21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਦੁਕਾਨ ਦਾ ਸ਼ਟਰ ਤੋੜ ਕੇ ਤਿੰਨ ਚੋਰ ਨਕਦੀ ਸਮੇਤ ਡੇਢ ਲੱਖ ਦਾ ਸਾਮਾਨ ਲੈ ਗਏ

ਡੇਰਾਬੱਸੀ, 20 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੇ ਰੇਲਵੇ ਫਾਟਕ ਨੇੜੇ ਪੁਨੀਤ ਕਰਿਆਨਾ ਸਟੋਰ ਨੂੰ ਤੜਕੇ ਕਰੀਬ ਸਾਢੇ 3 ਵਜੇ ਤਿੰਨ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਸ਼ਟਰ ਤੋੜ ਕੇ ਨਕਦੀ ਸਮੇਤ ਕਰੀਬ ਡੇਢ ਲੱਖ ਰੁਪਏ ਦਾ ਸਮਾਨ ਚੋਰੀ ਕਰ ਲਿਆ। ਚੋਰੀ ਦੀ ਇਹ ਵਾਰਦਾਤ ਦੁਕਾਨ ਦੇ ਅੰਦਰ ਅਤੇ ਬਾਹਰ ਲੱਗੇ ਸੀ.

ਅਜੀਤ ਡੈਸਕ 21-09-2026
ਡੇਰਾਬੱਸੀ, 20 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੇ ਰੇਲਵੇ ਫਾਟਕ ਨੇੜੇ ਪੁਨੀਤ ਕਰਿਆਨਾ ਸਟੋਰ ਨੂੰ ਤੜਕੇ ਕਰੀਬ ਸਾਢੇ 3 ਵਜੇ ਤਿੰਨ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਸ਼ਟਰ ਤੋੜ ਕੇ ਨਕਦੀ ਸਮੇਤ ਕਰੀਬ ਡੇਢ ਲੱਖ ਰੁਪਏ ਦਾ ਸਮਾਨ ਚੋਰੀ ਕਰ ਲਿਆ। ਚੋਰੀ ਦੀ ਇਹ ਵਾਰਦਾਤ ਦੁਕਾਨ ਦੇ ਅੰਦਰ ਅਤੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਵਾਰਦਾਤ ਤੋਂ ਬਾਅਦ ਪੁਲਿਸ ਵਲੋਂ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਕਾਨ ਮਾਲਕ ਪੁਨੀਤ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਦੁਕਾਨ ਨੂੰ ਤਾਲਾ ਲਗਾ ਕੇ ਘਰ ਚਲੇ ਗਏ ਸਨ । ਉਨ੍ਹਾਂ ਦਾ ਘਰ ਦੁਕਾਨ ਦੇ ਪਿੱਛੇ ਹੀ ਸਥਿਤ ਹੈ। ਸਵੇਰੇ ਕਰੀਬ 4 ਵਜੇ ਉਨ੍ਹਾਂ ਨੂੰ ਦੁਕਾਨ ਦਾ ਸ਼ਟਰ ਟੁੱਟਿਆ ਹੋਣ ਬਾਰੇ ਪਤਾ ਲੱਗਾ। ਜਦੋਂ ਉਨ੍ਹਾਂ ਨੇ ਦੁਕਾਨ ਅੰਦਰ ਜਾ ਕੇ ਦੇਖਿਆ ਤਾਂ ਸਾਮਾਨ ਖਿਲਰਿਆ ਪਿਆ ਸੀ ਅਤੇ ਪੈਸਿਆਂ ਵਾਲਾ ਗੱਲਾ ਵੀ ਗਾਇਬ ਸੀ। ਉਨ੍ਹਾਂ ਮੁਤਾਬਿਕ ਗੱਲੇ ਵਿਚ ਕਰੀਬ 60 ਹਜ਼ਾਰ ਰੁ. ਦੀ ਨਕਦੀ ਸੀ, ਜਦਕਿ ਦੁਕਾਨ ਵਿਚੋਂ ਕਰੀਬ 70 ਹਜ਼ਾਰ ਰੁ. ਦਾ ਹੋਰ ਸਾਮਾਨ ਵੀ ਗਾਇਬ ਹੈ। ਕੁੱਲ ਨੁਕਸਾਨ ਕਰੀਬ ਡੇਢ ਲੱਖ ਰੁ. ਦੱਸਿਆ ਜਾ ਰਿਹਾ ਹੈ। ਚੋਰ ਗੱਲਾ ਵੀ ਆਪਣੇ ਨਾਲ ਲੈ ਗਏ, ਜੋ ਬਾਅਦ ਵਿਚ ਦੁਕਾਨ ਤੋਂ ਕੁਝ ਦੂਰੀ ’ਤੇ ਖਾਲੀ ਮਿਲਿਆ।ਸੀ. ਸੀ. ਟੀ. ਵੀ. ਫੁਟੇਜ ਵਿਚ ਤਿੰਨ ਵਿਅਕਤੀ ਦੁਕਾਨ ਅੰਦਰ ਦਾਖਲ ਹੁੰਦੇ ਅਤੇ ਚੋਰੀ ਕਰਦੇ ਦਿਖਾਈ ਦੇ ਰਹੇ ਹਨ। ਦੁਕਾਨ ਮਾਲਕ ਨੇ ਖਦਸ਼ਾ ਜਤਾਇਆ ਕਿ ਰੇਲਵੇ ਲਾਈਨ ਨੇੜੇ ਹੋਣ ਕਾਰਨ ਰੇਲ ਗੱਡੀ ਲੰਘਣ ਸਮੇਂ ਹੋਣ ਵਾਲੇ ਸ਼ੋਰ ਦਾ ਚੋਰਾਂ ਨੇ ਫਾਇਦਾ ਉਠਾਇਆ ਹੋ ਸਕਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ 16 ਮੰਜ਼ਿਲਾ ਸੁਸਾਇਟੀ ਦੀ ਉਸਾਰੀ ਰੋਕਣ ਦੀ ਮੰਗ ਨੂੰ ਲੈ ਕੇ ਸੈਕਟਰ 70 ਦੀਆਂ ਜਥੇਬੰਦੀਆਂ ਦਾ ਵਫ਼ਦ ਸੀ.ਏ. ਗਮਾਡਾ ਨੂੰ ਮਿਲਿ... ਅਗਲੀ ਖ਼ਬਰ ਮਾਤਾ ਪ੍ਰਕਾਸ਼ ਕੌਰ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਰਧਾਂਜਲੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।