ਸੈਕਰਡ ਡੇਲ ਇੰਟਰਨੈਸ਼ਨਲ ਸਕੂਲ ਲੋਹਾਰਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
ਡਾਬਾ/ਲੁਹਾਰਾ, 7 ਨਵੰਬਰ (ਕੁਲਵੰਤ ਸਿੰਘ ਸੱਪਲ)-ਸੈਕਰਡ ਡੇਲ ਇੰਟਰਨੈਸ਼ਨਲ ਸਕੂਲ ਲੋਹਾਰਾ ਵਿਖੇ ਦੀਵਾਲੀ ਦਾ ਤਿਉਹਾਰ ਮੈਨੇਜਿੰਗ ਡਾਇਰੈਕਟਰ ਬਲਵੀਰ ਸਿੰਘ ਅਤੇ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਰੰਗੋਲੀ ਬਣਾਉਣ, ਦੀਵੇ ਸਜਾਉਣ ਅਤੇ ਵੱਖ-ਵੱਖ ਰਚਨਾਤਮਿਕ ਗਤੀਵਿਧੀਆਂ ਵਿਚ ਭਾਗ ਲਿਆ।
ਅਜੀਤ ਡੈਸਕ
08-11-2026