ਡੇਰਾਬੱਸੀ ਦੇ ਪਿੰਡ ਫਤਿਹਪੁਰ ਵਿਖੇ ਸਾਲਾਨਾ ਕੁਸ਼ਤੀ ਦੰਗਲ ਸਮਾਪਤ
ਡੇਰਾਬੱਸੀ, 23 ਸਤੰਬਰ(ਰਣਬੀਰ ਸਿੰਘ ਪੜ੍ਹੀ)-ਨੇੜਲੇ ਪਿੰਡ ਫਤਿਹਪੁਰ ਬੇਹੜਾ ਵਿਖੇ ਗੁੱਗਾ ਮਾੜੀ ਚਾਂਦਨੀ ਨੌਵੀਂ ਦੇ ਪਵਿੱਤਰ ਸਥਾਨ ’ਤੇ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੇ ਪਹਿਲੇ ਦਿਨ ਕਬੱਡੀ ਮੁਕਾਬਲੇ ਅਤੇ ਦੂਜੇ ਦਿਨ ਕਰਵਾਇਆ ਗਿਆ ਵਿਸ਼ਾਲ ਕੁਸ਼ਤੀ ਦੰਗਲ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ, ਜਿਸ ਵਿਚ ਵੱਖ-ਵੱਖ ਰਾਜਾਂ ਤੋਂ ਪੁੱਜੇ ਪਹਿਲਵਾਨਾਂ ਨੇ ਆਪਣੇ ਦਮਖਮ ਅਤੇ ਕੁਸ਼ਤੀ ਕਲਾ ਦੇ ਬਿਹਤਰੀਨ ਜੌਹਰ ਦਿਖਾਏ।
ਪ
ਪਿੰਡ ਫਤਿਹਪੁਰ ਵਿਖੇ ਕੁਸ਼ਤੀ ਦੰਗਲ ਦੌਰਾਨ ਪਹਿਲਵਾਨਾਂ ਨਾਲ ਜਾਣ-ਪਛਾਣ ਕਰਦੇ ਹੋਏ ਮੁੱਖ ਮਹਿਮਾਨ ਬਲਿਹਾਰ ਸਿੰਘ ਬੱਲੀ ਅਤੇ ਪ੍ਰਬੰਧਕ ਕਮੇਟੀ ਮੈਂਬਰ। ਤਸਵੀਰ : ਰਣਬੀਰ ਸਿੰਘ ਪੜ੍ਹੀ
24-09-2026
ਡੇਰਾਬੱਸੀ, 23 ਸਤੰਬਰ(ਰਣਬੀਰ ਸਿੰਘ ਪੜ੍ਹੀ)-ਨੇੜਲੇ ਪਿੰਡ ਫਤਿਹਪੁਰ ਬੇਹੜਾ ਵਿਖੇ ਗੁੱਗਾ ਮਾੜੀ ਚਾਂਦਨੀ ਨੌਵੀਂ ਦੇ ਪਵਿੱਤਰ ਸਥਾਨ ’ਤੇ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੇ ਪਹਿਲੇ ਦਿਨ ਕਬੱਡੀ ਮੁਕਾਬਲੇ ਅਤੇ ਦੂਜੇ ਦਿਨ ਕਰਵਾਇਆ ਗਿਆ ਵਿਸ਼ਾਲ ਕੁਸ਼ਤੀ ਦੰਗਲ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ, ਜਿਸ ਵਿਚ ਵੱਖ-ਵੱਖ ਰਾਜਾਂ ਤੋਂ ਪੁੱਜੇ ਪਹਿਲਵਾਨਾਂ ਨੇ ਆਪਣੇ ਦਮਖਮ ਅਤੇ ਕੁਸ਼ਤੀ ਕਲਾ ਦੇ ਬਿਹਤਰੀਨ ਜੌਹਰ ਦਿਖਾਏ। ਸ਼ਾਮ 4 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਚੱਲੇ ਇਸ ਰੋਮਾਂਚਕ ਦੰਗਲ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਲਗਭਗ 50 ਤੋਂ 60 ਨਾਮਵਰ ਪਹਿਲਵਾਨਾਂ ਨੇ ਭਾਗ ਲਿਆ। ਦੰਗਲ ਦਾ ਸਭ ਤੋਂ ਵੱਡਾ ਅਤੇ ਫੈਸਲਾਕੁੰਨ ਮੁਕਾਬਲਾ (ਝੰਡੀ ਦੀ ਕੁਸ਼ਤੀ) ਅਜੈਦੀਪ ਚੰਡੀਗੜ੍ਹ ਅਤੇ ਰਾਹੁਲ ਦਿੱਲੀ ਵਿਚਕਾਰ ਕਰਵਾਇਆ ਗਿਆ। ਦੋਵਾਂ ਪਹਿਲਵਾਨਾਂ ਵਿਚਾਲੇ ਹੋਏ ਕਾਂਟੇ ਦੇ ਮੁਕਾਬਲੇ ਵਿਚ ਅਜੈਦੀਪ ਚੰਡੀਗੜ੍ਹ ਨੇ ਸ਼ਾਨਦਾਰ ਤਕਨੀਕ ਦਾ ਪ੍ਰਦਰਸ਼ਨ ਕਰਦਿਆਂ ਵਿਰੋਧੀ ਪਹਿਲਵਾਨ ਨੂੰ ਹਰਾ ਕੇ 21 ਹਜ਼ਾਰ ਰੁ. ਦੀ ਇਨਾਮੀ ਰਾਸ਼ੀ ਵਾਲੀ ਪਹਿਲੇ ਸਥਾਨ ਦੀ ਝੰਡੀ ਆਪਣੇ ਨਾਂਅ ਕੀਤੀ, ਜਦਕਿ ਰਾਹੁਲ ਦਿੱਲੀ ਉਪ ਜੇਤੂ ਰਿਹਾ। ਕੁਸ਼ਤੀ ਦੰਗਲ ਦੌਰਾਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਿਹਾਰ ਸਿੰਘ ਬੱਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਅਖਾੜੇ ਵਿਚ ਪੁੱਜ ਕੇ ਪਹਿਲਵਾਨਾਂ ਦੇ ਹੱਥ ਮਿਲਵਾ ਕੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਬਲਿਹਾਰ ਸਿੰਘ ਬੱਲੀ ਨੇ ਕਿਹਾ ਕਿ ਪੇਂਡੂ ਪੱਧਰ ’ਤੇ ਅਜਿਹੇ ਖੇਡ ਮੇਲੇ ਤੇ ਦੰਗਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਆਪਸੀ ਭਾਈਚਾਰਕ ਸਾਂਝ ਨੂੰ ਵੀ ਹੋਰ ਗੂੜ੍ਹਾ ਕਰਦੇ ਹਨ। ਇਸ ਮੌਕੇ ਬਲਿਹਾਰ ਬੱਲੀ ਵਲੋਂ ਪ੍ਰਬੰਧਕ ਕਮੇਟੀ ਨੂੰ ਵਿੱਤੀ ਸਹਿਯੋਗ ਰਾਸ਼ੀ ਭੇਟ ਕੀਤੀ ਗਈ, ਜਦਕਿ ਕਮੇਟੀ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਕੁਲਵੰਤ ਸਿੰਘ ਫਤਿਹਪੁਰ, ਰਵਿੰਦਰ ਸਿੰਘ ਬਿੰਦੂ, ਜੋਗਿੰਦਰ ਸਿੰਘ ਬਾਬਾ ਜੀ, ਦਲਵਿੰਦਰ ਸਿੰਘ (ਮੈਂਬਰ ਪੰਚਾਇਤ), ਬੰਤ ਸਿੰਘ, ਗੁਰਦੀਪ ਸਿੰਘ, ਗੁਰਦੀਪ ਰਾਣਾ, ਜਗਵਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਰਿੰਟੂ, ਤੇਜਿੰਦਰ ਖੇੜਾ, ਕਰਨਵੀਰ ਸਿੰਘ, ਸਵਰਨ ਸਿੰਘ ਅਤੇ ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।