24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਵਾਰ-ਵਾਰ ਨੋਟਿਸਾਂ ਦੇ ਬਾਵਜੂਦ ਨਹੀਂ ਪੇਸ਼ ਕੀਤੇ ਪ੍ਰਵਾਨਗੀ ਸੰਬੰਧੀ ਦਸਤਾਵੇਜ਼

ਡੇਰਾਬੱਸੀ, 23 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਦੇ ਤਹਿਤ ਪੈਂਦੇ ਪਿੰਡ ਮੁਬਾਰਿਕਪੁਰ ਵਿਖੇ ਬਿਨਾਂ ਲੋੜੀਂਦੀ ਪ੍ਰਵਾਨਗੀ ਚੱਲ ਰਹੇ ਮੋਬਾਈਲ ਟਾਵਰਾਂ ਖ਼ਿਲਾਫ਼ ਨਗਰ ਕੌਂਸਲ ਨੇ ਸਖ਼ਤੀ ਦਿਖਾਉਂਦਿਆਂ ਰਿਹਾਇਸ਼ੀ ਖੇਤਰ ਵਿਚ ਇਕ ਨਿੱਜੀ ਜਾਇਦਾਦ ’ਤੇ ਲੱਗੇ ਮੋਬਾਈਲ ਟਾਵਰ ਨੂੰ ਸੀਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਾਵਰ ਸੰਬੰਧੀ ਕੌਂਸਲ ਵਲੋਂ ਕਈ ਵਾਰ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਜਾਇਦਾਦ ਮਾਲਕਾਂ ਵਲੋਂ ਲੋੜੀਂਦੇ ਪ੍ਰਵਾਨਗੀ ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ।

ਡੇਰਾਬੱਸੀ ਦੇ ਮੁਬਾਰਿਕਪੁਰ ਵਿਖੇ ਇਕ ਮੋਬਾਇਲ ਟਾਵਰ ਵਾਲੀ ਪ੍ਰਾਪਰਟੀ ਨੂੰ ਸੀਲ ਕਰਦੇ ਹੋਏ ਨਗਰ ਕੌਂਸਲ ਦੇ ਅਧਿਕਾਰੀ। ਤਸਵੀਰ : ਰਣਬੀਰ ਸਿੰਘ ਪੜ੍ਹੀ 24-09-2026
ਡੇਰਾਬੱਸੀ, 23 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਦੇ ਤਹਿਤ ਪੈਂਦੇ ਪਿੰਡ ਮੁਬਾਰਿਕਪੁਰ ਵਿਖੇ ਬਿਨਾਂ ਲੋੜੀਂਦੀ ਪ੍ਰਵਾਨਗੀ ਚੱਲ ਰਹੇ ਮੋਬਾਈਲ ਟਾਵਰਾਂ ਖ਼ਿਲਾਫ਼ ਨਗਰ ਕੌਂਸਲ ਨੇ ਸਖ਼ਤੀ ਦਿਖਾਉਂਦਿਆਂ ਰਿਹਾਇਸ਼ੀ ਖੇਤਰ ਵਿਚ ਇਕ ਨਿੱਜੀ ਜਾਇਦਾਦ ’ਤੇ ਲੱਗੇ ਮੋਬਾਈਲ ਟਾਵਰ ਨੂੰ ਸੀਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਾਵਰ ਸੰਬੰਧੀ ਕੌਂਸਲ ਵਲੋਂ ਕਈ ਵਾਰ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਜਾਇਦਾਦ ਮਾਲਕਾਂ ਵਲੋਂ ਲੋੜੀਂਦੇ ਪ੍ਰਵਾਨਗੀ ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ। ਇਸ ਤੋਂ ਪਹਿਲਾਂ ਨਗਰ ਕੌਂਸਲ ਦੀ ਸਿਫ਼ਾਰਸ਼ ’ਤੇ ਪਾਵਰਕਾਮ ਵਲੋਂ ਟਾਵਰ ਦਾ ਬਿਜਲੀ ਕੁਨੈਕਸ਼ਨ ਵੀ ਕੱਟਿਆ ਜਾ ਚੁੱਕਾ ਸੀ। ਜਾਣਕਾਰੀ ਅਨੁਸਾਰ ਇਲਾਕਾ ਵਾਸੀਆਂ ਵਲੋਂ ਉਕਤ ਟਾਵਰ ਸੰਬੰਧੀ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ ਗਈ ਸੀ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਸੀ ਕਿ ਟਾਵਰ ਉੱਪਰ ਵੱਡੀ ਗਿਣਤੀ ਵਿਚ ਪੰਛੀਆਂ ਦੇ ਬੈਠਣ ਕਾਰਨ ਆਲੇ-ਦੁਆਲੇ ਦੇ ਮਕਾਨਾਂ ਦੀਆਂ ਛੱਤਾਂ ’ਤੇ ਗੰਦਗੀ ਅਤੇ ਮਾਸ ਦੇ ਟੁਕੜੇ ਡਿੱਗਦੇ ਰਹਿੰਦੇ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਿਕਾਇਤ ਮਿਲਣ ਮਗਰੋਂ ਨਗਰ ਕੌਂਸਲ ਨੇ ਜਾਇਦਾਦ ਮਾਲਕ ਸੰਜੀਵ ਕੁਮਾਰ ਅਤੇ ਸ਼ਾਮ ਲਾਲ ਪੁੱਤਰਾਨ ਭਗਤ ਰਾਮ ਨੂੰ ਨੋਟਿਸ ਜਾਰੀ ਕਰਕੇ ਟਾਵਰ ਦੀ ਮਨਜ਼ੂਰੀ ਅਤੇ ਹੋਰ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਸੀ। ਕੌਂਸਲ ਅਨੁਸਾਰ ਲਗਭਗ ਦੋ-ਤਿੰਨ ਮਹੀਨਿਆਂ ਦੌਰਾਨ ਵਾਰ-ਵਾਰ ਮੌਕਾ ਦਿੱਤੇ ਜਾਣ ਦੇ ਬਾਵਜੂਦ ਪ੍ਰਵਾਨਗੀ ਸੰਬੰਧੀ ਤਸੱਲੀਬਖ਼ਸ਼ ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ। ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਵਲੋਂ ਵੀ ਮਾਮਲੇ ਵਿਚ ਕੀਤੀ ਕਾਰਵਾਈ ਸੰਬੰਧੀ ਰਿਪੋਰਟ ਤਲਬ ਕੀਤੀ ਗਈ ਸੀ। ਨਗਰ ਕੌਂਸਲ ਵਲੋਂ ਮਾਮਲੇ ਵਿਚ ਪਾਵਰਕਾਮ ਦੇ ਬਰਵਾਲਾ ਰੋਡ ਸਥਿਤ ਦਫ਼ਤਰ ਨੂੰ ਪੱਤਰ ਭੇਜ ਕੇ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟਣ ਲਈ ਕਿਹਾ ਗਿਆ ਸੀ। ਇਸ ਉਪਰੰਤ ਬਿਜਲੀ ਵਿਭਾਗ ਨੇ ਪਿਛਲੇ ਹਫ਼ਤੇ ਕੁਨੈਕਸ਼ਨ ਕੱਟ ਦਿੱਤਾ ਸੀ। ਕੌਂਸਲ ਦੀ ਜਾਂਚ ਮੁਤਾਬਿਕ ਟਾਵਰ ਕਾਫ਼ੀ ਸਮੇਂ ਤੋਂ ਲੱਗਿਆ ਹੋਇਆ ਸੀ ਅਤੇ ਇਸ ਦੀ ਪੁਰਾਣੀ ਪ੍ਰਵਾਨਗੀ ਸਾਲ 2025 ਵਿਚ ਖ਼ਤਮ ਹੋ ਚੁੱਕੀ ਸੀ, ਜਿਸ ਨੂੰ ਬਾਅਦ ਵਿਚ ਰੀਨਿਊ ਨਹੀਂ ਕਰਵਾਇਆ ਗਿਆ। ਜਾਇਦਾਦ ਮਾਲਕਾਂ ਵਲੋਂ ਟਾਵਰ ਕੰਪਨੀ ਨਾਲ ਸਮਝੌਤਾ ਹੋਣ ਦੀ ਗੱਲ ਕਹੀ ਗਈ, ਪਰ ਨਗਰ ਕੌਂਸਲ ਦੀ ਲੋੜੀਂਦੀ ਐਨ. ਓ. ਸੀ. ਅਤੇ ਮੌਜੂਦਾ ਪ੍ਰਵਾਨਗੀ ਪੇਸ਼ ਨਾ ਹੋਣ ਕਾਰਨ ਕੌਂਸਲ ਨੇ ਇਸ ਨੂੰ ਅਣ-ਅਧਿਕਾਰਤ ਮੰਨਦਿਆਂ ਕਾਰਵਾਈ ਅੱਗੇ ਵਧਾਈ। ਏ. ਟੀ. ਪੀ. ਦੀ ਅਗਵਾਈ ਹੇਠ ਟੀਮ ਨੇ ਕੀਤੀ ਕਾਰਵਾਈ ਅੰਤਿਮ ਨੋਟਿਸ ਦੀ ਮਿਆਦ ਖ਼ਤਮ ਹੋਣ ਮਗਰੋਂ ਮੰਗਲਵਾਰ ਨੂੰ ਨਗਰ ਕੌਂਸਲ ਦੇ ਏ. ਟੀ. ਪੀ. ਗਗਨਦੀਪ ਸਿੰਘ ਦੀ ਅਗਵਾਈ ਵਿਚ ਜੂਨੀਅਰ ਇੰਜੀਨੀਅਰ, ਡਰਾਫਟਸਮੈਨ ਅਤੇ ਇਨਕਰੋਚਮੈਂਟ ਟੀਮ ਨੇ ਮੌਕੇ ’ਤੇ ਪਹੁੰਚ ਕੇ ਟਾਵਰ ਨੂੰ ਸੀਲ ਕਰ ਦਿੱਤਾ।
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਦੀ ਸੰਵੇਦਨਸ਼ੀਲ ਅਗਵਾਈ ਹੇਠ ਹਰ ਲੋੜਵੰਦ ਬੱਚੇ ਨੂੰ ਸੁਰੱਖਿਆ, ਸਨਮਾਨ ਅਤੇ ਪਿਆਰ ਭਰਿਆ ਪਰਿਵਾਰ ਦੇਣ ਲਈ... ਅਗਲੀ ਖ਼ਬਰ ਹਾਈ ਕੋਰਟ ਨੇ ਆਊਟਸੋਰਸ ਕੰਪਿਊਟਰ ਆਪ੍ਰੇਟਰਾਂ ਦਾ ਵੇਰਵਾ ਕੀਤਾ ਤਲਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।