25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਭਗਵਾਨਪੁਰ ਇੰਡਸਟਰੀਅਲ ਏਰੀਆ ਦੀ ਸੜਕ ਬਣੀ ਹਾਦਸਿਆਂ ਦੀ ਰਾਹ ਖਰਾਬ ਸੜਕ ਦੇ ਚੱਲਦਿਆਂ ਦੋ ਗੱਡੀਆਂ ਦੇ ਆਪਸ ਵਿਚ ਟਕਰਾਉਣ ਕਰਕੇ ਲੱਗਿਆ ਲੰਮਾ ਜਾਮ

ਖਰੜ, 24 ਸਤੰਬਰ (ਜੰਡਪੁਰੀ)-ਖਰੜ ਦੇ ਸੀ. ਆਈ.

ਅਸਲ੍ਹੇ ਸਮੇਤ ਕਾਬੂ ਮੁਲਜ਼ਮ ਸੀ. ਆਈ. ਏ. ਸਟਾਫ਼ ਖਰੜ ਦੀ ਟੀਮ ਦੀ ਹਿਰਾਸਤ ‘ਚ। ਤਸਵੀਰ : ਜੰਡਪੁਰੀ 25-09-2026
ਖਰੜ, 24 ਸਤੰਬਰ (ਜੰਡਪੁਰੀ)-ਖਰੜ ਦੇ ਸੀ. ਆਈ. ਏ. ਸਟਾਫ਼ ਦੀ ਟੀਮ ਵਲੋਂ ਦਿੱਲੀ ਦੇ ਬਦਨਾਮ ਗੈਂਗਸਟਰ ਕਪਿਲ ਸਾਂਗਵਾਨ ਉਰਫ਼ ਨੰਦੂ ਨਜ਼ਫਗੜ੍ਹ ਦੇ ਗੈਂਗ ਨਾਲ ਸੰਬੰਧਿਤ ਦੋ ਸ਼ੂਟਰਾਂ ਨੂੰ ਅਸਲ੍ਹੇ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਗਈ ਹੈ। ਕਾਬੂ ਮੁਲਜ਼ਮਾਂ ਦੀ ਪਛਾਣ ਅਨੀਕੇਤ ਚਿਕਾਰਾ ਵਾਸੀ ਸੋਨੀਪਤ (ਹਰਿਆਣਾ) ਅਤੇ ਇਸ਼ਾਂਤ ਵਾਸੀ ਪਾਣੀਪਤ (ਹਰਿਆਣਾ) ਵਜੋਂ ਹੋਈ ਹੈ, ਜਿਨ੍ਹਾਂ ਦੇ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ਼ ਖਰੜ ਦੇ ਇੰਚਾਰਜ ਇੰਸਪੈਕਟਰ ਬਾਜਵਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਪੁਲਿਸ ਪਾਰਟੀ ਖਰੜ ਦੇ ਬੱਸ ਸਟੈਂਡ ਵਿਖੇ ਮੌਜੂਦ ਸੀ ਅਤੇ ਇਸੇ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਦਿੱਲੀ ਦੇ ਬਦਨਾਮ ਨੰਦੂ ਗੈਂਗ ਦੇ ਦੋ ਸ਼ੂਟਰ ਖਰੜ ਸ਼ਹਿਰ ਅੰਦਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਅਸਲ੍ਹੇ ਸਮੇਤ ਘੁੰਮ ਰਹੇ ਹਨ। ਇਸ ਸੂਚਨਾ ਦੇ ਆਧਾ ‘ਤੇ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਖਰੜ-ਕੁਰਾਲੀ ਰੋਡ ‘ਤੇ ਸ਼ਿਵਜੋਤ ਇਨਕਲੇਵ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸੇ ਦੌਰਾਨ ਮੋਰਿੰਡਾ ਸਾਈਡ ਤੋਂ ਆਈ ਹਰਿਆਣਾ ਨੰਬਰ ਦੀ ਕਾਰ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ‘ਚ ਸਵਾਰ ਦੋ ਨੌਜਵਾਨਾਂ ਤੋਂ .32 ਬੋਰ ਦੇ ਦੋ ਪਿਸਟਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਹੋਏ। ਪੁਲਿਸ ਵਲੋਂ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਉਪਰੰਤ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਪਿਛਲੀ ਖ਼ਬਰ ਭਗਵਾਨਪੁਰ ਇੰਡਸਟਰੀਅਲ ਏਰੀਆ ਦੀ ਸੜਕ ਬਣੀ ਹਾਦਸਿਆਂ ਦੀ ਰਾਹ ਖਰਾਬ ਸੜਕ ਦੇ ਚੱਲਦਿਆਂ ਦੋ ਗੱਡੀਆਂ ਦੇ ਆਪਸ ਵਿਚ ਟਕਰਾਉਣ ਕਰ... ਅਗਲੀ ਖ਼ਬਰ ਭਾਜਪਾ ਵਿਰੋਧੀਆਂ ਨੂੰ ਡਰਾਉਣ ਲਈ ਈਡੀ, ਸੀਬੀਆਈ ਅਤੇ ਚੋਣ ਕਮਿਸ਼ਨ ਦੀ ਦੁਰਵਰਤੋਂ ਕਰ ਰਹੀ ਹੈ, ਪੰਜਾਬ ਕਦੇ ਵੀ ਡਰ ਦੀ ਰਾਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।