18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਪਿਓ-ਪੁੱਤਰ ਗ੍ਰਿਫ਼ਤਾਰ ਜ਼ਮੀਨੀ ਵਿਵਾਦ ਬਣਿਆ ਕਤਲ ਦਾ ਕਾਰਨ

ਲੁਧਿਆਣਾ, 17 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪਿੰਡ ਮਾਨੇਵਾਲ ਵਿਚ ਚਾਰ ਅਕਤੂਬਰ ਨੂੰ ਸਾਬਕਾ ਸਰਪੰਚ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪਿਓ-ਪੁੱਤਰ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਰੂੜ੍ਹ ਸਿੰਘ ਅਤੇ ਉਸਦਾ ਲੜਕਾ ਜਸਵਿੰਦਰ ਸਿੰਘ ਸ਼ਾਮਿਲ ਹਨ, ਜੋ ਕਿ ਪਿੰਡ ਮਾਨੇਵਾਲ ਦੇ ਨੇੜੇ ਰਹਿਣ ਵਾਲੇ ਹਨ।

ਕਾਬੂ ਕੀਤੇ ਗਏ ਕਥਿਤ ਦੋਸ਼ੀ ਪੁਲਿਸ ਮੁਲਾਜ਼ਮਾਂ ਨਾਲ। ਤਸਵੀਰ : ਸੇਵਕ ਸਿੰਘ 18-10-2026
ਲੁਧਿਆਣਾ, 17 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪਿੰਡ ਮਾਨੇਵਾਲ ਵਿਚ ਚਾਰ ਅਕਤੂਬਰ ਨੂੰ ਸਾਬਕਾ ਸਰਪੰਚ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪਿਓ-ਪੁੱਤਰ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਰੂੜ੍ਹ ਸਿੰਘ ਅਤੇ ਉਸਦਾ ਲੜਕਾ ਜਸਵਿੰਦਰ ਸਿੰਘ ਸ਼ਾਮਿਲ ਹਨ, ਜੋ ਕਿ ਪਿੰਡ ਮਾਨੇਵਾਲ ਦੇ ਨੇੜੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕੀ ਇਹਨਾਂ ਕਥਿਤ ਦੋਸ਼ੀਆਂ ਦਾ ਡੇਢ ਕਨਾਲ ਜ਼ਮੀਨ ਨੂੰ ਲੈ ਕੇ ਸਾਬਕਾ ਸਰਪੰਚ ਨਵਤੇਜ ਸਿੰਘ ਨਾਲ ਵਿਵਾਦ ਚੱਲ ਰਿਹਾ ਸੀ। ਇਸ ਵਿਵਾਦ ਕਾਰਨ ਜਸਵਿੰਦਰ ਸਿੰਘ ਨੇ ਸਾਬਕਾ ਸਰਪੰਚ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਅਤੇ ਉਸਨੇ ਆਪਣੇ ਦੋ ਦੋਸਤਾਂ ਮਨਜਿੰਦਰ ਸਿੰਘ ਅਤੇ ਪ੍ਰੀਤ ਨੂੰ ਆਪਣੇ ਨਾਲ ਸਾਜ਼ਿਸ਼ ਵਿਚ ਸ਼ਾਮਿਲ ਕਰ ਲਿਆ। ਘਟਨਾ ਵਾਲੇ ਦਿਨ ਇਹਨਾਂ ਸਾਰਿਆਂ ਕਥਿਤ ਦੋਸ਼ੀਆਂ ਨੇ ਮੁੜ ਯੋਜਨਾ ਬਣਾਈ ਅਤੇ ਸਾਬਕਾ ਸਰਪੰਚ ਨਵਤੇਜ ਸਿੰਘ ਦੇਰ ਸ਼ਾਮ, ਜਦੋਂ ਪਿੰਡ ਮਾਨੇਵਾਲ ਨੇੜੇ ਜਾ ਰਿਹਾ ਸੀ ਤਾਂ ਉਥੇ ਮੋਟਰਸਾਈਕਲ ਸਵਾਰ ਮਨਜਿੰਦਰ ਸਿੰਘ ਅਤੇ ਪ੍ਰੀਤ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਗੰਭੀਰ ਹਾਲਤ ਵਿਚ ਸਾਬਕਾ ਸਰਪੰਚ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਲਈ ਇਹ ਅੰਨ੍ਹਾ ਕਤਲ ਸੀ ਕਿਉਂਕਿ ਇਸ ਸਬੰਧੀ ਕੋਈ ਵੀ ਸੁਰਾਗ ਪੁਲਿਸ ਪਾਸ ਮੌਕੇ ‘ਤੇ ਨਹੀਂ ਸੀ। ਸਿਰਫ਼ ਇਕ ਡੈਸ਼ ਕੈਮਰਾ, ਜੋ ਕਿ ਸਾਬਕਾ ਸਰਪੰਚ ਦੀ ਕਾਰ ‘ਤੇ ਲੱਗਾ ਹੋਇਆ ਸੀ। ਉਸ ਵਿਚ ਧੁੰਦਲੀ ਤਸਵੀਰ ਕੈਦ ਹੋਈ ਸੀ, ਜਿਸ ਆਧਾਰ ‘ਤੇ ਪੁਲਿਸ ਨੇ ਜਦੋਂ ਜਾਂਚ ਦਾ ਘੇਰਾ ਵਧਾਇਆ ਤਾਂ ਇਸ ਸਾਰੀ ਸਾਜ਼ਿਸ਼ ਦਾ ਪਤਾ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਮਨਜਿੰਦਰ ਅਤੇ ਪ੍ਰੀਤ ਫ਼ਰਾਰ ਹਨ। ਉਨ੍ਹਾਂ ਦੀ ਭਾਲਦੀ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਨਜਿੰਦਰ ਅਤੇ ਜਸਵਿੰਦਰ ਇਕ ਫ਼ੈਕਟਰੀ ਵਿਚ ਇਕੱਠੇ ਕੰਮ ਕਰਦੇ ਸਨ, ਜਿੱਥੇ ਕਿ ਉਨ੍ਹਾਂ ਦੀ ਦੋਸਤੀ ਹੋ ਗਈ ਅਤੇ ਇਹਨਾਂ ਨੇ ਆਪਣੇ ਇਕ ਹੋਰ ਦੋਸਤ ਪ੍ਰੀਤ ਨੂੰ ਵੀ ਆਪਣੇ ਨਾਲ ਰਲਾ ਲਿਆ। ਮਨਜਿੰਦਰ ਅਜੇ ਕੁੱਝ ਦੇਰ ਪਹਿਲਾਂ ਹੀ ਮਲੇਸ਼ੀਆ ਤੋਂ ਵਾਪਸ ਆਇਆ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੋਵਾਂ ਪ੍ਰੀਤ ਅਤੇ ਮਨਜਿੰਦਰ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੁਲਿਸ ਨੇ ਮ੍ਰਿਤਕ ਸਰਪੰਚ ਦੇ ਪੁੱਤਰ ਦੀ ਸ਼ਿਕਾਇਤ ’ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਖ਼ਿਲਾਫ਼ ਹੀ ਕੇਸ ਦਰਜ ਕੀਤਾ ਸੀ, ਪਰ ਜਾਂਚ ਦੌਰਾਨ ਪੁਲਿਸ ਨੂੰ ਅਜਿਹਾ ਕੁੱਝ ਨਹੀਂ ਮਿਲਿਆ ਸੀ।
ਪਿਛਲੀ ਖ਼ਬਰ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਟਰੈਫ਼ਿਕ ਪੁਲਿਸ ਬੁਰੀ ਤਰ੍ਹਾਂ ਅਸਫਲ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਦੇ ਬਾਵਜੂਦ ਸ਼... ਅਗਲੀ ਖ਼ਬਰ ਪੰਜਾਬ ਬੰਦ ਦੌਰਾਨ ਮੁੱਖ ਮੰਤਰੀ ਦੇ ਪੋਸਟਰ ਪਾੜਨ ਅਤੇ ਦੁਕਾਨ ਦੀ ਭੰਨਤੋੜ ਕਰਨ ਦੇ ਮਾਮਲੇ ਵਿਚ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।