12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਡਾ . ਬਲਜੀਤ ਕੌਰ ਨੇ ਬਾਲ ਸੰਭਾਲ ਸੰਸਥਾਵਾਂ ਦੀਆਂ ਬੱਚੀਆਂ ਨਾਲ ਮਨਾਈ ਤੀਜ ਤੇ ਰੱਖੜੀ ਪੰਜਾਬ ਦੇ ਅਮੀਰ ਵਿਰਸੇ ਦੀ ਮਹਿਕ ਦਰਮਿਆਨ ਨਾਰੀ ਸਸ਼ਕਤੀਕਰਨ ਅਤੇ ਬਾਲ ਭਲਾਈ ਦਾ ਦਿੱਤਾ ਸੰਦੇਸ਼

ਚੰਡੀਗੜ੍ਹ, 11 ਸਤੰਬਰ (ਅਜੀਤ ਬਿਊਰੋ)-ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅੱਜ ਉਸ ਵੇਲੇ ਆਪਣੇ ਪੂਰੇ ਰੰਗਾਂ ਵਿਚ ਖਿੜ ਉੱਠੀ, ਜਦੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸੂਬੇ ਭਰ ਦੀਆਂ ਬਾਲ ਸੰਭਾਲ ਸੰਸਥਾਵਾਂ ਦੀਆਂ ਬੱਚੀਆਂ ਅਤੇ ਨਵਜੀਵਨੀ ਇੰਸਟੀਚਿਊਟ ਆਫ਼ ਸਪੈਸ਼ਲ ਐਜੂਕੇਸ਼ਨ ਅਤੇ ਰਿਸਰਚ ਪਟਿਆਲਾ ਦੀਆਂ ਵਿਸ਼ੇਸ਼ ਯੋਗਤਾ ਵਾਲੀਆਂ ਬੱਚੀਆਂ ਲਈ ‘ਤੀਜ ਤੇ ਰੱਖੜੀ–ਸਹੇਲੀਆਂ ਦਾ ਸਮਾਗਮ’ ਕਰਵਾਇਆ। ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਬਾਲ ਸੰਭਾਲ ਸੰਸਥਾਵਾਂ ਦੀਆਂ ਬੱਚੀਆਂ ਨਾਲ ‘ਤੀਜ ਤੇ ਰੱਖੜੀ’ ਨੂੰ ਸਮਰਪਿਤ ਤਿਉਹਾਰ ਨੂੰ ਮਨਾਉਣ ਸਮੇਂ। ਅਜੀਤ ਤਸਵੀਰ 12-09-2026
ਚੰਡੀਗੜ੍ਹ, 11 ਸਤੰਬਰ (ਅਜੀਤ ਬਿਊਰੋ)-ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅੱਜ ਉਸ ਵੇਲੇ ਆਪਣੇ ਪੂਰੇ ਰੰਗਾਂ ਵਿਚ ਖਿੜ ਉੱਠੀ, ਜਦੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸੂਬੇ ਭਰ ਦੀਆਂ ਬਾਲ ਸੰਭਾਲ ਸੰਸਥਾਵਾਂ ਦੀਆਂ ਬੱਚੀਆਂ ਅਤੇ ਨਵਜੀਵਨੀ ਇੰਸਟੀਚਿਊਟ ਆਫ਼ ਸਪੈਸ਼ਲ ਐਜੂਕੇਸ਼ਨ ਅਤੇ ਰਿਸਰਚ ਪਟਿਆਲਾ ਦੀਆਂ ਵਿਸ਼ੇਸ਼ ਯੋਗਤਾ ਵਾਲੀਆਂ ਬੱਚੀਆਂ ਲਈ ‘ਤੀਜ ਤੇ ਰੱਖੜੀ–ਸਹੇਲੀਆਂ ਦਾ ਸਮਾਗਮ’ ਕਰਵਾਇਆ। । ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਬੱਚੀਆਂ ਨਾਲ ਮਿਲ ਕੇ ਤੀਜ ਅਤੇ ਰੱਖੜੀ ਦੇ ਪਵਿੱਤਰ ਤਿਉਹਾਰ ਮਨਾਏ ਅਤੇ ਪਿਆਰ, ਸਾਂਝ, ਸਨਮਾਨ ਅਤੇ ਨਾਰੀ ਸ਼ਕਤੀ ਦਾ ਸੰਦੇਸ਼ ਦਿੱਤਾ। ਸਮਾਗਮ ਦੀ ਭਰਪੂਰ ਸ਼ਲਾਘਾ ਕਰਦਿਆਂ ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਡਾ. ਸ਼ੇਨਾ ਅਗਰਵਾਲ ਅਤੇ ਸਮੁੱਚੀ ਟੀਮ ਨੂੰ ਅਜਿਹਾ ਅਰਥਪੂਰਨ ਅਤੇ ਪ੍ਰੇਰਨਾਦਾਇਕ ਪ੍ਰੋਗਰਾਮ ਉਲੀਕਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਬੱਚਿਆਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਂਦੇ ਹਨ, ਸਗੋਂ ਉਨ੍ਹਾਂ ਦੇ ਮਨਾਂ ਵਿੱਚ ਆਤਮ-ਵਿਸ਼ਵਾਸ, ਅਪਣੱਤ ਅਤੇ ਉਮੀਦ ਦੀ ਨਵੀਂ ਰੌਸ਼ਨੀ ਵੀ ਜਗਾਉਂਦੇ ਹਨ।ਡਾ. ਬਲਜੀਤ ਕੌਰ ਨੇ ਕਿਹਾ, ਤੀਜ ਦੀ ਖ਼ੁਸ਼ੀ, ਰੱਖੜੀ ਦਾ ਪਿਆਰ, ਨਾਰੀ ਸਾਡੀ ਸ਼ਾਨ—ਸੁਰੱਖਿਆ ਦੀ ਪਹਿਰੇਦਾਰ। ਆਓ ਹਰ ਧੀ ਦਾ ਸਨਮਾਨ ਕਰੀਏ, ਉਸ ਨੂੰ ਸਮਰੱਥ ਬਣਾਈਏ ਅਤੇ ਉਸ ਦੇ ਸੁਨਹਿਰੇ ਭਵਿੱਖ ਦੀ ਸਾਂਝੀ ਜ਼ਿੰਮੇਵਾਰੀ ਨਿਭਾਈਏ। ਬਾਲ ਸੰਭਾਲ ਸੰਸਥਾਵਾਂ ਤੇ ਨਵਜੀਵਨੀ ਇੰਸਟੀਚਿਊਟ ਆਫ ਸਪੈਸ਼ਲ ਐਜੂਕੇਸ਼ਨ ਅਤੇ ਰਿਸਰਚ ਪਟਿਆਲਾ ਦੀਆਂ ਵਿਸ਼ੇਸ਼ ਯੋਗਤਾ ਵਾਲੀਆਂ ਬੱਚੀਆਂ ਦੀ ਸ਼ਮੂਲੀਅਤ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਇਹ ਸਮਾਗਮ ਉਨ੍ਹਾਂ ਦੇ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਅਤੇ ਉਨ੍ਹਾਂ ਵਿੱਚ ਨਵੇਂ ਸੁਪਨੇ ਤੇ ਨਵਾਂ ਆਤਮ-ਵਿਸ਼ਵਾਸ ਜਗਾਉਣ ਦਾ ਇੱਕ ਨਿਵੇਕਲਾ ਉਪਰਾਲਾ ਹੈ। ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਧੀ ਅਤੇ ਹਰ ਬੱਚੇ ਨੂੰ ਸੁਰੱਖਿਅਤ, ਸਨੇਹ ਭਰਿਆ ਅਤੇ ਮੌਕਿਆਂ ਨਾਲ ਭਰਪੂਰ ਮਾਹੌਲ ਮੁਹੱਈਆ ਕਰਵਾਉਣ ਲਈ ਪੂਰੀ ਦ੍ਰਿੜ੍ਹਤਾ ਨਾਲ ਕੰਮ ਕਰ ਰਹੀ ਹੈ। ਇਸ ਸਮਾਗਮ ਦੌਰਾਨ ਪ੍ਰਮੁੱਖ ਮਹਿਲਾ ਅਧਿਕਾਰੀਆਂ ਤੇ ਵਿਸ਼ੇਸ਼ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਹਾਜ਼ਰ ਪ੍ਰਮੁੱਖ ਅਧਿਕਾਰੀਆਂ ਵਿੱਚ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਰਾਜੀ ਪੀ. ਸ਼੍ਰੀਵਾਸਤਵਾ (ਆਈ.ਏ.ਐਸ.), ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ (ਆਈ.ਏ.ਐਸ.), ਭਾਵਨਾ ਗਰਗ (ਆਈ.ਏ.ਐਸ.), ਹਰਗੁਣਜੀਤ ਕੌਰ (ਆਈ.ਏ.ਐਸ.) ਅਤੇ ਵਿੰਮੀ ਭੁੱਲਰ (ਆਈ.ਏ.ਐਸ.) ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸਮਾਗਮ ਵਿੱਚ ਹਾਜ਼ਰੀ ਭਰੀ।
ਪਿਛਲੀ ਖ਼ਬਰ ਸੇਵਾ ਸੰਕਲਪ ਅਭਿਆਨ ਸੇਵਾ ਤੇ ਨਵੀਨਤਾ ਨਾਲ ਜੋੜਿਆ ਜਾਵੇਗਾ , ਜੋ ਨੌਜਵਾਨ ਵਿਚਾਰਾਂ ਨੂੰ ਪਲੇਟਫਾਰਮ ਪ੍ਰਦਾਨ ਕਰੇਗਾ - ਡਾ... ਅਗਲੀ ਖ਼ਬਰ ਸੈਂਟਰਲ ਬੈਂਕ ਆਫ਼ ਇੰਡੀਆ ‘ ਭਾਰਤ ਕਨੈਕਟ ਫਾਰ ਬਿਜ਼ਨੈੱਸ ’ ਸ਼ੁਰੂ ਕਰਨ ਵਾਲਾ ਪਹਿਲਾ ਜਨਤਕ ਖੇਤਰ ਬੈਂਕ ਬਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।