ਸੱਤਿਆ ਭਾਰਤੀ ਸਕੂਲ ਹਸੈਨਪੁਰਾ ਵਿਖੇ ਸਾਲਾਨਾ ਖੇਡ ਸਮਾਰੋਹ ਕਰਵਾਇਆ
ਲਾਡੋਵਾਲ, 2 ਨਵੰਬਰ (ਬਲਬੀਰ ਸਿੰਘ ਰਾਣਾ)-ਉਥੋਂ ਥੋੜ੍ਹੀ ਦੂਰ ਸੱਤਿਆ ਭਾਰਤੀ ਸਕੂਲ ਹਸੈਨਪੁਰਾ ਵਿਖੇ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਪਿੰਡ ਦੇ ਸਰਪੰਚ ਮਨਮੋਹਨ ਸਿੰਘ ਸ਼ਾਮਿਲ ਹੋਏ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਨਿਸ਼ਾ ਸੋਹਲ ਨੇ ਦੱਸਿਆ ਕਿ ਸਮਾਰੋਹ ਦੀ ਸ਼ੁਰੂਆਤ ਸੱਤਿਆ ਭਾਰਤੀ ਸਕੂਲ ਦੇ ਬੱਚਿਆਂ ਵਲੋਂ ਇਕ ਧਾਰਮਿਕ ਗੀਤ ਨਾਲ ਕੀਤੀ ਗਈ, ਉਪਰੰਤ ਖੇਡਾਂ ਦੌਰਾਨ ਵੱਖ ਵੱਖ ਉਮਰ ਅਤੇ ਵੱਖ ਵੱਖ ਵਰਗ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਡੱਡੂ ਦੌੜ, ਕੁਸ਼ਤੀ, ਕਬੱਡੀ, ਖੋ-ਖੋ, ਕੈਰਮ ਬੋਰਡ ਅਤੇ ਲੁੱਡੋ ਵਰਗੀਆਂ ਖੇਡਾਂ ਸ਼ਾਮਿਲ ਸਨ।
ਲਾਡੋਵਾਲ, 2 ਨਵੰਬਰ (ਬਲਬੀਰ ਸਿੰਘ ਰਾਣਾ)-ਉਥੋਂ ਥੋੜ੍ਹੀ ਦੂਰ ਸੱਤਿਆ ਭਾਰਤੀ ਸਕੂਲ ਹਸੈਨਪੁਰਾ ਵਿਖੇ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਪਿੰਡ ਦੇ ਸਰਪੰਚ ਮਨਮੋਹਨ ਸਿੰਘ ਸ਼ਾਮਿਲ ਹੋਏ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਨਿਸ਼ਾ ਸੋਹਲ ਨੇ ਦੱਸਿਆ ਕਿ ਸਮਾਰੋਹ ਦੀ ਸ਼ੁਰੂਆਤ ਸੱਤਿਆ ਭਾਰਤੀ ਸਕੂਲ ਦੇ ਬੱਚਿਆਂ ਵਲੋਂ ਇਕ ਧਾਰਮਿਕ ਗੀਤ ਨਾਲ ਕੀਤੀ ਗਈ, ਉਪਰੰਤ ਖੇਡਾਂ ਦੌਰਾਨ ਵੱਖ ਵੱਖ ਉਮਰ ਅਤੇ ਵੱਖ ਵੱਖ ਵਰਗ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਡੱਡੂ ਦੌੜ, ਕੁਸ਼ਤੀ, ਕਬੱਡੀ, ਖੋ-ਖੋ, ਕੈਰਮ ਬੋਰਡ ਅਤੇ ਲੁੱਡੋ ਵਰਗੀਆਂ ਖੇਡਾਂ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਸਾਡੇ ਖਿਡਾਰੀਆਂ ਨੇ ਪੂਰੀ ਖੇਡ ਭਾਵਨਾ ਤੇ ਮਿਹਨਤ ਨਾਲ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੇ ਸਰੀਰਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਮੁੱਖ ਅਧਿਆਪਕਾ ਨਿਸ਼ਾ ਸੋਹਲ ਨੇ ਦੱਸਿਆ ਕਿ ਸਮਾਰੋਹ ਦੇ ਅਖੀਰ ਵਿਚ ਜੇਤੂ ਖਿਡਾਰੀਆਂ ਨੂੰ ਸਰਪੰਚ ਮਨਮੋਹਨ ਸਿੰਘ ਵਲੋਂ ਮੈਡਲ ਅਤੇ ਟਰਾਫ਼ੀਆਂ ਭੇਟ ਕਰਕੇ ਸਨਮਾਨਿਤ ਕੀਤਾ, ਜਦਕਿ ਮੁੱਖ ਅਧਿਆਪਕਾ ਵਲੋਂ ਮੁੱਖ ਮਹਿਮਾਨ, ਪਤਵੰਤੇ ਸੱਜਣਾਂ, ਬੱਚਿਆਂ ਦੇ ਮਾਪਿਆਂ ਅਤੇ ਹੋਰਾਂ ਨੂੰ ਨਿੱਘਾ ਜੀ ਆਇਆਂ ਨੂੰ ਆਖ ਕੇ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਾਲਾਨਾ ਖੇਡ ਸਮਾਰੋਹ ਦੀ ਰਾਸ਼ਟਰੀ ਗੀਤ ਗਾਇਣ ਕਰਕੇ ਸਮਾਪਤੀ ਕੀਤੀ। ਇਸ ਮੌਕੇ ਸੱਤਿਆ ਭਾਰਤੀ ਸਕੂਲ ਦਾ ਸਮੂਹ ਸਟਾਫ਼ ਅਤੇ ਬੱਚੇ ਆਦਿ ਹਾਜ਼ਰ ਸਨ।