10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸਫ਼ਾਈ ਕਰਮਚਾਰੀਆਂ ਦੇ ਹੱਕਾਂ ’ ਤੇ ਡਾਕਾ

ਡੇਰਾਬੱਸੀ, 9 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਨਗਰ ਕੌਂਸਲ ਲਾਲੜੂ ਅਧੀਨ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਦੀ ਮਿਹਨਤ ਦੀ ਕਮਾਈ ਨਾਲ ਜੁੜੇ ਭਵਿੱਖ ਨਿਧੀ ਫੰਡ (ਪੀ. ਐੱਫ.)

ਅਜੀਤ ਡੈਸਕ 10-10-2026
ਡੇਰਾਬੱਸੀ, 9 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਨਗਰ ਕੌਂਸਲ ਲਾਲੜੂ ਅਧੀਨ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਦੀ ਮਿਹਨਤ ਦੀ ਕਮਾਈ ਨਾਲ ਜੁੜੇ ਭਵਿੱਖ ਨਿਧੀ ਫੰਡ (ਪੀ.ਐੱਫ.) ਵਿਚ 21 ਲੱਖ ਰੁ. ਤੋਂ ਵੱਧ ਦੇ ਕਥਿਤ ਗ਼ਬਨ ਦਾ ਮਾਮਲਾ ਸਾਹਮਣੇ ਆਉਣ ਨਾਲ ਨਗਰ ਕੌਂਸਲ ਦੇ ਸਫ਼ਾਈ ਠੇਕਿਆਂ ਦੀ ਕਾਰਜਪ੍ਰਣਾਲੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਕਰੀਬ 70 ਸਫ਼ਾਈ ਕਰਮਚਾਰੀਆਂ ਦੇ ਸਾਲ 2022 ਦੌਰਾਨ ਲਗਭਗ ਪੰਜ ਮਹੀਨਿਆਂ ਦੇ ਪੀ. ਐੱਫ. ਦੀ ਰਕਮ ਸੰਬੰਧਿਤ ਖਾਤਿਆਂ ਵਿਚ ਜਮ੍ਹਾਂ ਨਾ ਕਰਵਾਉਣ ਦੇ ਦੋਸ਼ ਹੇਠ ਲਾਲੜੂ ਪੁਲਿਸ ਨੇ ਪਟਿਆਲਾ ਵਾਸੀ ਦੋ ਠੇਕੇਦਾਰਾਂ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਿਕ ਵਿਸ਼ਵਾਸਘਾਤ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਕਥਿਤ ਗ਼ਬਨ ਦੀ ਕੁੱਲ ਰਕਮ 21 ਲੱਖ 17 ਹਜ਼ਾਰ 196 ਰੁ. ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਲਾਲੜੂ ਦੇ ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ ਵਲੋਂ ਦਿੱਤੀ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਲਾਲੜੂ ਵਿਖੇ 8 ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਪਟਿਆਲਾ ਦੇ ਰਘਬੀਰ ਨਗਰ ਵਾਸੀ ਅਸ਼ਵਨੀ ਕੁਮਾਰ ਰਾਏ ਪੁੱਤਰ ਸਤਿੰਦਰ ਕੁਮਾਰ ਰਾਏ ਅਤੇ ਜਗਦੀਸ਼ ਕਾਲੋਨੀ ਵਾਸੀ ਸੀਮਾ ਸ਼ਰਮਾ ਪਤਨੀ ਜਸਵੰਤ ਸਿੰਘ ਨੂੰ ਨਾਮਜ਼ਦ ਕਰਦਿਆਂ ਕਾਰਵਾਈ ਆਰੰਭ ਦਿੱਤੀ ਹੈ। ਨਗਰ ਕੌਂਸਲ ਤੋਂ ਅਦਾਇਗੀ ਮਿਲਦੀ ਰਹੀ, ਕਰਮਚਾਰੀਆਂ ਦੇ ਖਾਤਿਆਂ ਵਿਚ ਨਹੀਂ ਪਹੁੰਚਿਆ ਪੀ. ਐੱਫ. ਇਸ ਸੰਬੰਧੀ ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਉਕਤ ਠੇਕੇਦਾਰਾਂ ਨੂੰ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਠੇਕਾ ਅਲਾਟ ਕੀਤਾ ਗਿਆ ਸੀ। ਠੇਕੇ ਦੀਆਂ ਸ਼ਰਤਾਂ ਮੁਤਾਬਿਕ ਕੌਂਸਲ ਵਲੋਂ ਹਰ ਮਹੀਨੇ ਬਣਦੀ ਅਦਾਇਗੀ ਕੀਤੀ ਜਾਂਦੀ ਰਹੀ, ਪਰ ਦੋਸ਼ ਹੈ ਕਿ ਠੇਕੇਦਾਰਾਂ ਨੇ ਆਪਣੇ ਅਧੀਨ ਕੰਮ ਕਰਦੇ ਕਰੀਬ 70 ਸਫ਼ਾਈ ਕਰਮਚਾਰੀਆਂ ਦੇ ਸਾਲ 2022 ਦੌਰਾਨ ਲਗਭਗ ਪੰਜ ਮਹੀਨਿਆਂ ਦੇ ਪੀ. ਐੱਫ. ਦੀ ਰਕਮ ਸੰਬੰਧਿਤ ਖਾਤਿਆਂ ਵਿਚ ਜਮ੍ਹਾਂ ਨਹੀਂ ਕਰਵਾਈ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀ ਸ਼ਿਕਾਇਤ ਅਤੇ ਉਨ੍ਹਾਂ ਦੇ ਬਣਦੇ ਹੱਕਾਂ ਨੂੰ ਧਿਆਨ ਵਿਚ ਰੱਖਦਿਆਂ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਬੰਧਿਤ ਠੇਕੇਦਾਰਾਂ ਦਾ ਕਾਰਜਕਾਲ ਸਾਲ 2022 ਤੋਂ ਬਾਅਦ ਖ਼ਤਮ ਹੋ ਚੁੱਕਾ ਹੈ। ਰਕਮ ਜਮ੍ਹਾਂ ਹੋਣ ਜਾਂ ਨਾ ਹੋਣ ਬਾਰੇ ਰਿਕਾਰਡ ਖੋਲ੍ਹੇਗਾ ਅਸਲ ਭੇਤ ਦੂਜੇ ਪਾਸੇ, ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੀ ਸ਼ਿਕਾਇਤ ਦੇ ਆਧਾਰ ‘ਤੇ ਦੋਵਾਂ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਠੇਕੇਦਾਰ ਵਲੋਂ ਸੰਬੰਧਿਤ ਰਕਮ ਜਮ੍ਹਾਂ ਕਰਵਾ ਦਿੱਤੇ ਜਾਣ ਦਾ ਦਾਅਵਾ ਵੀ ਸਾਹਮਣੇ ਆਇਆ ਹੈ, ਜਿਸ ਦੀ ਪੁਲਿਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਅਨੁਸਾਰ ਵਿਭਾਗੀ ਦਸਤਾਵੇਜ਼ਾਂ, ਬੈਂਕ ਰਿਕਾਰਡ ਅਤੇ ਪੀ. ਐੱਫ. ਖਾਤਿਆਂ ਦੀ ਪੜਤਾਲ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਕਰਮਚਾਰੀਆਂ ਦੇ ਹਿੱਸੇ ਦੀ ਰਕਮ ਅਸਲ ਵਿਚ ਜਮ੍ਹਾਂ ਕਰਵਾਈ ਗਈ ਸੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਉਪਰੰਤ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਫ਼ਾਈ ਕਰਮਚਾਰੀਆਂ ਲਈ ਭਵਿੱਖ ਨਿਧੀ ਦੀ ਰਕਮ ਉਨ੍ਹਾਂ ਦੀ ਸੇਵਾਮੁਕਤੀ ਅਤੇ ਭਵਿੱਖ ਦੀ ਆਰਥਿਕ ਸੁਰੱਖਿਆ ਨਾਲ ਜੁੜੀ ਹੁੰਦੀ ਹੈ। ਅਜਿਹੇ ਵਿਚ ਇਸ ਰਕਮ ਨੂੰ ਲੈ ਕੇ ਉੱਠਿਆ ਵਿਵਾਦ ਗੰਭੀਰ ਮੰਨਿਆ ਜਾ ਰਿਹਾ ਹੈ। ਹੁਣ ਪੁਲਿਸ ਜਾਂਚ ਤੋਂ ਹੀ ਸਪੱਸ਼ਟ ਹੋਵੇਗਾ ਕਿ ਕਥਿਤ ਤੌਰ ‘ਤੇ ਰੋਕੀ ਗਈ ਲੱਖਾਂ ਰੁ. ਦੀ ਰਕਮ ਦਾ ਅਸਲ ਹਿਸਾਬ ਕੀ ਹੈ ਅਤੇ ਇਸ ਮਾਮਲੇ ਵਿਚ ਕਿਸ ਦੀ ਕਿੰਨੀ ਜ਼ਿੰਮੇਵਾਰੀ ਬਣਦੀ ਹੈ।
ਪਿਛਲੀ ਖ਼ਬਰ ਖੇੜਾ ਨੇ ਸਰਕਾਰੀ ਖ਼ਰੀਦ ਏਜੰਸੀ ਮਾਰਕਫੈੱਡ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਸਰਕਾਰ ਨੂੰ ਦਿੱਤੀ ਚਿਤਾਵਨੀ ਅਗਲੀ ਖ਼ਬਰ ਕੋਆਪ੍ਰੇਟਿਵ ਬ੍ਰਾਂਚ ਸਿਆਲਬਾ ਘਪਲਾ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ 12 ਅਕਤੂਬਰ ਦਾ ਧਰਨਾ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।