06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਰਕਾਰੀ ਕਾਲਜ ਲੜਕੀਆ ਵਿਖ਼ੇ ਏਜੈਂਟਿਕ ਏ . ਆਈ . ਵਿਸ਼ੇ ’ ਤੇ ਵਰਕਸ਼ਾਪ ਕਰਵਾਈ

ਲੁਧਿਆਣਾ, 5 ਨਵੰਬਰ (ਜਸਵਿੰਦਰ ਸਿੰਘ)- ਸਰਕਾਰੀ ਕਾਲਜ ਲੜਕੀਆਂ ਵਿਖੇ ਏਜੈਂਟਿਕ ਏਆਈ ਵਿਸ਼ੇ ਤੇ ਕਰਵਾਈ ਵਰਕਸ਼ਾਪ ਦੇ ਪਹਿਲੇ ਦਿਨ ਏ. ਆਈ.

ਅਜੀਤ ਡੈਸਕ 06-11-2026
ਲੁਧਿਆਣਾ, 5 ਨਵੰਬਰ (ਜਸਵਿੰਦਰ ਸਿੰਘ)- ਸਰਕਾਰੀ ਕਾਲਜ ਲੜਕੀਆਂ ਵਿਖੇ ਏਜੈਂਟਿਕ ਏਆਈ ਵਿਸ਼ੇ ਤੇ ਕਰਵਾਈ ਵਰਕਸ਼ਾਪ ਦੇ ਪਹਿਲੇ ਦਿਨ ਏ. ਆਈ. ਇੰਜੀਨੀਅਰ ਨਿਤਿਸ਼ ਨੇ ਰਿਸੋਰਸ ਪਰਸਨ ਵਜੋਂ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੇ ਨਾਲ ਕੰਪਨੀ ਦੀ ਪ੍ਰਤੀਨਿਧ ਮਿਸ ਪ੍ਰਾਚੀ ਵੀ ਮੌਜੂਦ ਸਨ। ਦੂਜੇ ਦਿਨ ਆਈ. ਟੀ. ਮੁਖੀ ਅਮਿਤ ਕੁਮਾਰ ਨੇ ਵਿਸ਼ੇ ਨਾਲ ਸੰਬੰਧਿਤ ਆਪਣੀ ਮੁਹਾਰਤ ਸਾਂਝੀ ਕੀਤੀ। ਇਸ ਮੌਕੇ ਮਿਸ ਆਨੰਦਿਤਾ ਨੇ ਕੰਪਨੀ ਦੀ ਨੁਮਾਇੰਦਗੀ ਕੀਤੀ। ਵਰਕਸ਼ਾਪ ਰਾਹੀਂ ਭਾਗੀਦਾਰਾਂ ਨੂੰ ਏਜੈਂਟਿਕ ਏ.ਆਈ. ਦੇ ਉੱਭਰਦੇ ਖੇਤਰ ਅਤੇ ਤਕਨਾਲੋਜੀ ਦੇ ਭਵਿੱਖ ਵਿੱਚ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਪ੍ਰਿੰਸੀਪਲ ਸੁਮਨ ਲਤਾ ਨੇ ਵਿਭਾਗ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਜਿਗਿਆਸੂ ਬਣੇ ਰਹਿਣ, ਉੱਭਰਦੀਆਂ ਤਕਨਾਲੋਜੀਆਂ ਨੂੰ ਅਪਣਾਉਣ ਅਤੇ ਭਵਿੱਖ ਦੀ ਤਿਆਰੀ ਲਈ ਇਸ ਵਰਕਸ਼ਾਪ ਵਰਗੇ ਮੌਕਿਆਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣਾ ਗਿਆਨ ਸਾਂਝਾ ਕਰਨ ਅਤੇ ਉਨ੍ਹਾਂ ਦੀ ਸਿੱਖਿਆ ਵਿੱਚ ਸਹਿਯੋਗ ਦੇਣ ਲਈ ਟੈਕਕੈਡ ਤੇ ਇਸ ਦੇ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸ਼ਾਲੀਮਾਰ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਿੱਖ ਕੌਮ ਨਾਲ ਰਹਿਣ ਲਈ ਕੀਤਾ ਪ੍ਰੇਰਿਤ ਅਗਲੀ ਖ਼ਬਰ ਪੱਛਮੀ ਕਮਾਂਡ ਨੇ ਸੂਬੇ ਦੇ ਸਾਬਕਾ ਸੈਨਿਕਾਂ ਲਈ ਰੈਲੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।