29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਕਵੀ ਦਰਬਾਰ ਤੇ ਸਾਲਾਨਾ ਸਮਾਰੋਹ ਅੱਜ - ਡਾ . ਗੁਰਚਰਨ ਕੌਰ ਕੋਚਰ

ਲੁਧਿਆਣਾ, 28 ਨਵੰਬਰ (ਡਾ. ਤਰਲੋਚਨ ਸਿੰਘ)- ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਅੱਜ 29 ਨਵੰਬਰ ਨੂੰ ਪੰਜਾਬੀ ਭਵਨ ਵਿਖੇ “ਕਵੀ ਦਰਬਾਰ ਅਤੇ ਸਾਲਾਨਾ ਸਨਮਾਨ ਸਮਾਰੋਹ” ਕਰਵਾਇਆ ਜਾ ਰਿਹਾ ਹੈ, ਜਿਸ ਦੇ ਮੁੱਖ ਮਹਿਮਾਨ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ.

ਅਜੀਤ ਡੈਸਕ 29-11-2026
ਲੁਧਿਆਣਾ, 28 ਨਵੰਬਰ (ਡਾ. ਤਰਲੋਚਨ ਸਿੰਘ)- ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਅੱਜ 29 ਨਵੰਬਰ ਨੂੰ ਪੰਜਾਬੀ ਭਵਨ ਵਿਖੇ “ਕਵੀ ਦਰਬਾਰ ਅਤੇ ਸਾਲਾਨਾ ਸਨਮਾਨ ਸਮਾਰੋਹ” ਕਰਵਾਇਆ ਜਾ ਰਿਹਾ ਹੈ, ਜਿਸ ਦੇ ਮੁੱਖ ਮਹਿਮਾਨ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਹੋਣਗੇ ਅਤੇ ਪ੍ਰਧਾਨਗੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਕਰਨਗੇ। ਪ੍ਰਧਾਨਗੀ ਮੰਡਲ ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸਰਬਜੀਤ ਸਿੰਘ, ਡਾ. ਅਨੀਸ਼ ਗਰਗ, ਪਵਨ ਹਰਚੰਦਪੁਰੀ, ਪ੍ਰੋ. ਰਵਿੰਦਰ ਭੱਠਲ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਿਲ ਹੋਣਗੇ । ਇਸ ਸਬੰਧੀ ਸੁਸਾਇਟੀ ਦੀ ਸੰਸਥਾਪਕ ਅਤੇ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਦੱਸਿਆ ਕਿ ਸੁਸਾਇਟੀ ਪਿਛਲੇ ਢਾਈ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ, ਸਾਹਿਤ, ਸੱਭਿਆਚਾਰ ਅਤੇ ਹੋਰ ਵੱਖ-ਵੱਖ ਕਲਾਵਾਂ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਫੁੱਲਤਾ ਲਈ ਨਿਰੰਤਰ ਯਤਨ ਕਰਦੀ ਆ ਰਹੀ ਹੈ । ਦੋ ਨਵੇਂ ਸ਼ੁਰੂ ਕੀਤੇ ਗਏ ਬਾਲ ਲੇਖਕ ਪੁਰਸਕਾਰ ਬਾਲ ਸ਼ਾਇਰ ਸੁਰਖ਼ਾਬ ਅਤੇ ਬਾਲ ਕਹਾਣੀਕਾਰ ਭਵਨੂਰ ਸਿੰਘ ਕੋਚਰ ਨੂੰ “ਇੰਜੀ. ਜੇ.ਬੀ. ਸਿੰਘ ਕੋਚਰ ਯਾਦਗਾਰੀ ਬਾਲ-ਲੇਖਕ ਪੁਰਸਕਾਰ” ਨਾਲ ਨਿਵਾਜਿਆ ਜਾਵੇਗਾ। ਕਵੀ ਦਰਬਾਰ ਵਿਚ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਇਲਾਵਾ ਵਿਦੇਸ਼ ਤੋਂ ਵੀ ਕਵੀ ਪਹੁੰਚ ਰਹੇ ਹਨ।। ਸੁਸਾਇਟੀ ਵੱਲੋਂ ਦਿੱਤੇ ਜਾਣ ਵਾਲੇ ਪੁਰਸਕਾਰਾਂ ਵਿਚ ਫੁਲਕਾਰੀ, ਸਨਮਾਨ ਚਿੰਨ, ਸ਼ੋਭਾ ਪੱਤਰ ਅਤੇ ਕੁਝ ਨਕਦੀ ਸ਼ਾਮਿਲ ਹੋਵੇਗੀ। ਇਸ ਮੌਕੇ ਕਵੀਆਂ ਤੇ ਸ਼ਾਮਿਲ ਹੋਏ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਵਾਰ - ਵਾਰ ਮੋਢਾ ਉਤਰਨਾ ਬਣ ਸਕਦੀ ਹੈ ਗੰਭੀਰ ਸਮੱਸਿਆ , ਸਮੇਂ ਸਿਰ ਇਲਾਜ ਜ਼ਰੂਰੀ - ਡਾ . ਗੋਇਲ ਅਗਲੀ ਖ਼ਬਰ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ , ਜੀ . ਟੀ . ਬੀ . ਹਸਪਤਾਲ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।