ਅਰੋੜਾ ਮਹਾਂਸਭਾ ਵਲੋਂ 53ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ
ਲੁਧਿਆਣਾ, 13 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਅਰੋੜਾ ਮਹਾਂਸਭਾ ਨੇ ਸ਼੍ਰੀ ਦੁਰਗਾ ਮਾਤਾ ਮੰਦਿਰ, ਆਈ ਬਲਾਕ, ਭਾਈ ਰਣਧੀਰ ਸਿੰਘ ਨਗਰ ਵਿਖੇ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਵੰਡ ਸਮਾਗਮ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਅਸ਼ੋਕ ਮਦਨ ਦੁਆਰਾ ਭਜਨ ਨਾਲ ਕੀਤੀ ਗਈ।
ਲੁਧਿਆਣਾ, 13 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਅਰੋੜਾ ਮਹਾਂਸਭਾ ਨੇ ਸ਼੍ਰੀ ਦੁਰਗਾ ਮਾਤਾ ਮੰਦਿਰ, ਆਈ ਬਲਾਕ, ਭਾਈ ਰਣਧੀਰ ਸਿੰਘ ਨਗਰ ਵਿਖੇ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਵੰਡ ਸਮਾਗਮ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਅਸ਼ੋਕ ਮਦਨ ਦੁਆਰਾ ਭਜਨ ਨਾਲ ਕੀਤੀ ਗਈ। ਇਸ ਤੋਂ ਬਾਅਦ ਅਰੋੜਾ ਮਹਾਂਸਭਾ ਦੇ ਉਪ ਪ੍ਰਧਾਨ ਗੁਰਮਿੰਦਰ ਸਿੰਘ ਬੱਤਰਾ (ਟਿੰਮਾ) ਦੇ ਅਚਾਨਕ ਅਤੇ ਦੁਖਦਾਈ ਦੇਹਾਂਤ ‘ਤੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਮਹਾਂਸਭਾ ਪ੍ਰਤੀ ਉਨ੍ਹਾਂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਭਰਵੀਂ ਸ਼ਲਾਘਾ ਕੀਤੀ ਗਈ। ਰਾਸ਼ਨ ਵੰਡ ਸਮਾਗਮ ਵਿਚ ਮੁੱਖ ਮਹਿਮਾਨਾਂ ਵਿਚ ਸ਼ਹਿਰ ਦੇ ਉਦਯੋਗਪਤੀ ਰਾਜੇਸ਼ ਗੁਪਤਾ ਅਤੇ ਜੀ.ਐਸ.ਟੀ. ਸਲਾਹਕਾਰ ਕਮੇਟੀ ਦੇ ਮੈਂਬਰ ਨਿਤੇਸ਼ ਤਨੇਜਾ ਸ਼ਾਮਿਲ ਸਨ। ਅਰੋੜਾ ਮਹਾਂਸਭਾ ਦੇ ਚੇਅਰਮੈਨ ਸੁੰਦਰ ਦਾਸ ਧਮੀਜਾ ਨੇ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ। ਇਸ ਮੌਕੇ ਪੰਜਾਬ ਖੱਤਰੀ ਅਰੋੜਾ ਬੋਰਡ ਦੇ ਚੇਅਰਮੈਨ ਰਜਿੰਦਰ ਸਿੰਘ ਬਸੰਤ ਅਤੇ ਪੰਜਾਬ ਅਰੋੜਾ ਮਹਾਂਸਭਾ ਦੇ ਪ੍ਰਧਾਨ ਅਮਰੀਕ ਸਿੰਘ ਬੱਤਰਾ ਨੇ ਪਰਿਵਾਰਾਂ ਨੂੰ ਸਮੇਂ ਸਿਰ ਪ੍ਰਦਾਨ ਕੀਤੀ ਜਾਣ ਵਾਲੀ ਸੇਵਾ ‘ਤੇ ਚਾਨਣਾ ਪਾਇਆ। ਇਸ ਮੌਕੇ ਅਰੋੜਾ ਮਹਾਂਸਭਾ ਦੇ ਪ੍ਰਧਾਨ ਗਗਨਦੀਪ ਸਿੰਘ ਖੁਰਾਣਾ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਚੰਨ, ਮੀਤ ਪ੍ਰਧਾਨ ਦਵਿੰਦਰ ਅਰੋੜਾ, ਡਾ: ਨਰਿੰਦਰ ਸਿੰਘ, ਵਿਜੇਜੀਤ ਪੋਪਲੀ, ਰੌਬੀ ਬੱਤਰਾ, ਕੈਸ਼ੀਅਰ ਮਹਿੰਦਰ ਸਿੰਘ ਗੁਲਾਟੀ, ਹਰੀਸ਼ ਦੂਆ, ਬਲਵੰਤ ਸਿੰਘ, ਪਰਮਿੰਦਰ ਸਿੰਘ ਗੁੰਬਰ, ਅਨਿਲ ਕੁਮਾਰ ਬੰਜਰ, ਮਨਪ੍ਰੀਤ ਬੰਗਰ, ਮਹਿਲਾ ਵਿੰਗ ਤੋਂ ਸਤਵੰਤ ਕੌਰ ਅਤੇ ਸਬੀਨਾ ਸਿੰਘ ਸ਼ਾਮਿਲ ਹਨ। ਪ੍ਰੋਗਰਾਮ ਦਾ ਸੰਚਾਲਨ ਹਰਮਿੰਦਰ ਸਿੰਘ ਮਲਿਕ ਨੇ ਕੀਤਾ।