੁੱਲਾਂ ਵਾਲੇ ਪਾਰਕਾਂ ਅਤੇ ਕਮਿਊਨਿਟੀ ਸੈਂਟਰ ’ਚ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ

ਚੰਡੀਗੜ੍ਹ, 14 ਅਕਤੂਬਰ (ਸੰਦੀਪ ਕੁਮਾਰ ਮਾਹਨਾ)‘ਚੰਡੀਗੜ੍ਹ ਦੀਆਂ ਹਰੀਆਂ-ਭਰੀਆਂ ਥਾਵਾਂ ਨੂੰ ਹੋਰ ਸੁੰਦਰ ਬਣਾਉਣ ਅਤੇ ਜਨਤਕ ਸਹੂਲਤਾਂ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਮੇਅਰ ਸੌਰਭ ਜੋਸ਼ੀ ਨੇ ਸੈਕਟਰ-15 ਵਿਚ 33. 69 ਲੱਖ ਰੁਪਏ ਦੀ ਲਾਗਤ ਵਾਲੇ ਸੁੰਦਰੀਕਰਨ ਅਤੇ ਰੌਸ਼ਨੀ ਪ੍ਰਬੰਧਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ।

ਚੰਡੀਗੜ੍ਹ ਦੇ ਸੈਕਟਰ 15 ਵਿਖੇ ਸੁੰਦਰੀਕਰਨ ਅਤੇ ਰੌਸ਼ਨੀ ਪ੍ਰਬੰਧਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦੇ ਮੇਅਰ ਸੌਰਭ ਜੋਸ਼ੀ, ਨਾਲ ਮੌਜੂਦ ਇਲਾਕਾ ਵਾਸੀ। ਤਸਵੀਰ : ਰਾਕੇਸ਼ ਸ਼ਾਹ। 15-10-2026
ਚੰਡੀਗੜ੍ਹ, 14 ਅਕਤੂਬਰ (ਸੰਦੀਪ ਕੁਮਾਰ ਮਾਹਨਾ)‘ਚੰਡੀਗੜ੍ਹ ਦੀਆਂ ਹਰੀਆਂ-ਭਰੀਆਂ ਥਾਵਾਂ ਨੂੰ ਹੋਰ ਸੁੰਦਰ ਬਣਾਉਣ ਅਤੇ ਜਨਤਕ ਸਹੂਲਤਾਂ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਮੇਅਰ ਸੌਰਭ ਜੋਸ਼ੀ ਨੇ ਸੈਕਟਰ-15 ਵਿਚ 33.69 ਲੱਖ ਰੁਪਏ ਦੀ ਲਾਗਤ ਵਾਲੇ ਸੁੰਦਰੀਕਰਨ ਅਤੇ ਰੌਸ਼ਨੀ ਪ੍ਰਬੰਧਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਨ੍ਹਾਂ ਕਾਰਜਾਂ ਤਹਿਤ ਸੈਕਟਰ-15-ਸੀ ਅਤੇ 15-ਡੀ ਦੀਆਂ ਗ੍ਰੀਨ ਬੈਲਟਾਂ ਅਤੇ ਸੈਕਟਰ-15-ਏ ਤੇ 15-ਬੀ ਦੇ ਫੁੱਲਾਂ ਵਾਲੇ ਬਾਗ਼ਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਗ੍ਰੀਨ ਬੈਲਟਾਂ ਅਤੇ ਕਮਿਊਨਿਟੀ ਸੈਂਟਰ ਵਿਚ ਰੌਸ਼ਨੀ ਦੇ ਪ੍ਰਬੰਧਾਂ ਨੂੰ ਵੀ ਬਿਹਤਰ ਬਣਾਇਆ ਜਾਵੇਗਾ। ਇਨ੍ਹਾਂ ਵਿਕਾਸ ਕਾਰਜਾਂ ਵਿਚੋਂ 30 ਲੱਖ ਰੁਪਏ ਗ੍ਰੀਨ ਬੈਲਟਾਂ ਅਤੇ ਫੁੱਲਾਂ ਵਾਲੇ ਬਾਗ਼ਾਂ ਦੇ ਸੁੰਦਰੀਕਰਨ ’ਤੇ ਖ਼ਰਚ ਕੀਤੇ ਜਾਣਗੇ। ਇਸ ਤਹਿਤ ਇਨ੍ਹਾਂ ਜਨਤਕ ਥਾਵਾਂ ਦੀ ਦਿੱਖ ਨੂੰ ਨਿਖਾਰਨ, ਸਾਂਭ-ਸੰਭਾਲ ਵਿਚ ਸੁਧਾਰ ਕਰਨ ਅਤੇ ਵਸਨੀਕਾਂ ਨੂੰ ਸਾਫ਼-ਸੁਥਰਾ ਤੇ ਸੁਹਾਵਣਾ ਵਾਤਾਵਰਨ ਮੁਹੱਈਆ ਕਰਵਾਉਣ ਲਈ ਲੋੜੀਂਦੇ ਕੰਮ ਕੀਤੇ ਜਾਣਗੇ। ਇਸੇ ਤਰ੍ਹਾਂ ਸੈਕਟਰ-15-ਸੀ ਅਤੇ 15-ਡੀ ਦੀਆਂ ਗ੍ਰੀਨ ਬੈਲਟਾਂ ’ਚ ਤਿੰਨ ਹਾਈਮਾਸਟ ਲਾਈਟਾਂ ਲਗਾਈਆਂ ਜਾਣਗੀਆਂ, ਜਿਨ੍ਹਾਂ ’ਤੇ ਕਰੀਬ 16 ਲੱਖ ਰੁਪਏ ਖ਼ਰਚ ਹੋਣਗੇ। ਇਨ੍ਹਾਂ ਲਾਈਟਾਂ ਦੇ ਲੱਗਣ ਨਾਲ ਸ਼ਾਮ ਸਮੇਂ ਇਲਾਕੇ ਵਿਚ ਰੌਸ਼ਨੀ ਦੀ ਵਿਵਸਥਾ ਬਿਹਤਰ ਹੋਵੇਗੀ ਅਤੇ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਸੈਕਟਰ-15 ਦੇ ਕਮਿਊਨਿਟੀ ਸੈਂਟਰ ਦੇ ਅੰਦਰ ਅਤੇ ਬਾਹਰ ਰੌਸ਼ਨੀ ਦੇ ਪ੍ਰਬੰਧ ਮਜ਼ਬੂਤ ਕਰਨ ਲਈ ਇਕ ਹਾਈਮਾਸਟ ਲਾਈਟ ਅਤੇ ਫਲੱਡ ਲਾਈਟਾਂ ਨਾਲ ਲੈਸ ਪੰਜ ਸਟੀਲ ਦੇ ਖੰਭੇ ਲਗਾਏ ਜਾ ਰਹੇ ਹਨ। ਇਸ ਕੰਮ ’ਤੇ 3.69 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਸ ਨਾਲ ਕਮਿਊਨਿਟੀ ਸੈਂਟਰ ’ਚ ਹੋਣ ਵਾਲੀਆਂ ਗਤੀਵਿਧੀਆਂ ਅਤੇ ਸਮਾਗਮਾਂ ਦੌਰਾਨ ਰੌਸ਼ਨੀ ਦੀ ਬਿਹਤਰ ਸਹੂਲਤ ਮਿਲੇਗੀ। ਨਗਰ ਨਿਗਮ ਵਲੋਂ ਕੀਤੇ ਜਾ ਰਹੇ ਇਨ੍ਹਾਂ ਕਾਰਜਾਂ ਦਾ ਉਦੇਸ਼ ਸ਼ਹਿਰ ਦੇ ਹਰੇ-ਭਰੇ ਖੇਤਰਾਂ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਜਨਤਕ ਥਾਵਾਂ ਨੂੰ ਵਧੇਰੇ ਸੁਵਿਧਾਜਨਕ ਅਤੇ ਵਰਤੋਂ ਯੋਗ ਬਣਾਉਣਾ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਸੈਕਟਰ-15 ਦੇ ਵਸਨੀਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮਿਲਣ ਦੀ ਉਮੀਦ ਹੈ। ਮੇਅਰ ਸੌਰਭ ਜੋਸ਼ੀ ਨੇ ਇਨ੍ਹਾਂ ਕਾਰਜਾਂ ਰਾਹੀਂ ਸ਼ਹਿਰ ਦੇ ਬੁਨਿਆਦੀ ਢਾਂਚੇ, ਵਾਤਾਵਰਨ ਅਤੇ ਜਨਤਕ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਨਗਰ ਨਿਗਮ ਦੇ ਯਤਨਾਂ ਨੂੰ ਅੱਗੇ ਵਧਾਇਆ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ ਚ ਵਿਦਿਆਰਥੀਆਂ ਨੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਖ਼ਿਲਾਫ਼ ਪੁਤਲਾ ਫ਼ੂਕ ਕੇ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਤਿੰਨ ਦਹਾਕਿਆਂ ਦੀ ਸਾਂਝ , ਤੀਜੀ ਵਾਰ ਲੀਗਲ ਸੈੱਲ ਦੀ ਜ਼ਿੰਮੇਵਾਰੀ ਐਡਵੋਕੇਟ ਐਨ.ਕੇ. ਵਰਮਾ ਨੂੰ ਮੁੜ ਸੌਂਪੀ ਪੰਜਾਬ ਭਾਜਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।