13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਆਈ . ਡੀ . ਐੱਫ . ਸੀ . ਬੈਂਕ ਨਾਲ ਸੰਬੰਧਿਤ ਕਰੋੜਾਂ ਰੁ . ਦੇ ਕਥਿਤ ਘਪਲੇ ਦੇ ਮਾਮਲੇ ’ ਚ ਸੀ . ਬੀ . ਆਈ . ਵਲੋਂ 4 ਮੁਲਜ਼ਮ ਗ੍ਰਿਫ਼ਤਾਰ ਅਦਾਲਤ ਨੇ ਭੇਜੇ ਦੋ ਦਿਨਾਂ ਦੇ ਰਿਮਾਂਡ ’ਤੇ

ਪੰਚਕੂਲਾ, 12 ਅਕਤੂਬਰ (ਕਪਿਲ)-ਆਈ. ਡੀ.

ਆਈ.ਡੀ.ਐੱਫ.ਸੀ. ਬੈਂਕ ਨਾਲ ਸੰਬੰਧਿਤ ਕਰੋੜਾਂ ਰੁ. ਦੇ ਕਥਿਤ ਘਪਲੇ ਦੇ ਮਾਮਲੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ’ਤੇ ਲੈ ਕੇ ਜਾਂਦੀ ਹੋਈ ਪੁਲਿਸ। ਤਸਵੀਰ : ਕਪਿਲ 13-10-2026
ਪੰਚਕੂਲਾ, 12 ਅਕਤੂਬਰ (ਕਪਿਲ)-ਆਈ.ਡੀ.ਐੱਫ.ਸੀ. ਬੈਂਕ ਨਾਲ ਸੰਬੰਧਿਤ ਕਰੋੜਾਂ ਰੁ. ਦੇ ਕਥਿਤ ਘਪਲੇ ਦੇ ਮਾਮਲੇ ‘ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਮੋਹਿਤ ਗੋਇਲ, ਮਨੋਜ ਕੁਮਾਰ, ਗੌਰਵ ਕਾਂਸਲ ਅਤੇ ਸਿਧਾਰਥ ਨਰੂਲਾ ਵਜੋਂ ਹੋਈ ਹੈ। ਸੀ. ਬੀ. ਆਈ. ਵਲੋਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਨ ‘ਤੇ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਤਾਂ ਜੋ ਮਾਮਲੇ ਸੰਬੰਧੀ ਹੋਰ ਪੁੱਛਗਿੱਛ ਕੀਤੀ ਜਾ ਸਕੇ। ਮੁੱਢਲੀ ਜਾਣਕਾਰੀ ਅਨੁਸਾਰ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਬੈਂਕ ‘ਚ ਕਥਿਤ ਧੋਖਾਧੜੀ ਰਾਹੀਂ ਹਾਸਿਲ ਕੀਤੀ ਗਈ ਰਕਮ ਮੁਲਜ਼ਮਾਂ ਦੀਆਂ ਕੰਪਨੀਆਂ ‘ਚ ਲਗਾਈ ਗਈ ਸੀ। ਸੀ. ਬੀ. ਆਈ. ਵਲੋਂ ਹੁਣ ਇਸ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਥਿਤ ਘਪਲੇ ਦੀ ਰਕਮ ਕਿਹੜੇ-ਕਿਹੜੇ ਮਾਧਿਅਮਾਂ ਰਾਹੀਂ ਕੰਪਨੀਆਂ ਤੱਕ ਪਹੁੰਚੀ ਅਤੇ ਇਸ ‘ਚ ਕਿਸ ਦੀ ਕੀ ਭੂਮਿਕਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੇ ਰਿਮਾਂਡ ਦੀ ਮਿਆਦ 14 ਅਕਤੂਬਰ ਨੂੰ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਚਾਅ ਪੱਖ ਦੇ ਵਕੀਲ ਵਿਸ਼ਾਲ ਗਰਗ ਨੇ ਦੱਸਿਆ ਕਿ ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਵਿਰੁੱਧ ਲੱਗੇ ਦੋਸ਼ਾਂ ਦੀ ਪੁਸ਼ਟੀ ਹੋਣੀ ਬਾਕੀ ਹੈ।
ਪਿਛਲੀ ਖ਼ਬਰ ਆਨਲਾਈਨ ਟ੍ਰੇਡਿੰਗ ਦੇ ਨਾਂਅ ’ ਤੇ 2 ਲੱਖ ਰੁ . ਦੀ ਮਾਰੀ ਠੱਗੀ ਮੁਨਾਫੇ ਦਾ ਝਾਂਸਾ ਦੇ ਕੇ ਨੌਜਵਾਨ ਨੂੰ ਜਾਲ ’ਚ ਫਸਾਇਆ ਅਗਲੀ ਖ਼ਬਰ ਆਟੋ ’ ਚ ਚੋਰੀ ਕਰਦੀ ਔਰਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।