06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਡੇਰਾਬੱਸੀ ਦੇ ਰੇਲਵੇ ਅੰਡਰਪਾਥਾਂ ’ ਚ ਮੁੜ ਪਾਣੀ ਭਰਨ ਕਰਕੇ ਰਾਹਗੀਰ ਪ੍ਰੇਸ਼ਾਨ

ਡੇਰਾਬੱਸੀ, 5 ਸਤੰਬਰ (ਗੁਰਮੀਤ ਸਿੰਘ)-ਬੀਤੇ ਦਿਨੀਂ ਹੋਈ ਬਾਰਿਸ਼ ਮਗਰੋਂ ਜਨੇਤਪੁਰ ਅਤੇ ਮੁਬਾਰਿਕਪੁਰ ਦੇ ਰੇਲਵੇ ਅੰਡਰਪਾਥਾਂ ‘ਚ ਪਾਣੀ ਭਰਨ ਕਾਰਨ ਇਕ ਵਾਰ ਫਿਰ ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ। ਪਾਣੀ ਭਰਨ ਕਾਰਨ ਜਿਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਹੀ ਲੋਕਾਂ ਨੂੰ ਹਾਦਸੇ ਦਾ ਡਰ ਵੀ ਸਤਾਅ ਰਿਹਾ ਹੈ।

ਅਜੀਤ ਡੈਸਕ 06-09-2026
ਡੇਰਾਬੱਸੀ, 5 ਸਤੰਬਰ (ਗੁਰਮੀਤ ਸਿੰਘ)-ਬੀਤੇ ਦਿਨੀਂ ਹੋਈ ਬਾਰਿਸ਼ ਮਗਰੋਂ ਜਨੇਤਪੁਰ ਅਤੇ ਮੁਬਾਰਿਕਪੁਰ ਦੇ ਰੇਲਵੇ ਅੰਡਰਪਾਥਾਂ ‘ਚ ਪਾਣੀ ਭਰਨ ਕਾਰਨ ਇਕ ਵਾਰ ਫਿਰ ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ। ਪਾਣੀ ਭਰਨ ਕਾਰਨ ਜਿਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਹੀ ਲੋਕਾਂ ਨੂੰ ਹਾਦਸੇ ਦਾ ਡਰ ਵੀ ਸਤਾਅ ਰਿਹਾ ਹੈ। ਮੁਬਾਰਿਕਪੁਰ ਰੇਲਵੇ ਅੰਡਰਪਾਥ ‘ਚ ਪਾਣੀ ਭਰਨ ਕਾਰਨ ਉਕਤ ਖੇਤਰ ਦੀ ਇਕਲੌਤੀ ਸਰਕਾਰੀ ਬੱਸ ਸੇਵਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਸਕੂਲਾਂ-ਕਾਲਜਾਂ ਨੂੰ ਜਾਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਪੀ. ਜੀ. ਆਈ. ਸਮੇਤ ਹੋਰਨਾਂ ਥਾਵਾਂ ‘ਤੇ ਇਲਾਜ ਲਈ ਜਾਣ ਵਾਲੇ ਮਰੀਜ਼ਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਕਰੀਬ 5 ਕਰੋੜ ਰੁ. ਖ਼ਰਚ ਕੇ ਸੁਵਿਧਾ ਲਈ ਅੰਡਰਪਾਥ ਦੀ ਉਸਾਰੀ ਕੀਤੀ ਸੀ, ਲੇਕਿਨ ਪਾਣੀ ਭਰਨ ਦੀ ਸਮੱਸਿਆ ਹੱਲ ਨਹੀਂ ਹੋਈ। ਇਸ ਤੋਂ ਬਾਅਦ ਅੰਡਰਪਾਥ ਦੇ ਨਵੀਨੀਕਰਨ ਲਈ 1.66 ਕਰੋੜ ਰੁ. ਮਨਜ਼ੂਰ ਹੋਏ ਸਨ ਅਤੇ ਪਾਣੀ ਨਾ ਜਮ੍ਹਾਂ ਹੋਣ ਦਾ ਦਾਅਵਾ ਕੀਤਾ ਗਿਆ ਸੀ, ਪਰ ਹਾਲਾਤ ਪਹਿਲਾਂ ਵਾਂਗ ਹੀ ਬਣੇ ਹੋਏ ਹਨ। ਉਧਰ ਦਰਜਨਾਂ ਪਿੰਡਾਂ ਨੂੰ ਜੋੜਨ ਵਾਲੇ ਜਨੇਤਪੁਰ ਰੇਲਵੇ ਅੰਡਰਪਾਥ ‘ਚ ਵੀ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਪਾਣੀ ‘ਚੋਂ ਲੰਘ ਰਹੀ ਇਕ ਕਾਰ ਵਿਚਕਾਰ ਹੀ ਫਸ ਗਈ, ਜਿਸ ਨੂੰ ਪਿੰਡ ਜਨੇਤਪੁਰ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਬੱਲਾ ਨੇ ਟਰੈਕਟਰ ਨਾਲ ਟੋਚਨ ਪਾ ਕੇ ਬਾਹਰ ਕੱਢਿਆ। ਲੋਕਾਂ ਮੁਤਾਬਿਕ ਇਸ ਅੰਡਰਪਾਥ ‘ਚ ਪਹਿਲਾਂ ਵੀ ਪਾਣੀ ‘ਚ ਡੁੱਬਣ ਕਾਰਨ ਇਕ ਕਿਸਾਨ ਦੀ ਮੌਤ ਹੋ ਚੁੱਕੀ ਹੈ।
ਪਿਛਲੀ ਖ਼ਬਰ ਅਨਮੋਲਪ੍ਰੀਤ ਸਿੰਘ ਤੇ ਕਪਤਾਨ ਰਮਨਦੀਪ ਸਿੰਘ ਦੀ ਅਜੇਤੂ 154 ਦੌੜਾਂ ਦੀ ਸਾਂਝੇਦਾਰੀ ਸਦਕਾ ਮੁਹਾਲੀ ਕਿੰਗਜ਼ ਨੇ ਜਲੰਧਰ ਵਾਰੀ... ਅਗਲੀ ਖ਼ਬਰ ਸੂਬਾਈ ਕਾਂਗਰਸੀ ਲੀਡਰਸ਼ਿਪ ਆਪਸੀ ਮਤਭੇਦ ਭੁੱਲਾ ਕੇ ਇਕ ਪਲੇਟਫਾਰਮ ’ਤੇ ਇਕੱਠੇ ਹੋਣ : ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।