10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਚੰਡੀਗੜ੍ਹ ਯੂਨੀਵਰਸਿਟੀ ਦੇ ‘ ਇਨਕਿਊਬੇਟਰ ਐਂਡ ਕੈਪੀਟਲ ਸਮਿੱਟ ’ ਅਤੇ ‘ ਇਸਬੈਕਨ 2026’ ’ ਚ ਦੇਸ਼ ਭਰ ਤੋਂ 400 ਇਨਕਿਊਬੇਟਰਾਂ , 80 ਨਿਵੇਸ਼ਕਾਂ ਤੇ 100 ਸਟਾਰਟਅੱਪਸ ਨੇ ਲਿਆ ਹਿੱਸਾ

ਐੱਸ. ਏ.

ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਇਨਕਿਊਬੇਟਰ ਐਂਡ ਕੈਪੀਟਲ ਸਮਿੱਟ-2026’ ਅਤੇ ‘ਇਸਬੈਕਨ-2026’ ਦੌਰਾਨ ‘ਸੀ-ਹੱਬ’ ਦਾ ਉਦਘਾਟਨ ਕਰਦੇ ਹੋਏ ਹਰਿਆਣਾ ਦੇ ਰਾਜ ਮੰਤਰੀ ਗੌਰਵ ਗੌਤਮ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ। ਅਜੀਤ ਤਸਵੀਰ 10-10-2026
ਐੱਸ. ਏ. ਐੱਸ. ਨਗਰ, 9 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਭਾਰਤ ਦੀਆਂ ਇਨਕਿਊਬੇਸ਼ਨ ਸੰਸਥਾਵਾਂ ਨੂੰ ਨਿਵੇਸ਼ਕਾਂ, ਉਦਯੋਗ ਅਤੇ ਨੀਤੀ-ਘਾੜਿਆਂ ਨਾਲ ਜੋੜ ਕੇ ਸਟਾਰਟਅੱਪਸ ਲਈ ਸ਼ੁਰੂਆਤੀ ਪੜਾਅ ਦੇ ਨਿਵੇਸ਼ ਤੱਕ ਪਹੁੰਚ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਨੇ ‘ਇਨਕਿਊਬੇਟਰ ਐਂਡ ਕੈਪੀਟਲ ਸਮਿੱਟ 20 26’ ਅਤੇ ‘ਇਸਬੈਕਨ 2026’ ਦੇ ਮੇਜ਼ਬਾਨੀ ਕਰਦਿਆਂ 20 ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 400 ਤੋਂ ਵੱਧ ਇਨਕਿਊਬੇਟਰ ਸੰਸਥਾਵਾਂ, 100 ਤੋਂ ਵੱਧ ਸਟਾਰਟਅੱਪਸ, 80 ਨਿਵੇਸ਼ਕਾਂ ਅਤੇ 60 ਤੋਂ ਵੱਧ ਸਰਕਾਰੀ, ਨੀਤੀਗਤ ਤੇ ਉਦਯੋਗਿਕ ਨੁਮਾਇੰਦਿਆਂ ਨੂੰ ਇਕ ਮੰਚ ’ਤੇ ਇਕੱਠਾ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਟੈਕਨਾਲੋਜੀ ਬਿਜ਼ਨੈੱਸ ਇਨਕਿਊਬੇਟਰ (ਸੀ. ਯੂ.-ਟੀ. ਬੀ. ਆਈ.) ਦੁਆਰਾ ਇੰਡੀਅਨ ਸਾਇੰਸ ਐਂਡ ਟੈਕਨਾਲੋਜੀ ਐਂਟਰਪ੍ਰੀਨਿਓਰਜ਼ ਪਾਰਕਸ ਅਤੇ ਬਿਜ਼ਨੈੱਸ ਇਨਕਿਊਬੇਟਰਜ਼ ਐੱਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਚਾਰ-ਰੋਜ਼ਾ ਮੈਗਾ ਸੰਮੇਲਨ ਨੇ ਇਨਕਿਊਬੇਟਰਾਂ, ਸੰਸਥਾਪਕਾਂ, ਨਿਵੇਸ਼ਕਾਂ, ਨੀਤੀ ਨਿਰਮਾਤਾਵਾਂ, ਉਦਯੋਗਿਕ ਆਗੂਆਂ ਅਤੇ ਅਕਾਦਮਿਕ ਸੰਸਥਾਵਾਂ ਨੂੰ ਨਿਵੇਸ਼, ਸਹਿ-ਇਨਕਿਊਬੇਸ਼ਨ, ਖੋਜ ਅਤੇ ਉਦਯੋਗ ਭਾਈਵਾਲੀ ਦੇ ਆਲੇ-ਦੁਆਲੇ ਸਹਿਯੋਗ ਵਧਾਉਣ ਲਈ ਇਕੱਠੇ ਕੀਤਾ, ਜਦਕਿ ਸਟਾਰਟਅੱਪਸ ਨੂੰ ਸਲਾਹਕਾਰਾਂ, ਪੂੰਜੀ, ਤਕਨਾਲੋਜੀ ਅਤੇ ਬਾਜ਼ਾਰ ਦੇ ਮੌਕਿਆਂ ਨਾਲ ਜੋੜਿਆ ਅਤੇ ਇਨਕਿਊਬੇਟਰਾਂ ਨੂੰ ਭਾਰਤ ਭਰ ‘ਚ ਵਿਆਪਕ ਸਟਾਰਟਅੱਪ ਵਿਕਾਸ ਲਈ ਸਮੂਹ, ਮੁਹਾਰਤ ਅਤੇ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ ਦੇ ਯੋਗ ਬਣਾਇਆ। ਇਸੇ ਦੌਰਾਨ ਭਾਰਤ ਭਰ ‘ਚ ਸਟਾਰਟਅੱਪ ਇਨੋਵੇਸ਼ਨ ਨੂੰ ਵਧਾਉਣ ਲਈ ਇਕ ਰਾਸ਼ਟਰੀ ਪਲੇਟਫਾਰਮ ਬਣਾਉਣ ਵਾਸਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਸੈਂਟਰਲ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਹੱਬ (ਸੀ-ਹੱਬ) ਦੀ ਸ਼ੁਰੂਆਤ ‘ਇਨਕਿਊਬੇਟਰਜ਼ ਦੇ ਇਨਕਿਊਬੇਟਰ ’ ਰਾਸ਼ਟਰੀ ਸੰਘ (ਕੰਸੋਰਟੀਅਮ) ਵਜੋਂ ਕੀਤੀ, ਜਿਸ ਦਾ ਉਦਘਾਟਨ ਗੌਰਵ ਗੌਤਮ ਰਾਜ ਮੰਤਰੀ ਯੁਵਾ ਸਸ਼ਕਤੀਕਰਨ ਤੇ ਉੱਦਮਤਾ, ਖੇਡ, ਕਾਨੂੰਨ ਹਰਿਆਣਾ ਨੇ ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨਾਲ ਮਿਲ ਕੇ ਕੀਤਾ। ਇਸ ਮੌਕੇ ਆਪਣੇ ਸੰਬੋਧਨ ‘ਚ ਹਰਿਆਣਾ ਰਾਜ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਨੌਜਵਾਨਾਂ ਦੀ ਅਗਵਾਈ ਵਾਲੇ ਸਟਾਰਟਅੱਪ, ਡਿਜ਼ੀਟਲ ਤਬਦੀਲੀ ਅਤੇ ਤਕਨੀਕੀ ਆਤਮ-ਨਿਰਭਰਤਾ ਵਿਕਸਿਤ ਭਾਰਤ’ ਦੇ ਵਿਜ਼ਨ ਨੂੰ ਆਕਾਰ ਦੇ ਰਹੇ ਹਨ। ਇਸੇ ਦੌਰਾਨ ਸੰਸਦ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਵਿਕਸਿਤ ਭਾਰਤ’ ਦਾ ਸੁਪਨਾ ਅਤੇ ਸੰਕਲਪ ਸਾਕਾਰ ਹੋ ਰਿਹਾ ਹੈ। ਇਸ ਸੰਮੇਲਨ ‘ਚ ਹਿੱਸਾ ਲੈਣ ਵਾਲੀਆਂ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ‘ਚ ਈਜ਼-ਮਾਈ-ਟ੍ਰਿਪ ਦੇ ਸੰਸਥਾਪਕ ਤੇ ਸੀ. ਈ. ਓ. ਰਿਕਾਂਤ ਪਿੱਟੇ, ਇਜ਼ਰਾਈਲ ਦੂਤਾਵਾਸ ਵਿਖੇ ਇਨੋਵੇਸ਼ਨ ਅਟੈਚੇ ਯੋਆਵ ਫੇਕੇਟ, ਆਈ. ਐੱਸ. ਬੀ. ਏ. ਦੇ ਪ੍ਰਧਾਨ ਤੇ ਸੈਂਟਰ ਫਾਰ ਇਨਕਿਊਬੇਸ਼ਨ ਐਂਡ ਬਿਜ਼ਨੈੱਸ ਐਕਸਲਰੇਸ਼ਨ ਦੇ ਸੀ. ਈ. ਓ. ਪ੍ਰਸ਼ਾਦ ਮੈਨਨ, ਡਾ. ਪ੍ਰਵੀਨ ਰਾਏ ਮੁਖੀ ਡੀ. ਐੱਸ. ਟੀ., ਡਾ. ਪਨੀਰਸਿਲਵਮ ਸੀ. ਈ. ਓ. ਮੀਟੀ ਸਟਾਰਟਅੱਪ ਹੱਬ, ਡਾ. ਆਭਾ ਰਿਸ਼ੀ ਕਾਰਜਕਾਰੀ ਮੁਖੀ ਮੱਧ ਪ੍ਰਦੇਸ਼ ਸਟਾਰਟਅੱਪ ਸੈਂਟਰ ਉਦਯੋਗ, ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ ਦੇ ਸੰਯੁਕਤ ਸਕੱਤਰ ਰਾਘਵੇਂਦਰ ਅਤੇ 247 ਵੀ. ਸੀ. ਦੇ ਸੰਸਥਾਪਕ ਸ਼ਸ਼ਾਂਕ ਰਾਂਦੇਵ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਘਰ ਦੇ ਬਾਹਰੋਂ ਟਰੈਕਟਰ - ਟਰਾਲੀ ਚੋਰੀ ਅਗਲੀ ਖ਼ਬਰ ਚੰਡੀਗੜ੍ਹ ’ਚ ਫਾਹੇ ਨਾਲ ਲਟਕਦੀਆਂ ਮਿਲੀਆਂ ਦੋ ਨੌਜਵਾਨਾਂ ਦੀਆਂ ਲਾਸ਼ਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।