26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਿੰਡ ਪੜੌਲ ਵਿਖੇ ਆਪਸੀ ਰੰਜਿਸ਼ ਕਾਰਨ ਨੌਜਵਾਨ ’ਤੇ ਤਾਬੜਤੋੜ ਫਾਇਰਿੰਗ

ਮੁੱਲਾਂਪੁਰ ਗਰੀਬਦਾਸ, 25 ਸਤੰਬਰ (ਦਿਲਬਰ ਸਿੰਘ ਖੈਰਪੁਰ)-ਪਿੰਡ ਪੜੌਲ (ਨਿਊ ਚੰਡੀਗੜ੍ਹ) ਵਿਖੇ ਨੌਜਵਾਨਾਂ ਦੀ ਆਪਸੀ ਰੰਜਿਸ਼ ਕਾਰਨ ਇਕ ਨੌਜਵਾਨ ’ਤੇ ਦੋ ਮੋਟਰਸਾਇਕਲਾਂ ਸਵਾਰ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪੀ.

ਫਾਇਰਿੰਗ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਦੀ ਤਸਵੀਰ। 26-09-2026
ਮੁੱਲਾਂਪੁਰ ਗਰੀਬਦਾਸ, 25 ਸਤੰਬਰ (ਦਿਲਬਰ ਸਿੰਘ ਖੈਰਪੁਰ)-ਪਿੰਡ ਪੜੌਲ (ਨਿਊ ਚੰਡੀਗੜ੍ਹ) ਵਿਖੇ ਨੌਜਵਾਨਾਂ ਦੀ ਆਪਸੀ ਰੰਜਿਸ਼ ਕਾਰਨ ਇਕ ਨੌਜਵਾਨ ’ਤੇ ਦੋ ਮੋਟਰਸਾਇਕਲਾਂ ਸਵਾਰ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ਼ ਨੌਜਵਾਨ ਦੀ ਹਾਲਤ ਇਸ ਸਮੇਂ ਖ਼ਤਰੇ ਤੋਂ ਬਾਹਰ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਗੋਲੀਬਾਰੀ ਦੀ ਘਟਨਾ ਵਿਚ ਜ਼ਖ਼ਮੀ ਸੁਖਵੰਤ ਸਿੰਘ ਉਰਫ ਪਹਿਲਵਾਨ ਸੱਤੀ ਚਾਹਲ ਨੂੰ ਤੁਰੰਤ ਪਿੰਡ ਵਾਸੀਆਂ ਵਲੋਂ ਚੰਡੀਗੜ੍ਹ ਪੀ. ਜੀ. ਆਈ. ਲਈ ਇਲਾਜ ਲਈ ਲਿਜਇਆ ਗਿਆ। ਮੌਕੇ ‘ਤੇ ਨੇੜਲੇ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਪ੍ਰਸ਼ਾਸਨ ਪਹੁੰਚਿਆ ਅਤੇ ਫੋਰੈਸਿਕ ਟੀਮਾਂ ਵਲੋਂ ਵੀ ਜਾਂਚ ਕੀਤੀ ਗਈ। ਇਸ ਸੰਬੰਧੀ ਐਸ. ਪੀ. ਜਸਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਪਿੰਡ ਦੇ ਹੀ ਨੌਜਵਾਨ ਦੱਸੇ ਜਾ ਰਹੇ ਹਨ। ਜਿਨ੍ਹਾਂ ਵਲੋਂ ਆਪਸੀ ਰੰਜਿਸ਼ ਨੂੰ ਲੈ ਕੇ ਸੱਤੀ ਚਾਹਲ ’ਤੇ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨ ਜਿਨ੍ਹਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ ਉਨ੍ਹਾਂ ਵਲੋਂ ਸੱਤੀ ਚਾਹਲ ਦੇ ਪਰਿਵਾਰ ਦੀ ਕਿਸੇ ਲੜਕੀ ਨੂੰ ਛੇੜਨ ਦਾ ਮਾਮਲਾ ਸਾਹਮਣੇ ਆਇਆ ਹੈ। ਸੱਤੀ ਚਾਹਲ ਵਲੋਂ ਉਨ੍ਹਾਂ ਨੂੰ ਵਰਜਿਆ ਗਿਆ ਸੀ ਜਿਸ ਕਾਰਨ ਇਹ ਆਪਸੀ ਰੰਜਿਸ਼ ਪੈਦਾ ਹੋਈ ਜਿਸ ਦੇ ਚਲਦਿਆਂ ਪੜੌਲ ਦੇ ਹੀ ਦੋ ਵਿਅਕਤੀਆਂ ਜੱਸੂ ਤੇ ਦਵਿੰਦਰ ਨੇ ਸੱਤੀ ਚਾਹਲ ’ਤੇ ਗੋਲੀਆਂ ਚਲਾਈਆਂ। ਇਸੇ ਛੇੜਖਾਨੀ ਕਰਨ ਦੇ ਚੱਕਰ ਦੇ ਵਿਚ ਇਨ੍ਹਾਂ ਦੀ ਦਰਖ਼ਾਸਤਬਾਜ਼ੀ ਚੱਲ ਰਹੀ ਸੀ ਉਸੇ ਰੰਜਿਸ਼ ਦੇ ਤਹਿਤ ਕਰ ਇਨ੍ਹਾਂ ਨੇ ਗੋਲੀਆਂ ਚਲਾ ਦਿਤੀਆਂ। ਸੱਤੀ ਚਾਹਲ ਖੇਤੀਬਾੜੀ ਅਤੇ ਡੇਅਰੀ ਫਾਰਮਿੰਗ ਦਾ ਧੰਦਾ ਕਰਦਾ ਹੈ ਇਸ ਤੋਂ ਪਹਿਲਾਂ ਉਹ ਪਹਿਲਵਾਨੀ ਵੀ ਕਰਦਾ ਰਿਹਾ ਹੈ। ਜਿਸ ਨੂੰ ਜ਼ਖ਼ਮੀ ਹਾਲਤ ਵਿਚ ਪੀ. ਜੀ. ਆਈ. ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਦੋਸ਼ੀਆਂ ਖਿਲਾਫ ਥਾਣਾ ਮੁੱਲਾਪੁਰ ਗਰੀਬਦਾਸ ਵਿਖੇ ਐਫ. ਆਰ. ਆਈ. ਦਰਜ ਕਰ ਲਈ ਗਈ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਪੁਲਿਸ ਪਾਰਟੀ ਛਾਪੇਮਾਰੀ ਕਰ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 25 ਐਮਓਐਚ19 ਫਾਇਰਿੰਗ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਦੀ ਤਸਵੀਰ।
ਪਿਛਲੀ ਖ਼ਬਰ ਨਾਲੇ ’ਤੇ ਸ਼ੈੱਡ ਬਣਾ ਕੇ 20 ਜੰਗਲੀ ਸੂਰ ਰੱਖਣ ਵਾਲੇ ਮੀਟ ਸ਼ਾਪ ਮਾਲਕ ਤੇ ਵਰਕਰ ਨੂੰ 2-2 ਸਾਲਾਂ ਦੀ ਕੈਦ ਤੇ 10-10 ਹਜ਼ਾਰ... ਅਗਲੀ ਖ਼ਬਰ ਘਰ ’ਚੋਂ ਕਾਰ ਤੇ ਮੋਬਾਈਲ ਚੋਰੀ ਕਰ ਕੇ ਲੈ ਗਏ ਚੋਰ, ਫਿਰ ਮਾਲਕ ਨੂੰ ਫੋਨ ਕਰ ਕੇ ਦੱਸਿਆ ਕਾਰ ਦਾ ਟਿਕਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।