08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਏ . ਪੀ . ਜੇ . ਪਬਲਿਕ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

ਖਰੜ, 7 ਸਤੰਬਰ (ਜੰਡਪੁਰੀ)-ਏ. ਪੀ.

ਅਜੀਤ ਡੈਸਕ 08-09-2026
ਖਰੜ, 7 ਸਤੰਬਰ (ਜੰਡਪੁਰੀ)-ਏ. ਪੀ. ਜੇ. ਪਬਲਿਕ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ ਅਤੇ ਸਿੱਖਿਆਵਾਂ ਬਾਰੇ ਜਾਨਣ ਦਾ ਸੁੰਦਰ ਮੌਕਾ ਮਿਲਿਆ। ਸਮਾਰੋਹ ਦੌਰਾਨ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਨਾਲ ਸੰਬੰਧਿਤ ਵੱਖ-ਵੱਖ ਸੁੰਦਰ ਪਾਤਰਾਂ ਅਤੇ ਪ੍ਰਸੰਗਾਂ ਨੂੰ ਦਰਸਾਉਂਦੀ ਇਕ ਵਿਸ਼ੇਸ਼ ਝਾਕੀ ਪੇਸ਼ ਕੀਤੀ। ਇਸ ਦੌਰਾਨ ਨੰਨ੍ਹੇ-ਮੁੰਨ੍ਹੇ ਬੱਚੇ ਭਗਵਾਨ ਸ੍ਰੀ ਕ੍ਰਿਸ਼ਨ, ਦੇਵਕੀ, ਭਗਵਾਨ ਵਿਸ਼ਨੂੰ, ਮਾਤਾ ਲਕਸ਼ਮੀ, ਸੁਦਾਮਾ, ਰਾਧਾ-ਕ੍ਰਿਸ਼ਨ, ਮੀਰਾ, ਬਲਰਾਮ ਅਤੇ ਗੋਪੀਆਂ ਦੇ ਪਹਿਰਾਵੇ ‘ਚ ਸਜੇ ਹੋਏ ਸਨ, ਜਿਨ੍ਹਾਂ ਨੇ ਸਮੁੱਚੇ ਮਾਹੌਲ ਨੂੰ ਭਗਤੀ ਦੇ ਰੰਗ ‘ਚ ਰੰਗ ਦਿੱਤਾ। ਇਸ ਮੌਕੇ ਪਹਿਲੀ ਤੋਂ ਤੀਜੀ ਕਲਾਸ ਦੇ ਵਿਦਿਆਰਥੀਆਂ ਨੇ ਰਚਨਾਤਮਕ ਗਤੀਵਿਧੀਆਂ ‘ਚ ਹਿੱਸਾ ਲੈਂਦਿਆਂ ਕਾਗਜ਼ ਦੀਆਂ ਮਟਕੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਸੁੰਦਰ ਢੰਗ ਨਾਲ ਸਜਾਇਆ। ਇਸੇ ਤਰ੍ਹਾਂ ਚੌਥੀ ਅਤੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਮਟਕੀ ਪੇਂਟਿੰਗ ਗਤੀਵਿਧੀ ‘ਚ ਹਿੱਸਾ ਲੈਂਦਿਆਂ ਆਪਣੀ ਕਲਾਤਮਕ ਯੋਗਤਾ, ਕਲਪਨਾ ਸ਼ਕਤੀ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦਕਿ ਛੇਵੀਂ ਦੇ ਵਿਦਿਆਰਥੀਆਂ ਨੇ ਜਨਮ ਅਸ਼ਟਮੀ ਦੇ ਅਧਿਆਤਮਕ ਅਤੇ ਸਾਹਿਤਕ ਪੱਖਾਂ ਨੂੰ ਸਮਝਣ ਲਈ ਵੱਖ-ਵੱਖ ਗਤੀਵਿਧੀਆਂ ‘ਚ ਭਾਗ ਲਿਆ। ਉਨ੍ਹਾਂ ਭਗਵਤ ਗੀਤਾ ਦੇ ਸ਼ਲੋਕ ਦਾ ਉਚਾਰਨ ਉਸ ਦੇ ਅਰਥਾਂ ਸਮੇਤ ਕੀਤਾ ਅਤੇ ਜਨਮ ਅਸ਼ਟਮੀ ਨਾਲ ਸੰਬੰਧਿਤ ਕਹਾਣੀਆਂ ਸੁਣਾਈਆਂ। ਇਸੇ ਤਰ੍ਹਾਂ ਸੱਤਵੀਂ ਅਤੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ‘ਕ੍ਰਿਸ਼ਨ ਦੀ ਇਕ ਸਿੱਖਿਆ ਜਿਸ ਨੂੰ ਮੈਂ ਆਪਣੀ ਜ਼ਿੰਦਗੀ ‘ਚ ਅਪਣਾ ਸਕਦਾ/ਸਕਦੀ ਹਾਂ’ ਵਿਸ਼ੇ ‘ਤੇ ਲੇਖ ਲਿਖ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਪਵਿੱਤਰ ਮੌਕੇ ‘ਤੇ ਸਕੂਲ ਪ੍ਰਿੰਸੀਪਲ ਨੇ ਵਿਚਾਰਾਂ ਦਾ ਸਾਂਝ ਪਾਉਂਦਿਆਂ ਵਿਦਿਆਰਥੀਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਪ੍ਰੇਰਨਾਦਾਇਕ ਆਦਰਸ਼ਾਂ ਤੋਂ ਜਾਣੂ ਕਰਵਾਇਆ। ਅੰਤ ‘ਚ ਉਨ੍ਹਾਂ ਸਕੂਲ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਵੀ ਦਿੱਤੀ।
ਪਿਛਲੀ ਖ਼ਬਰ ਮੁੱਖ ਜੱਜ ਦੀ ਨਿਯੁਕਤੀ ’ ਤੇ ਪੰਜਾਬ ਸਰਕਾਰ ਵਲੋਂ ਵਿਵਾਦ ਖੜ੍ਹਾ ਕਰਨਾ ਮੰਦਭਾਗਾ - ਵਧੀਕ ਸਾਲਿਸਟਰ ਜਨਰਲ ਸੱਤਿਆ ਪਾਲ ਜੈਨ ਅਗਲੀ ਖ਼ਬਰ ਡਾਇਮੰਡ ਸਕੂਲ ਨੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।