06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿਖੇ ‘ ਨੂਰ - ਏ - ਦੀਵਾਲੀ ’ ਪ੍ਰਦਰਸ਼ਨੀ ਲਗਾਈ

ਲੁਧਿਆਣਾ, 5 ਨਵੰਬਰ (ਜਸਵਿੰਦਰ ਸਿੰਘ)- ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਵਿਖੇ ਐਮ. ਐਫ.

ਅਜੀਤ ਡੈਸਕ 06-11-2026
ਲੁਧਿਆਣਾ, 5 ਨਵੰਬਰ (ਜਸਵਿੰਦਰ ਸਿੰਘ)- ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਵਿਖੇ ਐਮ. ਐਫ. ਡੀ. ਐਮ. ਵਿਭਾਗ ਦੁਆਰਾ ਆਪਣੀ ਰਚਨਾਤਮਕਤਾ, ਕਾਰੀਗਰੀ ਅਤੇ ਉੱਦਮੀ ਭਾਵਨਾ ਦੁਆਰਾ ਰੌਸ਼ਨੀਆਂ ਦੇ ਤਿਉਹਾਰ ਨੂੰ ਮਨਾਉਣ ਲਈ ਦੀਵਾਲੀ ਪ੍ਰਦਰਸ਼ਨੀ “ਨੂਰ-ਏ-ਦੀਵਾਲੀ” ਪ੍ਰਦਰਸ਼ਨੀ ਲਗਾਈ ਗਈ । ਇਹ ਪ੍ਰਦਰਸ਼ਨੀ ਵਿਭਾਗ ਮੁਖੀ ਪਾਇਲ ਦੀ ਯੋਗ ਅਗਵਾਈ ਅਧੀਨ ਸਹਾਇਕ ਪ੍ਰੋਫੈਸਰ ਅਮਨਜੋਤ ਕੌਰ ਅਤੇ ਰਜਨੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਕੀਤਾ। ਪ੍ਰਦਰਸ਼ਨੀ ਵਿੱਚ ਵਿਦਿਆਰਥਣਾਂ ਦੁਆਰਾ ਤਿਆਰ ਕੀਤੇ ਗਏ ਹੱਥ ਨਾਲ ਬਣੇ ਉਤਪਾਦਾਂ ਅਤੇ ਕਲਾਤਮਕ ਰਚਨਾਵਾਂ ਦਾ ਪ੍ਰਭਾਵਸ਼ਾਲੀ ਸੰਗ੍ਰਹਿ ਪ੍ਰਦਰਸ਼ਿਤ ਕੀਤਾ ਗਿਆ । ਇਸ ਮੌਕੇ ਹੱਥ ਨਾਲ ਬਣੇ ਸ਼ਿਲਪ, ਸਜਾਵਟੀ ਮੋਮਬੱਤੀਆਂ ਅਤੇ ਦੀਵੇ, ਫੈਸ਼ਨ ਉਪਕਰਣ, ਕ੍ਰੋਸ਼ੀਆ, ਦੀਵਾਲੀ ਹੈਗਿੰਗ, ਰੇਸਿਨ ਕਲਾ ਤੇ ਰਵਾਇਤੀ ਟੈਕਸਟਾਈਲ ਕਲਾ ਸ਼ਾਮਲ ਸੀ। ਵਿਦਿਆਰਥਣਾਂ ਨੇ ਜੂਟ ਬੈਗਾਂ ‘ਤੇ ਮਧੂਬਨੀ, ਵਰਲੀ ਤੇ ਲਿਪਨ ਕਲਾ ਵਰਗੇ ਭਾਰਤੀ ਲੋਕ ਕਲਾ ਰੂਪਾਂ ਨੂੰ ਸੁੰਦਰਤਾ ਨਾਲ ਪੇਸ਼ ਕੀਤਾ, ਜਿਸ ਵਿਚ ਰਵਾਇਤੀ ਭਾਰਤੀ ਵਿਰਾਸਤ ਅਤੇ ਸਮਕਾਲੀ ਡਿਜ਼ਾਈਨ ਦਾ ਰਚਨਾਤਮਕ ਮਿਸ਼ਰਣ ਪੇਸ਼ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ,ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ,ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰ ਸਾਹਿਬਾਨਾਂ ਨੇ ਵਿਦਿਆਰਥਣਾਂ ਦੀ ਸਿਰਜਣਾਤਮਕਤਾ, ਸਮਰਪਣ ਤੇ ਨਵੀਨਤਾਕਾਰੀ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਤੇ ਵਿਭਾਗ ਦੇ ਅਧਿਆਪਕ ਸਾਹਿਬਾਨ ਦੀ ਅਜਿਹੀ ਵਧੀਆ ਕਾਰਗੁਜ਼ਾਰੀ ਲਈ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਦੀਵਾਲੀ ਨੇੜੇ ਮਹਾਂਨਗਰ ’ ਚ ਅੱਗਜਨੀ ਦਾ ਖ਼ਤਰਾ ਵਧਿਆ ਖੁੱਲ੍ਹੇ ਕਬਾੜ ਦੇ ਗੋਦਾਮਾਂ ਤੇ ਫ਼ੈਕਟਰੀਆਂ ਦੀ ਸੁਰੱਖਿਆ ਜਾਂਚ ’ਤੇ... ਅਗਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀ ਨੇ ਕੌਮੀ ਕਾਰਜਸ਼ਾਲਾ ’ ਚ ਵੈਟਰਨਰੀ ਡਾਕਟਰਾਂ ਨੂੰ ਦਿੱਤਾ ਗਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।