ਸਾਈਬਰ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਵਲੋਂ ਬੈਂਕਾਂ ਦੇ ਨੋਡਲ ਅਫਸਰਾਂ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ
ਚੰਡੀਗੜ੍ਹ, 23 ਸਤੰਬਰ (ਕਪਿਲ ਵਧਵਾ)-ਸਾਈਬਰ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਅਤੇ ਵੱਖ-ਵੱਖ ਸਰਕਾਰੀ ਤੇ ਨਿੱਜੀ ਬੈਂਕਾਂ ਦੇ ਨੋਡਲ ਅਫਸਰਾਂ ਦੀ ਵਿਸ਼ੇਸ਼ ਤਾਲਮੇਲ ਮੀਟਿੰਗ ਚੰਡੀਗੜ੍ਹ ਪੁਲਿਸ ਦੇ ਸੈਕਟਰ-9 ਸਥਿਤ ਹੈੱਡਕੁਆਰਟਰ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਐੱਸ.
ਚੰਡੀਗੜ੍ਹ, 23 ਸਤੰਬਰ (ਕਪਿਲ ਵਧਵਾ)-ਸਾਈਬਰ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਅਤੇ ਵੱਖ-ਵੱਖ ਸਰਕਾਰੀ ਤੇ ਨਿੱਜੀ ਬੈਂਕਾਂ ਦੇ ਨੋਡਲ ਅਫਸਰਾਂ ਦੀ ਵਿਸ਼ੇਸ਼ ਤਾਲਮੇਲ ਮੀਟਿੰਗ ਚੰਡੀਗੜ੍ਹ ਪੁਲਿਸ ਦੇ ਸੈਕਟਰ-9 ਸਥਿਤ ਹੈੱਡਕੁਆਰਟਰ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਐੱਸ.ਐੱਸ.ਪੀ. (ਸਾਈਬਰ ਤੇ ਆਪ੍ਰੇਸ਼ਨਜ਼) ਰਾਜੇਸ਼ ਕੁਮਾਰ ਸ਼ਰਮਾ ਵਲੋਂ ਕੀਤੀ ਗਈ। ਇਸ ਮੌਕੇ ਡੀ.ਐੱਸ.ਪੀ. ਸਾਈਬਰ ਅਤੇ ਐੱਸ.ਐੱਚ.ਓ. ਸਾਈਬਰ ਕ੍ਰਾਈਮ ਪਾਟਿਲ ਸਵਾਗਤ ਰਾਜਕੁਮਾਰ, ਡੀ.ਏ.ਐੱਨ.ਆਈ.ਪੀ.ਐੱਸ. ਸਮੇਤ ਵੱਖ-ਵੱਖ ਬੈਂਕਾਂ ਦੇ ਨੋਡਲ ਅਫਸਰ ਹਾਜ਼ਰ ਸਨ। ਮੀਟਿੰਗ ਦੌਰਾਨ ਇਨਵੈਸਟਮੈਂਟ ਫਰਾਡ, ਡਿਜੀਟਲ ਗਿਰਫਤਾਰੀ, ਯੂ.ਪੀ.ਆਈ./ਕਿਊ.ਆਰ. ਕੋਡ ਧੋਖਾਧੜੀ, ਫਿਸ਼ਿੰਗ, ਜਾਅਲੀ ਪਛਾਣ, ਫਰਜ਼ੀ ਕਸਟਮਰ ਕੇਅਰ ਅਤੇ ਮਿਊਲ ਅਕਾਊਂਟਾਂ ਰਾਹੀਂ ਹੋਣ ਵਾਲੀ ਧੋਖਾਧੜੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਪੁਲਿਸ ਵਲੋਂ ਧੋਖਾਧੜੀ ਦੀ ਰਕਮ ’ਤੇ ਤੁਰੰਤ ਹੋਲਡ ਜਾਂ ਲੀਅਨ ਲਗਾਉਣ ਲਈ ਭੇਜੀਆਂ ਜਾਂਦੀਆਂ ਬੇਨਤੀਆਂ ’ਤੇ ਫੌਰੀ ਕਾਰਵਾਈ ਅਤੇ ਕੇ.ਵਾਈ.ਸੀ., ਖਾਤਾ ਸਟੇਟਮੈਂਟ, ਲੈਣ-ਦੇਣ ਦੇ ਵੇਰਵੇ ਤੇ ਹੋਰ ਤਕਨੀਕੀ ਜਾਣਕਾਰੀ ਸਮੇਂ ਸਿਰ ਸਾਂਝੀ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਗ੍ਰੀਵੈਂਸ ਰੈਡਰੈੱਸਲ ਮਕੈਨਿਜ਼ਮ (ਜੀ.ਆਰ.ਐੱਮ.), ਮਨੀ ਰੈਸਟੋਰੇਸ਼ਨ ਮਾਡਿਊਲ (ਐੱਮ.ਆਰ.ਐੱਮ.) ਅਤੇ ਅਦਾਲਤੀ ਹੁਕਮਾਂ ਤਹਿਤ ਰਕਮ ਵਾਪਸ ਕਰਨ ਨਾਲ ਸਬੰਧਤ ਮਾਮਲਿਆਂ ’ਤੇ ਵੀ ਚਰਚਾ ਹੋਈ। ਪੁਲਿਸ ਅਤੇ ਬੈਂਕਾਂ ਵਿਚਕਾਰ ਜਾਣਕਾਰੀ ਸਾਂਝੀ ਕਰਨ ਵਿਚ ਹੋ ਰਹੀ ਦੇਰੀ ਨੂੰ ਦੂਰ ਕਰਨ ਲਈ ਸਮੇਂਬੱਧ ਤੇ ਇਕਸਾਰ ਪ੍ਰਬੰਧ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਵਿਚ ਸਾਈਬਰ ਧੋਖਾਧੜੀ ਦੀ ਛੇਤੀ ਪਛਾਣ ਤੇ ਰੋਕਥਾਮ ਲਈ ਏ.ਆਈ., ਡਾਟਾ ਐਨਾਲਿਟਿਕਸ, ਲੈਣ-ਦੇਣ ਦੇ ਪੈਟਰਨ ਦੀ ਜਾਂਚ ਅਤੇ ਆਟੋਮੈਟਿਕ ਨਿਗਰਾਨੀ ਵਰਗੀਆਂ ਤਕਨੀਕਾਂ ਦੀ ਵਰਤੋਂ ਬਾਰੇ ਵੀ ਵਿਚਾਰ ਕੀਤਾ ਗਿਆ। ਅੰਤ ਵਿਚ ਪੁਲਿਸ, ਬੈਂਕਾਂ ਅਤੇ ਪੀੜਤਾਂ ਵਿਚਕਾਰ ਰੀਅਲ-ਟਾਈਮ ਜਾਣਕਾਰੀ ਸਾਂਝੀ ਕਰਨ, ਤੁਰੰਤ ਕਾਰਵਾਈ, ਕੇ.ਵਾਈ.ਸੀ. ਨਿਯਮਾਂ ਦੀ ਪਾਲਣਾ ਆਦਿ ਸੁਝਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਤਾਲਮੇਲ ਹੋਰ ਮਜ਼ਬੂਤ ਕਰਨ ’ਤੇ ਸਹਿਮਤੀ ਬਣੀ।