17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਜੇ.ਐਸ.ਡਬਲਯੂ. ਐਮ.ਜੀ. ਮੋਟਰ ਇੰਡੀਆ ਵਲੋਂ ਵਿੰਡਸਰ ਇੰਡਲਜ਼ ਐਡੀਸ਼ਨ ਲਾਂਚ

ਲੁਧਿਆਣਾ 16 ਅਕਤੂਬਰ (ਅਜੀਤ ਬਿਊਰੋ)-ਜੇ. ਐਸ.

ਜੇ.ਐਸ.ਡਬਲਯੂ. ਐਮ.ਜੀ. ਮੋਟਰ ਇੰਡੀਆ ਵਲੋਂ ਅੱਜ ਐਮ.ਜੀ. ਵਿੰਡਸਰ ਦਾ ਨਵਾਂ ਐਡੀਸ਼ਨ ਵਿੰਡਸਰ ਇੰਡਲਜ਼ ਦੀ ਲਾਂਚਿੰਗ ਮੌਕੇ ਕੰਪਨੀ ਦੇ ਅਧਿਕਾਰੀ ਅਭਿਸ਼ੇਕ ਸ਼ਰਮਾ ਤੇ ਸ਼ੋਅਰੂਮ ਦੇ ਪ੍ਰਮੁੱਖ ਗੀਤਾਂਸ਼ ਤੇ ਹੋਰ। ਅਜੀਤ ਤਸਵੀਰ 17-10-2026
ਲੁਧਿਆਣਾ 16 ਅਕਤੂਬਰ (ਅਜੀਤ ਬਿਊਰੋ)-ਜੇ.ਐਸ.ਡਬਲਯੂ. ਐਮ.ਜੀ. ਮੋਟਰ ਇੰਡੀਆ ਵਲੋਂ ਅੱਜ ਐਮ.ਜੀ. ਵਿੰਡਸਰ ਦਾ ਨਵਾਂ ਐਡੀਸ਼ਨ ਵਿੰਡਸਰ ਇੰਡਲਜ਼ ਬਾਜ਼ਾਰ ਵਿਚ ਉਤਾਰਿਆ ਹੈ। ਇਸ ਮੌਕੇ ਜੇ.ਐਸ.ਡਬਲਯੂ. ਐਮ.ਜੀ. ਮੋਟਰ ਇੰਡੀਆ ਦੇ ਚੀਫ਼ ਕਮਰਸ਼ੀਅਲ ਅਫ਼ਸਰ ਵਿਨੈ ਰੈਣਾ ਨੇ ਦੱਸਿਆ ਕਿ ਐਮ.ਜੀ. ਵਿੰਡਸਰ ਸਾਡੇ ਅਤੇ ਇਲੈਕਟ੍ਰਿਕ ਵਾਹਨ ਖੇਤਰ ਲਈ ਇਕ ਬਹੁਤ ਮਹੱਤਵਪੂਰਨ ਉਤਪਾਦ ਹੈ, ਕਿਉਂਕਿ ਇਸ ਨੇ ਉਨ੍ਹਾਂ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਇਲੈਕਟ੍ਰਿਕ ਵਾਹਨ ਲੈਣ ਤੋਂ ਝਿਜਕਦੇ ਸਨ। ਕੰਪਨੀ ਵਲੋਂ ਪਿਛਲੇ 24 ਮਹੀਨਿਆਂ ਦੌਰਾਨ 80 ਹਜ਼ਾਰ ਤੋਂ ਵੱਧ ਪਰਿਵਾਰਾਂ ਤੱਕ ਪਹੁੰਚਣ ਦੀ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਨਵੀਂ ਵਿੰਡਸਰ ਇੰਡਲਜ਼ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵਿੰਡਸਰ ਦੀ ਸਫਲਤਾ ਨੂੰ ਅੱਗੇ ਤੋਰਦਿਆਂ ਪ੍ਰੀਮੀਅਮ ਨਿੱਜੀ ਅਨੁਭਵ ਪ੍ਰਦਾਨ ਕਰਦੀ ਹੈ, ਜਿਸ ਦੀ ਐਕਸ ਸ਼ੋਅਰੂਮ ਕੀਮਤ 17 ਲੱਖ, 99 ਹਜ਼ਾਰ ਅੱਠ ਸੋ ਰੁਪਏ ਰੱਖੀ ਗਈ ਹੈ। ਸ਼ੈਡੋ ਗੋਲਡ ਬਾਡੀ ਰੰਗ ਦੇ ਨਾਲ ਕਾਲੀ ਛੱਤ, ਕਾਲੇ ਓ.ਆਰ.ਵੀ.ਐਮ. ਅਤੇ ਆਰ-18 ਕਾਲੇ ਅਲਾਏ ਵਹੀਲ, ਕੈਬਿਨ ਵਿਚ ਅਰਬਨ ਟੈਨ ਅਤੇ ਕਾਲੇ ਰੰਗ ਦੀ ਅਪਹੋਲਸਟ੍ਰੀ ਥੀਮ, ਪਿਛਲੀ ਸੀਟ ਲਈ ਪ੍ਰਾਈਵ ਸਕਰੀਨ, ਸਿਰਹਾਣੇ ਅਤੇ ਗਰਦਨ ਦੇ ਕੁਸ਼ਨ, ਫ਼ਰੰਟ ਗ੍ਰਿੱਲ ’ਤੇ ਕ੍ਰੋਮ ਦੀ ਵਰਤੋ ਸਮੇਤ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ, ਜੋ ਐਮਜੀ ਦੇ ਵਿੰਡਸਰ ਗਾਹਕਾਂ ਦੇ ਭਰੋਸੇ ਨੂੰ ਹੋਰ ਵਧਾਉਣਗੀਆਂ। ਸਟਾਈਲ ਅਤੇ ਆਰਾਮ ਦੀ ਭਾਲ ਕਰਨ ਵਾਲੇ ਗਾਹਕਾਂ ਨੂੰ ਇਸ ਵਿਚ ਐਕਸੈਸਰੀਜ਼ ਦੀ ਰੇਂਜ ਮਿਲੇਗੀ।
ਪਿਛਲੀ ਖ਼ਬਰ ਮਾਲਵਾ ਦੇ ਈ.ਐਲ.ਸੀ. ਵਲੋਂ ਵੋਟਰ ਜਾਗਰੂਕਤਾ ਕੈਂਪ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।