ਪੰਜਾਬੀ ਸਾਹਿਤ ਸਭਾ ਨੇ ਕਰਵਾਇਆ ਸਾਹਿਤਕ ਪ੍ਰੋਗਰਾਮ ਮਲਕੀਤ ਸਿੰਘ ਔਜਲਾ ਨੇ ਰੂਬਰੂ ਪ੍ਰੋਗਰਾਮ ਦੌਰਾਨ ਆਪਣੇ ਸਹਿਤਕ ਸਫ਼ਰ ਬਾਰੇ ਜਾਣਕਾਰੀ ਕੀਤੀ ਸਾਂਝੀ
ਖਰੜ, 6 ਸਤੰਬਰ (ਜੰਡਪੁਰੀ)-ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ਪ੍ਰਸਿੱਧ ਲੇਖਕ ਸੰਤਵੀਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰਧਾਨਗੀ ਮੰਡਲ ‘ਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਨਕਸ਼ਦੀਪ ਪੰਜਕੋਹਾ, ਸੁਨੀਲਮ ਮੰਡ ਤੇ ਮਲਕੀਤ ਸਿੰਘ ਔਜਲਾ ਸ਼ਾਮਿਲ ਸਨ।
ਖਰੜ, 6 ਸਤੰਬਰ (ਜੰਡਪੁਰੀ)-ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ਪ੍ਰਸਿੱਧ ਲੇਖਕ ਸੰਤਵੀਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰਧਾਨਗੀ ਮੰਡਲ ‘ਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਨਕਸ਼ਦੀਪ ਪੰਜਕੋਹਾ, ਸੁਨੀਲਮ ਮੰਡ ਤੇ ਮਲਕੀਤ ਸਿੰਘ ਔਜਲਾ ਸ਼ਾਮਿਲ ਸਨ। ਇਸ ਮੌਕੇ ਹਾਜ਼ਰ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰੋਗਰਾਮ ਦੇ ਦੂਜੇ ਦੌਰ ‘ਚ ਪ੍ਰਸਿੱਧ ਲੇਖਕ ਮਲਕੀਤ ਸਿੰਘ ਔਜਲਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਡਾ. ਜਸਪਾਲ ਜੱਸੀ ਨੇ ਕਿਹਾ ਕਿ ਭਾਵੇਂ ਮਲਕੀਤ ਸਿੰਘ ਔਜਲਾ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਅਧਿਕਾਰੀ ਵਜੋਂ ਤਾਇਨਾਤ ਹਨ, ਪਰ ਫਿਰ ਵੀ ਉਹ ਸਾਹਿਤ, ਸੱਭਿਆਚਾਰ ਅਤੇ ਵਿਰਾਸਤ ਨਾਲ ਜੁੜ ਕੇ ਕੰਮ ਕਰ ਰਹੇ ਹਨ। ਇਸ ਤੋਂ ਮਲਕੀਤ ਸਿੰਘ ਔਜਲਾ ਨੇ ਆਪਣੇ ਰੂਬਰੂ ਪ੍ਰੋਗਰਾਮ ਦੌਰਾਨ ਆਪਣੇ ਸਹਿਤਕ ਸਫ਼ਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਚੰਡੀਗੜ੍ਹ ਵਸਾਉਣ ਲਈ ਪੁਆਧ ਖੇਤਰ ਦੇ ਉਜਾੜੇ ਗਏ 28 ਪਿੰਡਾਂ ਬਾਰੇ ਆਪਣੀ ਮਸ਼ਹੂਰ ਰਚਨਾ ਸੁਣਾਈ। ਇਸ ਮੌਕੇ ਭੁਪਿੰਦਰ ਸਿੰਘ ਝੱਜ ਨੇ ਵੀ ਔਜਲਾ ਬਾਰੇ ਆਪਣੇ ਵਿਚਾਰ ਰੱਖੇ। ਇਸੇ ਦੌਰਾਨ ਪੰਜਾਬੀ ਸਾਹਿਤ ਸਭਾ ਖਰੜ ਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ, ਜਿਸ ‘ਚ ਸਰਬਸੰਮਤੀ ਨਾਲ ਗੁਰਮੀਤ ਸਿੰਘ ਸਿੰਗਲ ਨੂੰ ਪ੍ਰਧਾਨ, ਸਤਵਿੰਦਰ ਸਿੰਘ ਮੜੌਲਵੀ ਨੂੰ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਨੀਲਮ ਨਾਰੰਗ ਨੂੰ ਮੀਤ ਪ੍ਰਧਾਨ, ਡਾ. ਰੁਪਿੰਦਰ ਕੌਰ ਹੁੰਦਲ ਨੂੰ ਜਨਰਲ ਸਕੱਤਰ, ਰਾਜੂ ਨਾਹਰ ਚੁੰਨੀ ਨੂੰ ਸਹਾਇਕ ਸਕੱਤਰ, ਸੁਨੀਲਮ ਮੰਡ ਨੂੰ ਵਿੱਤ ਸਕੱਤਰ, ਪ੍ਰਿੰ. ਗੁਰਮੀਤ ਸਿੰਘ ਖਰੜ ਨੂੰ ਆਡੀਟਰ, ਮਨਮੋਹਨ ਸਿੰਘ ਦਾਊਂ ਨੂੰ ਸਰਪ੍ਰਸਤ, ਡਾ. ਜਸਪਾਲ ਜੱਸੀ ਨੂੰ ਮੁੱਖ ਸਲਾਹਕਾਰ/ ਮੰਚ ਸੰਚਾਲਕ ਚੁਣਿਆ ਗਿਆ। ਇਸ ਤੋਂ ਨਕਸ਼ਦੀਪ ਪੰਜਕੋਹਾ ਤੇ ਸੰਤਵੀਰ ਨੂੰ ਵਿਸ਼ੇਸ਼ ਮੈਂਬਰ, ਜਦਕਿ ਡਾ. ਹਰਨੇਕ ਸਿੰਘ ਕਲੇਰ, ਦਲਬੀਰ ਸਿੰਘ ਸਰੋਆ, ਦਲਜੀਤ ਕੌਰ ਦਾਊਂ, ਗੁਰਜੀਤ ਸਿੰਘ, ਡਾ. ਰਜਿੰਦਰ ਸਿੰਘ ਕੁਰਾਲੀ, ਜਸਪਾਲ ਸਿੰਘ ਕੰਵਲ ਤੇ ਮਲਕੀਤ ਮੰਗਾ ਨੂੰ ਕਾਰਜਕਾਰਨੀ ਮੈਂਬਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ‘ਚ ਸੰਤਵੀਰ ਨੇ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕਰਦਿਆਂ ਇਸ ਨੂੰ ਯਾਦਗਾਰੀ ਦੱਸਿਆ। ਇਸ ਮੌਕੇ ਮਲਕੀਤ ਨਾਗਰਾ, ਗੁਰਸਿਮਰਨ ਸਿੰਘ, ਤਵਿੰਦਰ ਸਿੰਘ ਚੱਢਾ ਸਰਹਿੰਦ, ਕੈਪਟਨ ਸੇਵਾ ਸਿੰਘ ਸਰਹਿੰਦ, ਸ਼ੀਤਲ ਸਿੰਘ ਸਮਰਾਲਾ, ਰਣਜੀਤ ਸਿੰਘ ਮੁਹਾਲੀ, ਐਡਵੋਕੇਟ ਨੀਲਮ ਨਾਰੰਗ, ਗੁਰਜੀਤ ਸਿੰਘ ਲਾਂਬਾ ਖਰੜ, ਦਲਬੀਰ ਸਿੰਘ ਸਰੋਆ, ਬੰਤ ਸਿੰਘ ਦੀਪ, ਕੁਲਵੰਤ ਸਿੰਘ ਖੋਖਰ, ਸੁਖਵਿੰਦਰ ਸਿੰਘ ਦੁਰਾਲੀ, ਗੁਰਪ੍ਰੀਤ ਸਿੰਘ ਨਿਆਮੀਆਂ, ਡਾ. ਰੁਪਿੰਦਰ ਕੌਰ ਹੁੰਦਲ, ਸੁਨੀਲਮ ਮੰਡ, ਦਲਜੀਤ ਕੌਰ ਦਾਊਂ, ਅਲੀ ਰਾਜਪੁਰਾ, ਧਿਆਨ ਸਿੰਘ ਕਾਹਲੋਂ, ਭੁਪਿੰਦਰ ਸਿੰਘ ਝੱਜ, ਜਸਪਾਲ ਕੰਵਲ, ਮਨਦੀਪ ਰਿੰਪੀ, ਖੁਸ਼ੀ ਰਾਮ ਨਿਮਾਣਾ, ਅਮਰਜੀਤ ਕੌਰ ਮੋਰਿੰਡਾ, ਭਗਤ ਰਾਮ ਰੰਘਾੜਾ ਅਤੇ ਡਾ. ਸਿਮਰਜੀਤ ਕੌਰ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕਰਕੇ ਵਾਹ-ਵਾਹੀ ਖੱਟੀ।