13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਡਾ. ਇੰਦਰਜੀਤ ਸਿੰਘ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ ਦੀ ਯਾਦ ’ਚ ਸੈਮੀਨਾਰ ਤੇ ਸਨਮਾਨ ਸਮਾਗਮ ਕਰਵਾਇਆ

ਲੁਧਿਆਣਾ, 12 ਨਵੰਬਰ (ਡਾ. ਤਰਲੋਚਨ ਸਿੰਘ)- ਗੁਰੂ ਰਾਮਦਾਸ ਸੈਂਟਰ ਫਾਰ ਇਕਨਾਮਿਕ ਗਰੋਥ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਡਾ.

ਅਜੀਤ ਡੈਸਕ 13-11-2026
ਲੁਧਿਆਣਾ, 12 ਨਵੰਬਰ (ਡਾ. ਤਰਲੋਚਨ ਸਿੰਘ)- ਗੁਰੂ ਰਾਮਦਾਸ ਸੈਂਟਰ ਫਾਰ ਇਕਨਾਮਿਕ ਗਰੋਥ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਡਾ. ਇੰਦਰਜੀਤ ਸਿੰਘ ਖੇਤੀ ਤੇ ਪੇਂਡੂ ਵਿਕਾਸ ਸੈਂਟਰ ਦੇ ਸਹਿਯੋਗ ਨਾਲ, ਡਾ. ਇੰਦਰਜੀਤ ਸਿੰਘ ਸਾਬਕਾ ਚੇਅਰਮੈਨ, ਪੰਜਾਬ ਐਂਡ ਸਿੰਧ ਬੈਂਕ ਦੇ ਜਨਮ ਦਿਨ ਨੂੰ ਪੰਜਾਬ ਦੀ ਪੁਨਰ-ਖੁਸ਼ਹਾਲੀ ਦੇ ਮਾਡਲ ਸਬੰਧੀ ਸੈਮੀਨਾਰ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਮੌਕੇ ਪੀ. ਏ. ਯੂ. ਦੇ ਸਕੂਲ ਆਫ਼ ਬਿਜ਼ਨਸ ਮੈਨੇਜਮੈਂਟ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਪੰਜਾਬ ਦੀ ਮੁੜ ਖੁਸ਼ਹਾਲੀ ਦੇ ਲਈ ਖੇਤੀ ਨੂੰ ਵਪਾਰ ਤੇ ਬਿਜ਼ਨਸ ਮਾਡਲ ਵਿਚ ਬਦਲਣ ਨੂੰ ਜ਼ਰੂਰੀ ਦੱਸਿਆ। ਸਮਾਗਮ ਦੀ ਸ਼ੁਰੂਆਤ ਹਰਸ਼ੀਨ ਕੌਰ ਤੇ ਗੁਰਬਾਣੀ ਕੌਰ ਵਲੋਂ ‘’ਮਨ ਹਾਲੀ ਕਿਰਸਾਣੀ ਕਰਨੀ” ਸ਼ਬਦ ਗਾਇਨ ਨਾਲ ਹੋਈ। ਇਸ ਮੌਕੇ ਖੁਸ਼ਵਿੰਦਰ ਬੀਰ ਸਿੰਘ ਨੇ ਸਭ ਦਾ ਸਵਾਗਤ ਕੀਤਾ ਤੇ ਜਸਪਾਲ ਸਿੰਘ ਪਿੰਕੀ ਨੇ ਸੈਮੀਨਾਰ ਦਾ ਮਨੋਰਥ ਸਾਂਝਾ ਕੀਤਾ। ਸਾਬਕਾ ਚੇਅਰਮੈਨ ਪ੍ਰਤਾਪ ਸਿੰਘ ਨੇ ਆਪਣੇ 50 ਸਾਲਾ ਦੇ ਅਨੁਭਵ ਸਾਂਝੇ ਕੀਤੇ। ਪ੍ਰੋ. ਡਾ. ਸਰਬਜੀਤ ਸਿੰਘ ਰੇਣੁਕਾ ਨੇ ਡਾ. ਇੰਦਰਜੀਤ ਸਿੰਘ ਨੂੰ ਸੰਤ ਬੈਂਕਰ ਦੱਸਿਆ ਤੇ ਸੁਕ੍ਰਿਤ ਟਰੱਸਟ ਦੇ ਪੰਜਾਬ ਸਕਿੱਲ ਬੈਂਕ ਵਲੋਂ 30 ਪੰਨੇ ਦੀ ਡਿਜ਼ੀਟਲ ਬੁੱਕ ਦੀ ਪ੍ਰਿੰਟ ਕਾਪੀ ਪੇਸ਼ ਕੀਤੀ। ਇਸ ਮੌਕੇ ਸਨਮਾਨਿਤ ਕਿਸਾਨ ਕੌਸ਼ਲ ਸਿੰਘ ਨੇ ਆਪਣੀ ਸਫਲਤਾ ਗਾਥਾ ਦਰਸਾਕੇ ਵਿਕਾਸ ਦੇ ਰਾਹ ਸਪੱਸ਼ਟ ਕੀਤੇ। ਸ਼ਹਿਦ ‘’ਅਮੋਲਕ’’ ਬ੍ਰਾਂਡ ਪ੍ਰੋਡਕਟਸ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਘਰੇਲੂ ਸ਼ਹਿਦ ਉਤਪਾਦਕ ਤੋਂ ਵਿਦੇਸ਼ਾਂ ਨੂੰ ਦਰਜਨ ਤੋਂ ਵੱਧ ਵੰਨ ਸੁਵੰਨ ਸ਼ਹਿਦ ਗੁਣ ਭਰਪੂਰ ਪ੍ਰੋਡਕਟਸ ਵੱਲ ਭੇਜਣ ਤੱਕ ਦੀ ਕਹਾਣੀ ਸੁਣਾਈ। ਚੀਫ਼ ਆਰਗੇਨਾਈਜ਼ਰ ਬ੍ਰਿਜਿੰਦਰਪਾਲ ਸਿੰਘ ਨੇ ਨਿਸ਼ਕਾਮਤਾ ਨਾਲ ਵਿਗਿਆਨੀਆਂ ਵਲੋਂ ਕਾਰਜ ਕਰਨ ਦੀ ਭਰਪੂਰ ਸ਼ਲਾਘਾ ਕੀਤਾ।ਇਸ ਮੌਕੇ ਸੈਂਟਰ ਦੇ ਪ੍ਰਧਾਨ ਤੇਜਵਿੰਦਰ ਸਿੰਘ ਬਿਗ-ਬੈਨ ਨੇ ਪੀ.ਏ.ਯੂ. ਦੀ ਮਦਦ ਨਾਲ ਕੁਝ ਸਿਹਤਮੰਦ ਸ਼ਾਟਸ ਤਿਆਰ ਕਰਨ ਦੀ ਪ੍ਰਕ੍ਰਿਆ ਸਾਂਝੀ ਕੀਤੀ। ਮਾਖੀਵੀ ਬ੍ਰੈਂਡ ਆਰੰਭਣ ਵਾਲੀ ਸਾਬਕਾ ਬੈਂਕ ਸੀਨੀਅਰ ਮੈਨੇਜਰ ਜਸਮੀਤ ਕੌਰ ਨੇ ਵੀ ਹੋਰਨਾਂ ਸੰਗ ਸ਼ਮੂਲੀਅਤ ਕੀਤੀ। ਇਸ ਮੌਕੇ ਬ੍ਰਿਜ ਭੂਸ਼ਣ ਗੋਇਲ, ਸੁਰਿੰਦਰ ਸਿੰਘ ਕੇ-ਫਾਰਮ ਸੰਚਾਲਕ, ਡਾ. ਬਲਵਿੰਦਰਪਾਲ ਸਿੰਘ, ਡਾ. ਬੂਟਾ ਸਿੰਘ ਪ੍ਰਧਾਨ ਪੀ.ਏ.ਯੂ. ਯੂਨਿਟ, ਡਾ. ਜਸਵਿੰਦਰ ਸਿੰਘ ਬਰਾੜ, ਡਾ. ਮਹਿੰਦਰ ਸਿੰਘ ਸੰਪਾਦਕ ਬਹੁਮੰਤਵੀ ਖੇਤੀ ਤ੍ਰੈਮਾਸਿਕ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸ੍ਰੀ ਅਖੰਡ ਪਾਠਾਂ ਦੀ ਹੋਈ ਸਮਾਪਤੀ ਅਗਲੀ ਖ਼ਬਰ ਅਧਿਕਾਰੀ ਬਦਲਣ ਨਾਲ ਨਹੀਂ , ਸਰਕਾਰ ਦੀ ਨੀਅਤ ਤੇ ਨੀਤੀ ਬਦਲਣ ਨਾਲ ਸੁਧਰਨਗੇ ਨਿਗਮ ਦੇ ਹਾਲਾਤ - ਦੇਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।