14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮਿਸ਼ਨ ਜੀਵਨੀ ਤਹਿਤ ਜਣੇਪੇ ਤੋਂ ਪਹਿਲਾਂ ਸਿਹਤ ਸੰਭਾਲ ਕੈਂਪ ਲਗਾਇਆ

ਲੁਧਿਆਣਾ, 13 ਅਕਤੂਬਰ (ਡਾ. ਤਰਲੋਚਨ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਲੋਂ ਮਿਸ਼ਨ ਜੀਵਨੀ ਤਹਿਤ ਯੂ.

ਮਿਸ਼ਨ ਜੀਵਨੀ ਤਹਿਤ ਲਗਾਏ ਜਣੇਪੇ ਤੋਂ ਪਹਿਲਾਂ ਸਿਹਤ ਸੰਭਾਲ ਕੈਂਪ ਵਿਚ ਸ਼ਾਮਿਲ ਮਹਿਲਾਵਾਂ। ਅਜੀਤ ਤਸਵੀਰ 14-10-2026
ਲੁਧਿਆਣਾ, 13 ਅਕਤੂਬਰ (ਡਾ. ਤਰਲੋਚਨ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਲੋਂ ਮਿਸ਼ਨ ਜੀਵਨੀ ਤਹਿਤ ਯੂ. ਸੀ. ਐਚ. ਸੀ. ਵਰਧਮਾਨ, ਗੁਰੂ ਅਰਜਨ ਦੇਵ ਨਗਰ ਵਿਖੇ ਜਣੇਪੇ ਤੋਂ ਪਹਿਲਾਂ ਸਿਹਤ ਸੰਭਾਲ ਕੈਂਪ ਲਗਾਇਆ। ਇਸ ਦਾ ਮੁੱਖ ਉਦੇਸ਼ ਗਰਭਵਤੀ ਔਰਤਾਂ ਦੀ ਸਮੇਂ ਸਿਰ ਰਜਿਸਟ੍ਰੇਸ਼ਨ, ਉੱਚ-ਜੋਖ਼ਮ ਵਾਲੀਆਂ ਗਰਭ-ਅਵਸਥਾਵਾਂ ਦੀ ਮੁੱਢਲੇ ਪੜਾਅ ‘ਤੇ ਪਛਾਣ ਅਤੇ ਮਾਵਾਂ ਤੇ ਬੱਚਿਆਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸੀ। ਕੈਂਪ ਡਿਪਟੀ ਕਮਿਸ਼ਨਰ ਹਿਮਾਂਸ਼ੂ ਦੀ ਅਗਵਾਈ ਹੇਠ ਸਿਵਲ ਸਰਜਨ ਡਾ. ਰਮਨਦੀਪ ਕੌਰ ਦੇ ਤਾਲਮੇਲ ਨਾਲ ਲਗਾਇਆ। ਕੈਂਪ ਦੌਰਾਨ ਕੁੱਲ 273 ਲਾਭਪਾਤਰੀਆਂ ਨੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ, ਜਦਕਿ 22 ਨਵੀਆਂ ਗਰਭ-ਅਵਸਥਾਵਾਂ ਰਜਿਸਟਰ ਕੀਤੀਆਂ ਗਈਆਂ। ਇਨ੍ਹਾਂ ਵਿਚੋਂ ਛੇ ਗਰਭ-ਅਵਸਥਾਵਾਂ ਨੂੰ ਉੱਚ-ਜੋਖਮ ਵਾਲੀਆਂ ਵਜੋਂ ਪਛਾਣਿਆ ਗਿਆ, ਜਿਸ ਨਾਲ ਸੰਬੰਧਤ ਔਰਤਾਂ ਦਾ ਸਮੇਂ ਸਿਰ ਡਾਕਟਰੀ ਮੁਲਾਂਕਣ ਅਤੇ ਲੋੜੀਂਦੀ ਫਾਲੋ-ਅੱਪ ਦੇਖਭਾਲ ਯਕੀਨੀ ਬਣਾਉਣ ਵਿਚ ਮਦਦ ਮਿਲੇਗੀ। ਕੈਂਪ ਦੌਰਾਨ 95 ਅਲਟਰਾਸਾਊਂਡ ਜਾਂਚਾਂ ਅਤੇ 118 ਮਰੀਜ਼ਾਂ ਦੇ 784 ਪ੍ਰਯੋਗਸ਼ਾਲਾ ਟੈਸਟ ਕੀਤੇ ਗਏ। ਆਸ਼ਾ ਵਰਕਰਾਂ, ਏ. ਐੱਨ. ਐੱਮਜ਼, ਐੱਲ. ਐੱਚ. ਵੀਜ਼ ਤੇ ਸੀ.ਐੱਚ.ਓਜ਼ ਨੇ ਲਾਭਪਾਤਰੀਆਂ ਨੂੰ ਕੈਂਪ ਤੱਕ ਪਹੁੰਚਾਉਣ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਡਾ. ਪ੍ਰਗਤੀ ਵਰਮਾ, ਆਈ.ਏ.ਐੱਸ, ਵਿਸ਼ੇਸ਼ ਡਿਊਟੀ ਅਧਿਕਾਰੀ ਨੇ ਜ਼ਿਲ੍ਹਾ ਪਰਿਵਾਰ ਨਿਯੋਜਨ ਅਧਿਕਾਰੀ ਡਾ. ਅਮਨਪ੍ਰੀਤ ਦੇ ਨਾਲ ਕੈਂਪ ਦਾ ਦੌਰਾ ਕਰਕੇ ਪ੍ਰਬੰਧਾਂ ਤੇ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ।
ਪਿਛਲੀ ਖ਼ਬਰ ਨਗਰ ਨਿਗਮ 1208 ਮੁਲਾਜ਼ਮਾਂ ਦੀ ਪੂਰੀ ਸੂਚੀ ਜਨਤਕ ਕਰੇ-ਗੋਸ਼ਾ ਅਗਲੀ ਖ਼ਬਰ ਕਿਸਾਨ ਮੋਰਚੇ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਲਈ ਵਿਧਾਨ ਸਭਾ ’ ਚ ਮਤੇ ਪਾਸ ਕੀਤੇ ਜਾਣ - ਐਸ.ਕੇ.ਐਮ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।