01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਿਯੂਸ਼ਾ ਬੁਰਡਕ ਨੇ ਸੰਭਾਲੀ ਨਿਗਮ ’ਚ ਸ਼ਹਿਰੀ ਮਾਮਲਿਆਂ ਦੀ ਜ਼ਿੰਮੇਵਾਰੀ

ਲੁਧਿਆਣਾ, 30 ਸਤੰਬਰ (ਭੁਪਿੰਦਰ ਸਿੰਘ ਬੈਂਸ)- 2024 ਬੈਚ ਦੀ ਅਈ. ਏ.

ਨਗਰ ਨਿਗਮ ’ਚ ਵਿਸ਼ੇਸ਼ ਡਿਊਟੀ ਅਧਿਕਾਰੀ ਦਾ ਅਹੁਦਾ ਸੰਭਾਲਣ ਦੌਰਾਨ ਪਿਯੂਸ਼ਾ ਬੁਰਡਕ। ਅਜੀਤ ਤਸਵੀਰ 01-10-2026
ਲੁਧਿਆਣਾ, 30 ਸਤੰਬਰ (ਭੁਪਿੰਦਰ ਸਿੰਘ ਬੈਂਸ)- 2024 ਬੈਚ ਦੀ ਅਈ. ਏ. ਐਸ. ਅਧਿਕਾਰੀ ਪਿਯੂਸ਼ਾ ਬੁਰਡਕ ਨੇ ਨਗਰ ਨਿਗਮ ਵਿਚ ਵਿਸ਼ੇਸ਼ ਡਿਊਟੀ ਅਧਿਕਾਰੀ (ਸ਼ਹਿਰੀ ਮਾਮਲੇ) ਵਜੋਂ ਅਹੁਦਾ ਸੰਭਾਲ ਲਿਆ ਹੈ। ਆਈ.ਆਈ.ਟੀ. ਦਿੱਲੀ ਤੋਂ ਸਿੱਖਿਆ ਪ੍ਰਾਪਤ ਪਿਯੂਸ਼ਾ ਬੁਰਡਕ ਨਿਗਮ ਕਮਿਸ਼ਨਰ ੳਜਸਵੀ ਅਲੰਕਾਰ ਦੀ ਅਗਵਾਈ ਹੇਠ ਸ਼ਹਿਰੀ ਵਿਕਾਸ ਕਾਰਜਾਂ ਤੇ ਨਾਗਰਿਕ ਸੇਵਾਵਾਂ ਦੀ ਨਿਗਰਾਨੀ ਕਰਨਗੇ। ਪਿਯੂਸ਼ਾ ਬੁਰਡਕ ਦੀਆਂ ਮੁੱਖ ਜ਼ਿੰਮੇਵਾਰੀਆਂ ਵਿਚ ਵਿਸ਼ਵ ਬੈਂਕ ਅਤੇ ਏਸ਼ੀਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ ਦੀ ਸਹਾਇਤਾ ਨਾਲ ਚੱਲ ਰਹੇ ਨਹਿਰੀ ਪ੍ਰੌਜੈਕਟਾਂ ਦੀ ਪ੍ਰਗਤੀ ਤੇ ਨਜਰ ਰੱਖਣਾ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਬਣਾਉਣਾ ਸ਼ਾਮਲ ਹੋਵੇਗਾ। ਅਹੁਦਾ ਸੰਭਾਲਣ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਅਤੇ ਸੇਵਾਵਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜ਼ਮੀਨੀ ਸਮੱਸਿਆਵਾਂ ਨੂੰ ਸਮਝਕੇ ਵਿਕਾਸ ਕਾਰਜਾਂ ਨੂੰ ਇਸ ਢੰਗ ਨਾਲ ਅੱਗ ਵਧਾਇਆ ਜਾਵੇਗਾ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਸਿੱਧੇ ਤੌਰ ‘ਤੇ ਵਸਨੀਕਾਂ ਤਕ ਪੁੱਜ ਸਕੇ।
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ’ ਚ ਅੰਤਰਰਾਸ਼ਟਰੀ ਪੋਡਕਾਸਟ ਦਿਵਸ ਮਨਾਇਆ ਬਾਵਾ ਨੇ ‘ਸੰਘਰਸ਼ ਦੇ 45 ਸਾਲ’ ਪੁਸਤਕ ਸਚ... ਅਗਲੀ ਖ਼ਬਰ ਸੈਕਰਡ ਸੋਲ ਕਾਨਵੈਂਟ ਸਕੂਲ ਦੇ ਖਿਡਾਰੀਆਂ ਵਲੋਂ ਪੰਜਾਬ ਰਾਜ ਅੰਤਰ - ਜ਼ਿਲ੍ਹਾ ਸਕੂਲ ਖੇਡ ਮੁਕਾਬਲੇ ’ ਚ ਸਕੂਲ ਦਾ ਸ਼ਾਨਦਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।