30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸ੍ਰੀ ਗੁਰੂ ਰਵਿਦਾਸ ਜੀ ਦੇ 650 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ

ਖਰੜ, 29 ਸਤੰਬਰ (ਗੁਰਮੁੱਖ ਸਿੰਘ ਮਾਨ)-ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਸਭਾ ਖਰੜ ਵਲੋਂ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਪ੍ਰਧਾਨਗੀ ਮੰਡਲ ‘ਚ ਸਭਾ ਦੇ ਪ੍ਰਧਾਨ ਮਦਨ ਲਾਲ ਜਨਾਗਲ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਖਰੜ ਦੇ ਪ੍ਰਧਾਨ ਹਰਨੇਕ ਸਿੰਘ ਦੇਵਪੁਰੀ, ਮਹਿਮਾਨ ਬੁਲਾਰੇ ਦਰਸ਼ਨ ਸਿੰਘ ਬਾਜਵਾ ਤੇ ਇੰਜ.

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਦੌਰਾਨ ਹਾਜ਼ਰ ਸੰਗਤ। ਤਸਵੀਰ : ਗੁਰਮੁੱਖ ਸਿੰਘ ਮਾਨ 30-09-2026
ਖਰੜ, 29 ਸਤੰਬਰ (ਗੁਰਮੁੱਖ ਸਿੰਘ ਮਾਨ)-ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਸਭਾ ਖਰੜ ਵਲੋਂ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਪ੍ਰਧਾਨਗੀ ਮੰਡਲ ‘ਚ ਸਭਾ ਦੇ ਪ੍ਰਧਾਨ ਮਦਨ ਲਾਲ ਜਨਾਗਲ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਖਰੜ ਦੇ ਪ੍ਰਧਾਨ ਹਰਨੇਕ ਸਿੰਘ ਦੇਵਪੁਰੀ, ਮਹਿਮਾਨ ਬੁਲਾਰੇ ਦਰਸ਼ਨ ਸਿੰਘ ਬਾਜਵਾ ਤੇ ਇੰਜ. ਜਸਬੀਰ ਸਿੰਘ ਮੋਰੋਂ ਸ਼ਾਮਿਲ ਸਨ। ਇਸ ਮੌਕੇ ਦਰਸ਼ਨ ਸਿੰਘ ਬਾਜਵਾ ਨੇ ਆਪਣੇ ਭਾਸ਼ਣ ‘ਚ ਸ੍ਰੀ ਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦੇ ਸੰਕਲਪ ਦੀ ਪ੍ਰਾਪਤੀ ਬਾਰੇ ਕੁਝ ਤੱਥ ਰੱਖੇ, ਜਦਕਿ ਜਸਬੀਰ ਸਿੰਘ ਮੋਰੋਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਸਮਾਜਵਾਦ, ਫਿਰਕਾਪ੍ਰਸਤੀ ਅਤੇ ਸਮਾਜਿਕ ਬਣਤਰ ‘ਚ ਕੁਨਬਿਆਂ ਦੇ ਬਣਨ ਅਤੇ ਦਾਸ ਪ੍ਰਥਾ ਨੂੰ ਲੈ ਕੇ ਵਿਚਾਰ ਰੱਖੇ। ਦੋਵਾਂ ਹੀ ਬੁਲਾਰਿਆਂ ਵਲੋਂ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਬੇਗ਼ਮਪੁਰਾ ਦੇ ਸੰਕਲਪ ਦੀ ਪ੍ਰਾਪਤੀ ਲਈ ਭਾਰਤੀ ਸਮਾਜ ਖਾਸ ਕਰਕੇ ਗ਼ਰੀਬ ਅਤੇ ਦਲਿਤ ਸਮਾਜ ਨੂੰ ਪੜ੍ਹਨ ਲਿਖਣ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਕੁਲਵੰਤ ਕੋਟਲੀ, ਅਰਸ਼ਦੀਪ, ਚਮਨ ਲਾਲ ਚਣਕੋਆ, ਨਿਰਵੈਰ ਕੌਰ, ਸ਼ਮਸ਼ੇਰ ਸਿੰਘ ਸ਼ੇਰਪੁਰੀ, ਜਸਬੀਰ ਸਿੰਘ ਰਡਿਆਲਾ, ਮੇਵਾ ਸਿੰਘਪੁਰਖਾਲੀ ਅਤੇ ਕ੍ਰਿਪਾਲ ਸਿੰਘ ਵਲੋਂ ਵੀ ਟਿੱਪਣੀਆਂ ਕੀਤੀਆਂ ਗਈਆਂ। ਇਸ ਸੈਮੀਨਾਰ ਵਿਚ 200 ਤੋਂ ਵੱਧ ਸ੍ਰੋਤਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਸਮਾਗਮ ਦੀ ਸਫ਼ਲਤਾ ਲਈ ਪ੍ਰਬੰਧਕਾਂ ਪ੍ਰਿੰ. ਹਰਚਰਨ ਸਿੰਘ, ਜੰਗ ਸਿੰਘ, ਆਰ. ਐੱਸ. ਮੱਲ, ਸੱਜਨ ਸਿੰਘ, ਗੁਰਬਚਨ ਸਿੰਘ ਮੁੰਡੀ ਖਰੜ, ਸਵਰਨ ਸਿੰਘ ਬਡਵਾਲੀ, ਪਾਲ ਸਿੰਘ ਘੇੜਾ, ਗੁਰਬਖ਼ਸ ਸਿੰਘ ਅਤੇ ਚਰਨ ਸਿੰਘ ਕੰਗ ਵਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ। ਇਸ ਮੌਕੇ ਨੇਤਰ ਸਿੰਘ ਮੁੰਧੋਂ, ਪ੍ਰਿੰ. ਚਰਨ ਸਿੰਘ, ਲੈਕਚਰਾਰ ਜਸਵਿੰਦਰ ਕੌਰ ਗੇਰਾ, ਮੋਹਣ ਲਾਲ ਰਾਹੀ, ਕਾਮਰੇਡ ਯੋਗ ਰਾਜ, ਰਾਮ ਕਿਸ਼ਨ ਧੁਨਕੀਆ, ਲੇਖਕ ਸਰੂਪ ਸਿਆਲਵੀ, ਗੁਰਮੇਲ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਬਡਾਲਾ, ਸੁਖਵਿੰਦਰ ਸਿੰਘ ਦੁੱਮਣਾ, ਨੇਤਰ ਸਿੰਘ ਸ਼ਾਂਤਪੁਰ, ਕਮਲਜੀਤ ਕੌਰ, ਕੁਲਬੀਰ ਕੌਰ, ਵਿਨੀਤਾ, ਯੱਸਵੀ, ਰਮੇਸ਼ ਕੁਮਾਰੀ, ਤੇਜਿੰਦਰ ਕੌਰ, ਰਾਜਵਿੰਦਰ ਕੌਰ, ਜਸਪਾਲ ਕੌਰ, ਦਲਜੀਤ ਕੌਰ, ਗੁਰਦੀਪ ਕੁਮਾਰ, ਮਨਦੀਪ ਮਾਹੀ, ਬਲਵਿੰਦਰ ਸਿੰਘ ਬੰਟੀ, ਕੈਪਟਨ ਚੰਦਰ ਗੇਰਾ ਅਤੇ ਜਸਪਾਲ ਸਿੰਘ ਸਮੇਂ ਹੋਰਨਾਂ ਅਨੇਕਾਂ ਪਤਵੰਤੇ ਹਾਜ਼ਰ ਸਨ। ਸੈਮੀਨਾਰ ਦੀ ਸਮਾਪਤੀ ਮੌਕੇ ਹਰਨੇਕ ਸਿੰਘ ਦੇਵਪੁਰੀ ਵਲੋਂ ਸਾਰੇ ਮਹਿਮਾਨ ਸ੍ਰੋਤਿਆਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਪਿੰਡ ਤੀੜਾ ਵਿਖੇ ਮੁਫ਼ਤ ਆਯੁਸ਼ ਕੈਂਪ ਲਗਾਇਆ ਅਗਲੀ ਖ਼ਬਰ ਸੁਭਾਸ਼ ਸ਼ਰਮਾ ਨੇ ਤੋਗਾਪੁਰ ਤੇ ਧਰਮਗੜ੍ਹ ’ਚ ਖੇਡ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।