06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੀ . ਐਮ . ਸੀ . ਦੇ ਡਾ . ਦਿਨੇਸ਼ ਬਡਿਆਲ ਨੇ ਓਡੀਸ਼ਾ ਯੂਨੀਵਰਸਿਟੀ ਦੇ ਫੈਕਲਟੀਜ਼ ਨੂੰ ਦਿੱਤੀ ਸਿਖਲਾਈ

ਲੁਧਿਆਣਾ, 5 ਅਕਤੂਬਰ (ਡਾ. ਤਰਲੋਚਨ ਸਿੰਘ)-ਸੀ.

ਸੀ. ਐਮ. ਸੀ. ਤੇ ਡਾ. ਦਿਨੇਸ਼ ਬਡਿਆਲ ਨੂੰ ਭੁਵਨੇਸ਼ਵਰ ਵਿਖੇ ਓਡੀਸ਼ਾ ਯੂਨੀਵਰਸਿਟੀ ਹੈਲਥ ਸਾਇੰਸਜ਼ ਵਲੋਂ ਕਰਵਾਈ ਵਰਕਸ਼ਾਪ ਵਿਚ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ 06-10-2026
ਲੁਧਿਆਣਾ, 5 ਅਕਤੂਬਰ (ਡਾ. ਤਰਲੋਚਨ ਸਿੰਘ)-ਸੀ. ਐਮ. ਸੀ. ਦੇ ਡਾ. ਦਿਨੇਸ਼ ਬਡਿਆਲ, ਵਾਈਸ ਪ੍ਰਿੰਸੀਪਲ ਮੈਡ ਐਜੂ, ਪ੍ਰੋਫੈਸਰ ਤੇ ਮੁਖੀ, ਫਾਰਮਾਕੋਲੋਜੀ ਨੂੰ ਭੁਵਨੇਸ਼ਵਰ ਵਿਖੇ ਓਡੀਸ਼ਾ ਯੂਨੀਵਰਸਿਟੀ ਹੈਲਥ ਸਾਇੰਸਜ਼ ਦੇ ਫੈਕਲਟੀ ਲਈ ਚੰਗੇ ਕਲੀਨੀਕਲ ਅਭਿਆਸਾਂ ‘ਤੇ ਕਰਵਾਈ ਇਕ ਦਿਨ ਦੀ ਵਰਕਸ਼ਾਪ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਵਰਕਸ਼ਾਪ ਵਿਚ ਯੂਨੀਵਰਸਿਟੀ ਦੇ ਸੰਬੰਧਿਤ ਕਾਲਜਾਂ ਤੋਂ ਵੱਖ-ਵੱਖ ਵਿਸ਼ੇਸ਼ਤਾਵਾਂ ਦੇ 100 ਭਾਗੀਦਾਰਾਂ ਤੇ ਇੰਸਟੀਚਿਊਟ ਐਥਿਕਸ ਕਮੇਟੀਆਂ ਦੇ ਮੈਂਬਰਾਂ ਨੇ ਬਹੁਤ ਹੀ ਇੰਟਰ ਐਕਟਿਵ ਸਿਖਲਾਈ ਪ੍ਰਾਪਤ ਕੀਤੀ। ਡਾ. ਬਡਿਆਲ ਤਿੰਨ ਦਹਾਕਿਆਂ ਤੋਂ ਫਾਰਮਾਕੋਲੋਜੀ ਅਤੇ ਕਲੀਨੀਕਲ ਖੋਜ ਦੇ ਖੇਤਰ ਵਿਚ ਕੰਮ ਕਰ ਰਹੇ ਹਨ ਅਤੇ ਕਈ ਜੀ. ਸੀ. ਪੀ. ਵਰਕਸ਼ਾਪਾਂ ਤੇ ਕਲੀਨੀਕਲ ਖੋਜ ਸਿਖਲਾਈ ਕੋਰਸਾਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਵਰਕਸ਼ਾਪ ਵਿਚ ਆਈ. ਸੀ. ਐਮ. ਆਰ. ਤੇ ਐਨ. ਡੀ. ਸੀ. ਟੀ. ਨਿਯਮਾਂ ਸਮੇਤ ਭਾਰਤ ਵਿਚ ਖੋਜ ਬਾਰੇ ਨਵੀਨਤਮ ਦਿਸ਼ਾ-ਨਿਰਦੇਸ਼ਾਂ ’ਤੇ ਸੈਸ਼ਨ ਸ਼ਾਮਿਲ ਸੀ। ਪ੍ਰੋਟੋਕੋਲ ਦੀ ਸਮੀਖਿਆ ਕਰਨ, ਗੰਭੀਰ ਪ੍ਰਤੀਕੂਲ ਘਟਨਾਵਾਂ ਦੀ ਰਿਪੋਰਟ ਕਰਨ ਅਤੇ ਸਹਿਮਤੀ ਫਾਰਮਾਂ ਦਾ ਪ੍ਰਬੰਧਨ ਕਰਨ ’ਤੇ ਵਿਹਾਰਕ ਸੈਸ਼ਨ ਵੀ ਸਨ।
ਪਿਛਲੀ ਖ਼ਬਰ ਨੌਜਵਾਨ ਦੀ ਕੁੱਟਮਾਰ ਕਰਨ ਉਪਰੰਤ ਹਥਿਆਰਬੰਦ ਹਮਲਾਵਰ 70 ਹਜ਼ਾਰ ਦੀ ਨਕਦੀ ਤੇ ਹੋਰ ਸਾਮਾਨ ਲੁੱਟ ਕੇ ਹੋਏ ਫ਼ਰਾਰ ਅਗਲੀ ਖ਼ਬਰ ਸਿਟੀ ਇਨਕਲੇਵ ਵਿਖੇ ਆਯੁਰਵੈਦਿਕ ਕਾੜ੍ਹਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।