03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਦੀਵਾਲੀ ਦੀ ਰੌਣਕ ਤੋਂ ਪਹਿਲਾਂ ਮਿੱਟੀ ਦੇ ਦੀਵਿਆਂ ਤੇ ਹੱਟੀਆਂ ਦਾ ਬਾਜ਼ਾਰ ਹੋਇਆ ਗਰਮ

ਲੁਧਿਆਣਾ, 2 ਨਵੰਬਰ (ਭੁਪਿੰਦਰ ਸਿੰਘ ਬੈਂਸ)- ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਸ਼ਹਿਰ ਦੇ ਬਾਜ਼ਾਰਾਂ ਵਿਚ ਤਿਉਹਾਰੀ ਰੌਣਕ ਵਧਣੀ ਸ਼ੁਰੂ ਹੋ ਗਈ ਹੈ। ਦੁਕਾਨਾਂ ਤੇ ਬਾਜ਼ਾਰਾਂ ਵਿਚ ਜਿੱਥੇ ਦੀਵਾਲੀ ਨਾਲ ਸਬੰਧਤ ਸਜਾਵਟੀ ਸਾਮਾਨ ਦੀ ਖਰੀਦਦਾਰੀ ਵਧ ਰਹੀ ਹੈ, ਉਥੇ ਮਿੱਟੀ ਦੇ ਰਵਾਇਤੀ ਦੀਵੇ ਅਤੇ ਹੱਟੀਆਂ ਤਿਆਰ ਕਰਨ ਵਾਲੇ ਕਾਰੀਗਰਾਂ ਦੇ ਕੰਮ ਵਿਚ ਤੇਜ਼ੀ ਆ ਗਈ ਹੈ।

ਅਜੀਤ ਡੈਸਕ 03-11-2026
ਲੁਧਿਆਣਾ, 2 ਨਵੰਬਰ (ਭੁਪਿੰਦਰ ਸਿੰਘ ਬੈਂਸ)- ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਸ਼ਹਿਰ ਦੇ ਬਾਜ਼ਾਰਾਂ ਵਿਚ ਤਿਉਹਾਰੀ ਰੌਣਕ ਵਧਣੀ ਸ਼ੁਰੂ ਹੋ ਗਈ ਹੈ। ਦੁਕਾਨਾਂ ਤੇ ਬਾਜ਼ਾਰਾਂ ਵਿਚ ਜਿੱਥੇ ਦੀਵਾਲੀ ਨਾਲ ਸਬੰਧਤ ਸਜਾਵਟੀ ਸਾਮਾਨ ਦੀ ਖਰੀਦਦਾਰੀ ਵਧ ਰਹੀ ਹੈ, ਉਥੇ ਮਿੱਟੀ ਦੇ ਰਵਾਇਤੀ ਦੀਵੇ ਅਤੇ ਹੱਟੀਆਂ ਤਿਆਰ ਕਰਨ ਵਾਲੇ ਕਾਰੀਗਰਾਂ ਦੇ ਕੰਮ ਵਿਚ ਤੇਜ਼ੀ ਆ ਗਈ ਹੈ। ਦੀਵਾਲੀ ਦੇ ਮੱਦੇਨਜ਼ਰ ਮਿੱਟੀ ਦੇ ਦੀਵੇ ਤੇ ਹੱਟੀਆਂ ਬਣਾਉਣ ਵਾਲੇ ਕਾਰੀਗਰ ਦਿਨ ਰਾਤ ਮਿਹਨਤ ਕਰ ਰਹੇ ਹਨ। ਕੱਚੀ ਮਿੱਟੀ ਨੂੰ ਆਕਾਰ ਦੇ ਕੇ ਦੀਵੇ ਅਤੇ ਹੱਟੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਤੋ ਬਾਅਦ ਉਨ੍ਹਾਂ ਨੂੰ ਸੁਕਾਉਣ ਅਤੇ ਰੰਗਾਂ ਨਾਲ ਸਜਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਕਈ ਤਰ੍ਹਾਂ ਦੇ ਰੰਗਾਂ ਸਜਾਏ ਜਾ ਰਹੇ ਦੀਵੇ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਰਹੇ ਹਨ। ਕਾਰੀਗਰਾਂ ਅਨੁਸਾਰ ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਮਿੱਟੀ ਦੇ ਦੀਵਿਆਂ ਅਤੇ ਹੱਟੀਆਂ ਦੀ ਮੰਗ ਵੱਧ ਜਾਂਦੀ ਹੈ। ਇਸ ਕਾਰਨ ਸਮੇਂ ਸਿਰ ਵੱਧ ਸਾਮਾਨ ਤਿਆਰ ਕਰਨ ਲਈ ਪਰਿਵਾਰ ਦੇ ਸਾਰੇ ਮੈਂਬਰ ਕੰਮ ਵਿਚ ਜੁਟ ਜਾਂਦੇ ਹਨ। ਦੀਵੇ ਬਣਾਉਣ ਤੋਂ ਲੈਕੇ ਉਨ੍ਹਾਂ ਨੂੰ ਰੰਗ ਕਰਨ ਅਤੇ ਬਾਜ਼ਾਰ ਤਕ ਪਹੁੰਚਾਉਣ ਤੱਕ ਹਰ ਪੜਾਅ ਵਿਚ ਕਾਫੀ ਮਿਹਨਤ ਕਰਨੀ ਪੈਂਦੀ ਹੈ। ਦੀਵਾਲੀ ਦੀ ਰਾਤ ਲੋਕ ਆਪਣੇ ਘਰਾਂ, ਦੁਕਾਨਾਂ ਅਤੇ ਵਪਾਰਕ ਸਥਾਨਾਂ ਅਤੇ ਧਾਰਮਿਕ ਸਥਾਨਾਂ ਤੇ ਦੀਵੇ ਜਗਾਉਂਦੇ ਹਨ। ਰਵਾਇਤੀ ਮਿੱਟੀ ਦੇ ਦੀਵਿਆਂ ਦੀ ਰੌਸ਼ਨੀ ਨਾਲ ਦੀਵਾਲੀ ਦਾ ਮਾਹੌਲ ਹੋਰ ਵੀ ਸੁਹਾਵਣਾ ਹੋ ਜਾਂਦਾ ਹੈ। ਆਧੁਨਿਕ ਸਜਾਵਟੀ ਸਾਮਾਨ ਦੇ ਬਾਵਜੂਦ ਰਵਾਇਤੀ ਦੀਵਿਆਂ ਦੀ ਆਪਣੀ ਥਾਂ- ਭਾਵੇਂ ਅੱਜ ਕੱਲ੍ਹ ਬਾਜ਼ਾਰਾਂ ਵਿਚ ਬਿਜਲੀ ਦੀਆਂ ਲੜੀਆਂ ਤੇ ਵੱਖ-ਵੱਖ ਕਿਸਮਾਂ ਦੇ ਸਜਾਵਟੀ ਸਾਮਾਨ ਆਸਾਨੀ ਨਾਲ ਉਪਲਬਧ ਹੈ। ਪਰ ਮਿੱਟੀ ਦੇ ਰਵਾਇਤੀ ਦੀਵਿਆਂ ਦੀ ਆਪਣੀ ਵੱਖਰੀ ਪਛਾਣ ਕਾਇਮ ਹੈ। ਦੀਵਾਲੀ ਮੌਕੇ ਮਿੱਟੀ ਦੇ ਦੀਵੇ ਖਰੀਦਣਾ ਅਤੇ ਉਨ੍ਹਾਂ ਨੂੰ ਘਰਾਂ ਵਿਚ ਜਗਾਉਣਾ ਲੋਕਾਂ ਨੂੰ ਆਪਣੀਆਂ ਪੁਰਾਣੀਆਂ ਰਵਾਇਤਾਂ ਨਾਲ ਜੋੜਦਾ ਹੈ। ਕਾਰੀਗਰਾਂ ਲਈ ਦੀਵਾਲੀ ਲੈ ਕੇ ਆਉਂਦੀ ਹੈ ਕੰਮ ਦੀ ਰੌਣਕ- ਮਿੱਟੀ ਦੇ ਦੀਵੇ ਤੇ ਹੱਟੀਆਂ ਬਣਾਉਣ ਵਾਲੇ ਕਾਰੀਗਰਾਂ ਲਈ ਦੀਵਾਲੀ ਸਿਰਫ ਤਿਉਹਾਰ ਹੀ ਨਹੀ, ਸਗੋਂ ਸਾਲ ਦੇ ਸਭ ਤੋ ਰੁਝੇਵੇਂ ਵਾਲੇ ਸਮਿਆਂ ਵਿਚੋਂ ਇਕ ਹੈ। ਤਿਉਹਾਰ ਦੇ ਨੇੜੇ ਆਉਂਦਿਆਂ ਉਨ੍ਹਾਂ ਦੇ ਚਾਕ ਤੇ ਹੱਥਾਂ ਦੀ ਰਫਤਾਰ ਵੱਧ ਜਾਂਦੀ ਹੈ ਤੇ ਮਿੱਟੀ ਤੋਂ ਤਿਆਰ ਹੋਏ ਇਹ ਨਿੱਕੇ -ਨਿੱਕੇ ਦੀਵੇ ਦੀਵਾਲੀ ਦੀ ਰਾਤ ਲੋਕਾਂ ਦੇ ਘਰਾਂ ਨੂੰ ਰੌਸ਼ਨ ਕਰਨ ਲਈ ਬਾਜ਼ਾਰਾਂ ਤੱਕ ਪਹੁੰਚਣ ਲੱਗਦੇ ਹਨ।
ਪਿਛਲੀ ਖ਼ਬਰ ਭਾਈ ਲਾਲੋ ਸੇਵਾ ਸੁਸਾਇਟੀ ਨੇ ਰਾਸ਼ਨ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਸਾਲਾਨਾ ਖੇਡ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।