21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਹੀਰੋ ਹੋਮਜ਼ ਨੇ ਮੋਹਾਲੀ ਦੇ ਸੈਕਟਰ-99 ਵਿੱਚ ਲਾਂਚ ਕੀਤਾ ਲੀਫਸੌਂਗ ਰਿਟਰੀਟ

ਮੋਹਾਲੀ, 19 ਸਤੰਬਰ (ਅ. ਬ.)

ਅਜੀਤ ਡੈਸਕ 20-09-2026
ਮੋਹਾਲੀ, 19 ਸਤੰਬਰ (ਅ.ਬ.)- ਹੀਰੋ ਹੋਮਜ਼ ਵੱਲੋਂ ਮੋਹਾਲੀ ਦੇ ਸੈਕਟਰ-99 ਵਿੱਚ ਆਪਣਾ ਨਵਾਂ ਰਿਹਾਇਸ਼ੀ ਪ੍ਰਾਜੈਕਟ ਲੀਫਸੌਂਗ ਰਿਟਰੀਟ ਪੇਸ਼ ਕੀਤਾ ਗਿਆ ਹੈ। ਰਿਟਰੀਟ ਭਾਵ ਸੁਕੂਨ ਅਤੇ ਆਰਾਮ ਦੀ ਥਾਂ ਦੀ ਧਾਰਨਾ ਤੋਂ ਪ੍ਰੇਰਿਤ ਲੀਫਸੌਂਗ ਰਿਟਰੀਟ ਵਿੱਚ ਕੁਦਰਤ, ਤੰਦਰੁਸਤੀ, ਮਨੋਰੰਜਨ ਅਤੇ ਭਾਈਚਾਰਕ ਜੀਵਨ ਨੂੰ ਇਕੱਠਾ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦਾ ਮਕਸਦ ਲੋਕਾਂ ਨੂੰ ਰੋਜ਼ਾਨਾ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚਕਾਰ ਕੁਝ ਪਲ ਠਹਿਰਨ, ਪਰਿਵਾਰ ਨਾਲ ਸਮਾਂ ਬਿਤਾਉਣ, ਆਪਣੀ ਪਸੰਦ ਦੇ ਕੰਮ ਕਰਨ ਅਤੇ ਘਰ ਵਿੱਚ ਰਹਿੰਦਿਆਂ ਜ਼ਿੰਦਗੀ ਦਾ ਆਨੰਦ ਮਾਣਨ ਦੇ ਹੋਰ ਮੌਕੇ ਪ੍ਰਦਾਨ ਕਰਨਾ ਹੈ। ਇਸ ਮੌਕੇ ਹੀਰੋ ਹੋਮਜ਼ ਦੇ ਸੀਈਓ ਰੋਹਿਤ ਕਿਸ਼ੋਰ ਨੇ ਕਿਹਾ ਕਿ ਲਗਜ਼ਰੀ ਦੀ ਪਰਿਭਾਸ਼ਾ ਹੁਣ ਬਦਲ ਰਹੀ ਹੈ। ਇਹ ਸਿਰਫ਼ ਵੱਧ ਤੋਂ ਵੱਧ ਚੀਜ਼ਾਂ ਹਾਸਲ ਕਰਨ ਤੱਕ ਸੀਮਤ ਨਹੀਂ ਰਹੀ, ਸਗੋਂ ਰੋਜ਼ਾਨਾ ਦੀ ਜ਼ਿੰਦਗੀ ਨੂੰ ਵੱਖਰੇ ਅਤੇ ਬਿਹਤਰ ਢੰਗ ਨਾਲ ਜਿਊਣ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਲੀਫਸੌਂਗ ਰਿਟਰੀਟ ਰਾਹੀਂ ਉਨ੍ਹਾਂ ਦਾ ਯਤਨ ਅਜਿਹੀ ਥਾਂ ਤਿਆਰ ਕਰਨਾ ਹੈ, ਜਿੱਥੇ ਲੋਕ ਕੁਝ ਪਲ ਠਹਿਰ ਸਕਣ, ਆਪਣੇ ਆਪ ਅਤੇ ਆਪਣੇ ਅਜ਼ੀਜ਼ਾਂ ਨਾਲ ਮੁੜ ਜੁੜ ਸਕਣ ਅਤੇ ਉਨ੍ਹਾਂ ਚੀਜ਼ਾਂ ਲਈ ਵਧੇਰੇ ਸਮਾਂ ਕੱਢ ਸਕਣ, ਜੋ ਅਸਲ ਵਿੱਚ ਉਨ੍ਹਾਂ ਲਈ ਮਹੱਤਵ ਰੱਖਦੀਆਂ ਹਨ।
ਪਿਛਲੀ ਖ਼ਬਰ ‘ ਏਕ ਸ਼ਾਮ ਮਸਤਾਨੀ ’ ‘ ਚ ਸਦਾਬਹਾਰ ਗੀਤਾਂ ਦੀ ਛਹਿਬਰ ਨਾਲ ਝੂਮੀ ਜੀ . ਬੀ . ਪੀ . ਸੁਸਾਇਟੀ ਅਗਲੀ ਖ਼ਬਰ ਸ਼ੈਲਟਰ ਟਰੱਸਟ ਵਲੋਂ ਸੇਵਾ - ਮੁਕਤ ਐੱਸ . ਐੱਮ . ਓ . ਡਾ . ਐੱਚ . ਐੱਸ . ਚੀਮਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।