07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਆਸ਼ਰਮ ਦੀਆਂ ਬੱਚੀਆਂ ਨਾਲ ਮਨਾਈ ਵਿਆਹ ਦੀ 50 ਵੀਂ ਵਰ੍ਹੇਗੰਢ

ਖਰੜ, 6 ਸਤੰਬਰ (ਜੰਡਪੁਰੀ)-ਕੌਸ਼ਲ ਕੁਮਾਰ ਨਾਗਪਾਲ ਅਤੇ ਉਨ੍ਹਾਂ ਦੀ ਪਤਨੀ ਵੀਨਾ ਨਾਗਪਾਲ ਵਲੋਂ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਜੋਤੀ ਸਰੂਪ ਕੰਨਿਆ ਆਸਰਾ ਸੁਸਾਇਟੀ ਦੀਆਂ ਬੱਚੀਆਂ ਨਾਲ ਕੇਕ ਕੱਟ ਕੇ ਮਨਾਈ ਗਈ। ਇਸ ਮੌਕੇ ਬੱਚਿਆਂ ਵਿਚਕਾਰ ਫ਼ਲ, ਚਾਕਲੇਟਾਂ, ਜੂਸ ਤੇ ਮਠਿਆਈਆਂ ਸਮੇਤ ਹੋਰ ਖਾਣ-ਪੀਣ ਦੀ ਸਮੱਗਰੀ ਵੰਡੀ ਗਈ।

ਅਜੀਤ ਡੈਸਕ 07-09-2026
ਖਰੜ, 6 ਸਤੰਬਰ (ਜੰਡਪੁਰੀ)-ਕੌਸ਼ਲ ਕੁਮਾਰ ਨਾਗਪਾਲ ਅਤੇ ਉਨ੍ਹਾਂ ਦੀ ਪਤਨੀ ਵੀਨਾ ਨਾਗਪਾਲ ਵਲੋਂ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਜੋਤੀ ਸਰੂਪ ਕੰਨਿਆ ਆਸਰਾ ਸੁਸਾਇਟੀ ਦੀਆਂ ਬੱਚੀਆਂ ਨਾਲ ਕੇਕ ਕੱਟ ਕੇ ਮਨਾਈ ਗਈ। ਇਸ ਮੌਕੇ ਬੱਚਿਆਂ ਵਿਚਕਾਰ ਫ਼ਲ, ਚਾਕਲੇਟਾਂ, ਜੂਸ ਤੇ ਮਠਿਆਈਆਂ ਸਮੇਤ ਹੋਰ ਖਾਣ-ਪੀਣ ਦੀ ਸਮੱਗਰੀ ਵੰਡੀ ਗਈ। ਇਸ ਮੌਕੇ ਕੌਸ਼ਲ ਕੁਮਾਰ ਨਾਗਪਾਲ ਅਤੇ ਵੀਨਾ ਨਾਗਪਾਲ ਨੇ ਕਿਹਾ ਕਿ ਜ਼ਿੰਦਗੀ ਦੇ ਵਿਸ਼ੇਸ਼ ਮੌਕਿਆਂ ਦੀਆਂ ਖੁਸ਼ੀਆਂ ਲੋੜਵੰਦ ਬੱਚਿਆਂ ਨਾਲ ਸਾਂਝੀਆਂ ਕਰਨ ਨਾਲ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਇਸ ਮੌਕੇ ਜੋਤੀ ਸਰੂਪ ਕੰਨਿਆ ਆਸ਼ਰਮ ਦੇ ਮੁਖੀ ਡਾ. ਹਰਮਿੰਦਰ ਸਿੰਘ, ਸੋਨੀਆ ਸਪਰਾ, ਨਰੇਸ਼ ਸਪਰਾ, ਵਿਕਾਸ ਨਾਗਪਾਲ, ਨੀਤੂ ਨਾਗਪਾਲ, ਸਾਂਚੀ, ਵੰਸ਼, ਅਨੀਸ਼ ਮੋਗਲਾ, ਕਰੁਣਾ ਨਾਗਪਾਲ ਤੇ ਹਰਦੀਪ ਸਮੇਤ ਨਾਗਪਾਲ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਦੁਸਹਿਰਾ ਕਮੇਟੀ ਨੇ ਮੀਟਿੰਗ ਕਰਕੇ ਦੁਸਹਿਰੇ ਸੰਬੰਧੀ ਤਿਆਰੀਆਂ ਸ਼ੁਰੂ ਕੀਤੀਆਂ - ਸ਼ਰਮਾ ਅਗਲੀ ਖ਼ਬਰ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ ਤੇ ਲੱਗੇ ਵਿਸ਼ੇਸ਼ ਕੈਂਪ , ਵੋਟਰ ਰਜਿਸਟ੍ਰੇਸ਼ਨ ਤੇ ਵੇਰਵਿਆਂ ਵਿਚ ਸੋਧ ਦੀ ਸਹੂਲਤ 1...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।